ਰਵਿੰਦਰ ਕੌਰ ਨੇ ਜ਼ਿਲ੍ਹਾ ਸਿੱਖਿਆ ਅਫਸਰ (ਸੈ) ਦਾ ਵਾਧੂ ਚਾਰਜ ਸੰਭਾਲਿਆ
ਪ੍ਰਮੋਦ ਭਾਰਤੀ
ਨਵਾਂਸ਼ਹਿਰ , 11 ਜੂਨ 2024 : ਰਵਿੰਦਰ ਕੌਰ ਨੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ਼ਹੀਦ ਭਗਤ ਸਿੰਘ ਨਗਰ ਦਾ ਵਾਧੂ ਚਾਰਜ ਸੰਭਾਲ ਲਿਆ ਹੈ।ਇਸ ਤੋਂ ਇਲਾਵਾ ਉਹ ਬਤੀਤ ਜ਼ਿਲ੍ਹਾ ਸਿੱਖਿਆ ਅਫ਼ਸਰ (ਐ ਸਿ) ਸ਼ ਭ ਸ ਨਗਰ ਸੇਵਾਵਾਂ ਨਿਭਾ ਰਹੇ ਹਨ। ਦਸਣਯੋਗ ਹੈ ਕਿ ਮਿਤੀ 7 ਜੂਨ ਤੋਂ ਏ ਅਗਰਵਾਲ ਵਲੋਂ ਸਵੈ ਇਛੁੱਕ ਸੇਵਾ ਮੁਕਤੀ ਲੈਣ ਕਾਰਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ ਸਿ) ਦੀ ਅਸਾਮੀ ਖਾਲੀ ਹੋ ਗਈ ਸੀ। ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਦਾ ਸਵਾਗਤ ਕਰਨ ਮੌਕੇ ਉਨ੍ਹਾਂ ਨਾਲ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐ ਸਿ ਵਰਿੰਦਰ ਕੁਮਾਰ, ਸੁਪਰਡੈਂਟ ਜਸਵਿੰਦਰ ਸਿੰਘ, ਗੁਰਦਿਆਲ ਸਿੰਘ ਮਾਨ,ਰਾਮ ਲਾਲ, ਬਲਵੰਤ ਰਾਏ,ਦੇਸ ਰਾਜ,ਕਿਰਨ ਬਾਲਾ, ਸੁਖਦੀਪ ਕੌਰ ਤੇ ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।
ਰਵਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ ਸਿ) ਸ਼ਹੀਦ ਭਗਤ ਸਿੰਘ ਨਗਰ ਦੇ ਹਾਜ਼ਰ ਕਰਨ ਮੌਕੇ ਉਹਨਾਂ ਨਾਲ ਦਫਤਰ ਦਾ ਸਟਾਫ।