ਚੋਣਾਂ ਤੋਂ ਬਾਅਦ ਅੰਮ੍ਰਿਤਸਰ ਦਾ ਯੋਜਨਾਬੱਧ ਵਿਕਾਸ ਹੋਵੇਗਾ- ਤਰਨਜੀਤ ਸੰਧੂ
- ਈਸਟ ਮੋਹਨ ਨਗਰ ਸੁਲਤਾਨਵਿੰਡ ਰੋਡ ਵਿਖੇ ਹਲਕਾ ਪੂਰਬੀ ਦੇ ਗੋਬਿੰਦ ਨਗਰ ਮੰਡਲ ਦਾ ਸੰਮੇਲਨ ਕਰਾਇਆ
ਅੰਮ੍ਰਿਤਸਰ 15 ਅਪ੍ਰੈਲ 2024 - ਅੰਮ੍ਰਿਤਸਰ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਰਹੇ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਈਸਟ ਮੋਹਨ ਨਗਰ ਸੁਲਤਾਨਵਿੰਡ ਰੋਡ ਵਿਖੇ ਹਲਕਾ ਪੂਰਬੀ ਦੇ ਗੋਬਿੰਦ ਨਗਰ ਮੰਡਲ ਦੇ ਸੰਮੇਲਨ ਵਿੱਚ ਪਹੁੰਚ ਕੇ ਵਰਕਰਾਂ ਅਤੇ ਆਗੂਆਂ ਤੇ ਹੋਰ ਪਤਵੰਤੇ ਸੱਜਣਾ ਨਾਲ ਮਿਲ ਕੇ ਚੋਣ ਰਣਨੀਤੀ ਅਤੇ ਚੋਣ ਪ੍ਰਚਾਰ ਦੀ ਸਥਿਤੀ ਬਾਰੇ ਜਾਇਜ਼ਾ ਲਿਆ। ਮੰਡਲ ਪ੍ਰਧਾਨ ਰਮਨ ਰਾਠੌਰ ਵੱਲੋਂ ਆਯੋਜਿਤ ਮੀਟਿੰਗ ਮੌਕੇ ਸ. ਸੰਧੂ ਨਾਲ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਹਲਕਾ ਇੰਚਾਰਜ ਡਾ. ਜਗਮੋਹਨ ਸਿੰਘ ਰਾਜੂ ਨਾਲ ਮਿਲ ਕੇ ਵਰਕਰਾਂ ਦਾ ਹੌਸਲਾ ਵਧਾਇਆ ਅਤੇ ਭਾਜਪਾ ਲਈ ਘਰ ਘਰ ਜਾ ਕੇ ਪ੍ਰਚਾਰ ਕਰਨ ਦਾ ਸਦਾ ਦਿੱਤਾ।
ਤਰਨਜੀਤ ਸਿੰਘ ਸੰਧੂ ਨੇ ਇਥੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਤੋਂ ਬਾਅਦ ਅੰਮ੍ਰਿਤਸਰ ਦਾ ਯੋਜਨਾਬੱਧ ਵਿਕਾਸ ਹੋਵੇਗਾ। ਕਿਉਂਕਿ ਭਾਜਪਾ ਦੇ ਸੰਕਲਪ ਪੱਤਰ 'ਤੇ 4 ਜੂਨ ਤੋਂ ਬਾਅਦ ਤੇਜ਼ੀ ਨਾਲ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਸ਼ੁਰੂਆਤੀ 100 ਦਿਨਾਂ ਦੀ ਕਾਰਜ ਯੋਜਨਾ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਆਉਣ ਵਾਲੀਆਂ ਦਸ ਸਦੀਆਂ ਲਈ ਭਾਰਤ ਦੇ ਭਵਿੱਖ ਦਾ ਫ਼ੈਸਲਾ ਕਰਨ ਦਾ ਇਹ ਸਭ ਤੋਂ ਵਧੀਆ ਸਮਾਂ ਅਤੇ ਮੌਕਾ ਹੈ। ਉਨ੍ਹਾਂ ਕਿਹਾ ਕਿ 140 ਕਰੋੜ ਦੇਸ਼ਵਾਸੀਆਂ ਦੀ ਲਾਲਸਾ 'ਮੋਦੀ ਦਾ ਮਿਸ਼ਨ' ਹੈ। ਇਸ ਮਿਸ਼ਨ ’ਚ ਅੰਮ੍ਰਿਤਸਰ ਦੀ ਵਿਸ਼ੇਸ਼ ਭੂਮਿਕਾ ਰਹੇਗੀ। ਦੇਸ਼ ਨੇ ਚੰਦਰਯਾਨ ਦੀ ਸਫ਼ਲਤਾ ਦੇਖ ਲਈ ਹੈ ਅਤੇ ਹੁਣ ਗਗਨਯਾਨ ਦਾ ਮਾਣ ਵੀ ਅਨੁਭਵ ਕਰੇਗਾ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੇ ਜੀ-20 'ਚ ਦੇ ਭਾਰਤ ਆਉਣ ’ਤੇ ਮੇਜ਼ਬਾਨੀ ਕੀਤੀ ਹੁਣ ਅਸੀਂ ਓਲੰਪਿਕ ਦੀ ਮੇਜ਼ਬਾਨੀ 'ਚ ਵੀ ਆਪਣੀ ਪੂਰੀ ਤਾਕਤ ਲਗਾਵਾਂਗੇ। ਉਨ੍ਹਾਂ ਕਿਹਾ ਉਹ ਦਿਨ ਦੂਰ ਨਹੀਂ ਜਦੋਂ ਅੰਮ੍ਰਿਤਸਰ ਦੇ ਗਾਂਧੀ ਗਰਾਊਂਡ ਵਿਚ ਆਈ ਪੀ ਐੱਲ ਮੈਚ ਹੋਣਗੇ। ਉਹਨਾਂ ਕਿਹਾ ਕਿ ਅੰਮ੍ਰਿਤਸਰ ਜਿਸ ਨੂੰ ਗੁਰੂ ਸਾਹਿਬਾਨ ਨੇ ਵਸਾਇਆ ਹੈ। ਇਹ ਸਿਫ਼ਤੀਂ ਦਾ ਘਰ ਹੈ , ਇਸ ਨੂੰ ਮੁੜ ਸੁੰਦਰ ਤੇ ਸਾਫ਼ ਸੁਥਰਾ ਕਰਨ ਦੀ ਜ਼ਿੰਮੇਵਾਰੀ ਹੁਣ ਸਾਡੀ ਹੈ। ਅੰਮ੍ਰਿਤਸਰ ਦੀ ਇੰਡਸਟਰੀ ਅਤੇ ਸਰਹੱਦੀ ਖੇਤਰ ’ਚ ਕਿਸਾਨਾਂ ਦੀਆਂ ਸਮੱਸਿਆਵਾਂ ਇਨ੍ਹਾਂ ਸਭ ਨੂੰ ਮਿਲ ਕੇ ਹੱਲ ਕੀਤਾ ਜਾਵੇਗਾ। ਨੌਜਵਾਨੀ ਨੂੰ ਨਸ਼ਿਆਂ ਦੀ ਪਕੜ ਤੋਂ ਅਜ਼ਾਦ ਕਰਾ ਕੇ ਉਨ੍ਹਾਂ ਨੂੰ ਵਧੀਆ ਜ਼ਿੰਦਗੀ ਜਿਊਣ ਲਈ ਤਿਆਰ ਕੀਤਾ ਜਾਵੇਗਾ। ਅੰਮ੍ਰਿਤਸਰ ਨੂੰ ਅਮਨ ਕਾਨੂੰਨ ਦੀ ਦ੍ਰਿਸ਼ਟੀ ਨਾਲ ਸੁਧਾਰ ਕਰਨ ਲਈ ਪ੍ਰਸ਼ਾਸਨ ’ਤੇ ਦਬਾਅ ਅਤੇ ਜਵਾਬਦੇਹੀ ਬਣਾਇਆ ਜਾਵੇਗਾ।
ਇਸ ਮੌਕੇ ਭਾਜਪਾ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਰਾਜੂ ਨੇ ਭਾਜਪਾ ਆਗੂਆਂ ਅਤੇ ਵਰਕਰਾਂ ਨਾਲ ਚੋਣ ਰਣਨੀਤੀ ਅਤੇ ਚੋਣ ਪ੍ਰਚਾਰ ਬਾਰੇ ਵਿਚਾਰ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਭਾਜਪਾ ਪਰਿਵਾਰ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਜਿੱਤ ਲਈ ਜਿਸ ਜਨੂਨ ਨਾਲ ਕੰਮ ਕਰ ਰਿਹਾ ਹੈ ਮੈਂ ਉਸ ਜਜ਼ਬੇ ਨੂੰ ਸਲਾਮ ਕਰਦਾ ਹਾਂ।
ਇਸ ਮੌਕੇ ਹਰਵਿੰਦਰ ਸਿੰਘ ਸੰਧੂ, ਸਲਿਲ ਕਪੂਰ, ਪ੍ਰਿੰਸੀਪਲ ਰਮਾ ਮਹਾਜਨ, ਮੋਹਿਤ ਮਹਾਜਨ, ਅਨਿਲ ਕੁਮਾਰ, ਮਨੀਸ਼ ਮਹਾਜਨ, ਅਮਨ ਦੀਪ ਸਿੰਘ, ਕਵਲਜੀਤ ਸੰਕੀ, ਮਨਦੀਪ ਬੱਬਲੂ, ਅਮਰਜੀਤ ਸਿੰਘ, ਸੋਰਵ ਕਪੂਰ, ਮਨਿੰਦਰ ਡਿਪਟੀ, ਵਰਿੰਦਰ ਠਾਕੁਰ, ਨਵੀਨ ਰਾਣਾ, ਬਲਦੇਵ ਸ਼ਰਮਾ, ਜਗਮੋਹਨ ਸਿੰਘ ਦੂਆ ਵੀ ਮੌਜੂਦ ਸਨ।