ਨਵੀਂ ਜਿੰਮੇਵਾਰੀ ਦੇਣ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ - ਅਮਰਜੀਤ ਸਿੰਘ ਕਾਲੇਕੇ
ਬਲਰਾਜ ਸਿੰਘ ਰਾਜਾ
ਬਿਆਸ , 30 ਅਪ੍ਰੈਲ 2024 : ਆਮ ਆਦਮੀ ਪਾਰਟੀ ਵੱਲੋ ਯੂਥ ਵਿੰਗ ਦੇ ਢਾਂਚੇ ਦਾ ਵਿਸਤਾਰ ਕਰਦੇ ਹੋਏ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸ਼ੁਰੂਆਤੀ ਦਿਨਾਂ ਤੋਂ ਨਾਲ ਰਹੇ ਅਤੇ ਹਲਕੇ ਵਿੱਚ ਚੰਗੇ ਬੁਲਾਰੇ ਵਜੋਂ ਜਾਣੇ ਜਾਂਦੇ ਨੌਜਵਾਨ ਆਗੂ ਅਮਰਜੀਤ ਸਿੰਘ ਕਾਲੇਕੇ ਨੂੰ ਜਿਲ੍ਹਾ ਜੁਆਇੰਟ ਸੈਕਟਰੀ ਯੂਥ ਵਿੰਗ ਦੀ ਜਿੰਮੇਵਾਰੀ ਦਿੱਤੀ ਗਈ। ਇਸ ਮੌਕੇ ਅਮਰਜੀਤ ਸਿੰਘ ਕਾਲੇਕੇ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਰਾਜ ਸਭਾ ਮੈਂਬਰ ਅਤੇ ਸੰਗਠਨ ਇੰਚਾਰਜ ਸੰਦੀਪ ਪਾਠਕ, ਐੱਮ ਐਲ ਏ ਦਲਬੀਰ ਸਿੰਘ ਟੋਂਗ, ਪੰਜਾਬ ਯੂਥ ਪ੍ਰਧਾਨ ਐੱਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਾਰਟੀ ਵੱਲੋ ਮਿਲੀ ਜਾਣਕਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਮਜ਼ਬੂਤੀ ਲਈ ਹਰ ਪਿੰਡ ਵਿਚ ਯੂਥ ਦੀਆਂ ਮਜ਼ਬੂਤ ਟੀਮਾਂ ਤਿਆਰ ਕੀਤੀਆ ਜਾਣਗੀਆਂ।
ਇਸ ਮੌਕੇ ਪੀ ਏ ਸਰਵਿੰਦਰ ਸਿੰਘ ਸੁਧਾਰ,ਪ੍ਰਧਾਨ ਕਿਸਾਨ ਵਿੰਗ ਸੁਰਜੀਤ ਸਿੰਘ ਕੰਗ,ਗੁਰਪ੍ਰਤਾਪ ਸਿੰਘ ਸੰਧੂ ਵਾਈਸ ਪ੍ਰਧਾਨ ਪੰਜਾਬ ਯੂਥ ਵਿੰਗ, ਪ੍ਰਿਤਪਾਲ ਸਿੰਘ ਮੋਨੂੰ ਸਟੇਟ ਯੂਥ ਜੁਆਇੰਟ ਸੈਕਟਰੀ,ਯੋਗਬਿਰ ਸਿੰਘ ਯੋਗੀ ਹਲਕਾ ਕੋਰਡੀਨੇਟਰ ਯੂਥ ਵਿੰਗ, ਰਣਜੀਤ ਸਿੰਘ ਰਾਣਾ ਸੰਘਰ, ਗੁਰਬਿੰਦਰ ਸਿੰਘ ਗੋਰਾ ਦੋਵੇਂ ਜਿਲਾ ਯੂਥ ਜੁਆਇੰਟ ਸੈਕਟਰੀ,ਰਜਕਰਨ ਸਿੰਘ ਬਲਾਕ ਪ੍ਰਧਾਨ, ਸ਼ੁੱਭ ਕੰਗ ਪ੍ਰਧਾਨ ਯੂਥ ਵਿੰਗ,ਦਵਿੰਦਰ ਸਿੰਘ ਜਸਪਾਲ,ਇੰਦਰਬੀਰ ਸਿੰਘ ਰਸਲ, ਸਤਨਾਮ ਸਿੰਘ ਆਦਿ ਹਾਜਿਰ ਰਹੇ।