ਡੀਐਸਪੀ ਤਰਲੋਚਨ ਸਿੰਘ ਨੇ ਸੰਭਾਲਿਆ ਅਹੁਦਾ
ਜਗਰਾਉਂ, 2 ਮਾਰਚ 2024 - ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਬਦਲੀਆਂ ਦੇ ਤਹਿਤ ਡੀਐਸਪੀ ਤਰਲੋਚਨ ਸਿੰਘ ਨੇ ਜਗਰਾਉਂ ਵਿਖੇ ਆਪਣਾ ਅਹੁਦਾ ਸੰਭਾਲ ਲਿਆ। ਇਸ ਤੋਂ ਪਹਿਲਾਂ ਡੀਐਸਪੀ ਤਰਲੋਚਨ ਸਿੰਘ ਸੀਆਈਏ ਸਟਾਫ ਦੇ ਮੁੱਖ ਅਫਸਰ ਵਜੋਂ ਮੋਗਾ ਅਤੇ ਬਠਿੰਡਾ ਵਿਖੇ ਆਪਣੀ ਸੇਵਾ ਨਿਭਾ ਚੁੱਕੇ ਹਨ। ਉਹਨਾਂ ਦੀ ਪ੍ਰਮੋਸ਼ਨ ਹੋਣ ਤੋਂ ਬਾਅਦ ਬਤੌਰ ਡੀਐਸਪੀ (ਕਰਾਈਮ ਅਗੇਨਸਟ ਵੋਮੈਨ ਐਂਡ ਚਿਲਡਰਨ) ਜਗਰਾਉਂ ਵਿਖੇ ਆਪਣੀ ਸੇਵਾ ਨਿਭਾਉਣਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕਰਾਈਮ ਖਤਮ ਕਰ ਲਈ ਉਹਨਾਂ ਵੱਲੋਂ ਪੂਰੀ ਮਿਹਨਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੁਲਿਸ ਅਤੇ ਪਬਲਿਕ ਵਿੱਚ ਆਪਸੀ ਤਾਲਮੇਲ ਨੂੰ ਹੋਰ ਬਿਹਤਰ ਬਣਾਉਣ ਦੇ ਯਤਨ ਕੀਤੇ ਜਾਣਗੇ। ਉਹਨਾਂ ਕਿਹਾ ਕਿ ਪਬਲਿਕ ਦਾ ਕੰਮ ਪਹਿਲ ਦੇ ਆਧਾਰ ਤੇ ਹੋਵੇਗਾ। ਉਹਨਾਂ ਕਿਹਾ ਕਿ ਦਫਤਰ ਵਿੱਚ ਚੰਗੇ ਇਨਸਾਨਾਂ ਦਾ ਮਾਣ ਸਤਿਕਾਰ ਹੋਵੇਗਾ ਅਤੇ ਦਫਤਰ ਵਿੱਚ ਸਮਾਜ ਵਿਰੋਧੀ ਅਨਸਰਾਂ ਲਈ ਕੋਈ ਥਾਂ ਨਹੀਂ।