ਪੀਐਚਸੀ ਬਸੌਲੀ 'ਚ ਡੇਂਗੂ ਤੇ ਮਲੇਰੀਆ ਸਬੰਧੀ ਕੀਤਾ ਗਿਆ ਜਾਗਰੂਕ
ਮਲਕੀਤ ਸਿੰਘ ਮਲਕਪੁਰ
ਲਾਲੜੂ 25 ਅਪ੍ਰੈਲ 2024: ਪੀਐਚਸੀ ਬਸੌਲੀ 'ਚ ਡੇਂਗੂ ਤੇ ਮਲੇਰੀਆ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ।ਇਸ ਮੌਕੇ ਡਾ.ਦਿਨੇਸ਼ ਅਤੇ ਆਮ ਆਦਮੀ ਕਲੀਨਿਕ ਬਸੋਲੀ ਦੇ ਡਾ.ਸ਼ਰੂਤੀ ਮਿੱਤਲ ਨੇ ਆਏ ਮਰੀਜ਼ਾਂ ਨੂੰ ਡੇਂਗੂ ਤੇ ਮਲੇਰੀਏ ਦੇ ਬੁਖਾਰ ਦੇ ਹੋਣ ਵਾਲੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਠੰਡ ਅਤੇ ਕਾਂਬੇ ਨਾਲ ਬੁਖਾਰ, ਤੇਜ਼ ਬੁਖਾਰ, ਸਿਰ ਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਅਤੇ ਸਰੀਰ ਨੂੰ ਪਸੀਨਾ ਆਉਣਾ ਆਦਿ ਲੱਛਣ ਹਨ।
ਇਸ ਦੇ ਬਚਾਅ ਲਈ ਸਾਨੂੰ ਆਪਣੇ ਘਰਾਂ ਦੇ ਆਲੇ- ਦੁਆਲੇ ਛੋਟੇ ਟੋਇਆਂ ਵਿੱਚ ਪਾਣੀ ਇਕੱਠਾ ਨਾ ਹੋਣ ਦੇਣਾ, ਛੱਪੜਾਂ ਵਿੱਚ ਖੜ੍ਹੇ ਪਾਣੀ ਤੇ ਕਾਲੇ ਤੇਲ ਦਾ ਛਿੜਕਾਓ ਕਰਨਾ,ਸਰੀਰ ਨੂੰ ਕੱਪੜਿਆਂ ਨਾਲ ਪੂਰੀ ਤਰ੍ਹਾਂ ਢੱਕ ਕੇ ਰੱਖਣਾ, ਸੌਂਣ ਵੇਲੇ ਮੱਛਰਦਾਨੀ ਦੀ ਵਰਤੋਂ ਕਰਨਾ, ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦੀ ਵਰਤੋਂ ਬਹੁਤ ਜ਼ਰੂਰੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀ ਐਚ ਓ ਨੇਹਾ ਮਿਨਹਾਸ, ਐਸਆਈ ਰਾਜਿੰਦਰ ਸਿੰਘ , ਐਲਐਚਵੀ ਪਰਮਜੀਤ ਕੌਰ, ਐਮਪੀਐਚਡਬਲਯੂ ਗੁਰਦੀਪ ਸਿੰਘ, ਰਜਨੀ ਬਾਲਾ, ਸੁਮਨਜੀਤ ਆਦਿ ਵੀ ਹਾਜ਼ਰ ਸਨ।