ਸਵਰਨ ਸਿੰਘ ਬੋਬੀ ਯੂਥ ਅਕਾਲੀ ਦਲ ਬਾਦਲ ਦੇ ਮੈਂਬਰ ਨਿਯੁਕਤ
ਡਾਕਟਰ ਦਲਜੀਤ ਸਿੰਘ ਚੀਮਾ ਨੇ ਬੋਬੀ ਬਹਾਦਰਪੁਰ ਨੂੰ ਕੀਤਾ ਸਨਮਾਨਿਤ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ , 11 ਅਪ੍ਰੈਲ 2024 : ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਯੂਥ ਆਗੂ ਸਵਰਨ ਸਿੰਘ ਬੋਬੀ ਬਹਾਦਰਪੁਰ ਨੂੰ ਪਾਰਟੀ ਪ੍ਰਤੀ ਵਡਮੁੱਲੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਾਬਕਾ ਸਿੱਖਿਆ ਮੰਤਰੀ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋ ਯੂਥ ਅਕਾਲੀ ਦਲ ਬਾਦਲ ਦਾ ਯੂਥ ਵਰਕਿੰਗ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾਂ ਨੇ ਘਨੌਲੀ ਵਿੱਖੇ ਜਥੇਦਾਰ ਗੁਰਿੰਦਰ ਸਿੰਘ ਜਿਲਾ ਪ੍ਰਧਾਨ ਦੇ ਗ੍ਰਹਿ ਵਿਖੇ ਪਹੁੰਚ ਕੇ ਸਵਰਨ ਸਿੰਘ ਬੋਬੀ ਬਹਾਦਰਪੁਰ ਦੀ ਨਿਯੁਕਤੀ ਤੇ ਸਿਰੋਪਾਓ ਪਾ ਸਨਮਾਨਿਤ ਕੀਤਾ।
ਇਸ ਮੌਕੇ ਸਵਰਨ ਸਿੰਘ ਬੌਬੀ ਬਹਾਦਰਪੁਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ , ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ , ਸਰਬਜੀਤ ਸਿੰਘ ਝਿੰਜਰ ਪੰਜਾਬ ਪ੍ਰਧਾਨ ਯੂਥ ਅਕਾਲੀ ਦਲ ,ਗੁਰਿੰਦਰ ਸਿੰਘ ਗੋਗੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ , ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਦਾ ਧੰਨਵਾਦ ਕੀਤਾ ਤੇ ਪਾਰਟੀ ਪ੍ਰਤੀ ਇਮਾਨਦਾਰੀ ਅਤੇ ਹੋਰ ਵੀ ਤਨਦੇਹੀ ਨਾਲ ਸੇਵਾ ਕਰਨ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਸੇਵਾ ਮੁਕਤ ਲੈਕਚਰਾਰ ਮੈਡਮ ਹਰਜਿੰਦਰ ਕੌਰ, ਦਲਜੀਤ ਸਿੰਘ ਭੁਟੋਂ ਸਤਨਾਮ ਸਿੰਘ ਝੱਜ ,ਗੁਰਮੀਤ ਸਿੰਘ ,ਪੰਚ ਦਲਬਾਰਾ ਸਿੰਘ, ਗੋਨੀ ਦਹੀਰਪੁਰ,ਬਿਲਾ ਰੇਲੋਂ,ਅਕਰਮ ਖਾਨ ,ਖੱਤਰੀ, ਮਨਪ੍ਰੀਤ ਸਿੰਘ ਹਾਜਰ ਸਨ ।