← ਪਿਛੇ ਪਰਤੋ
ਸਿੱਧੂ ਮੂਸੇਵਾਲਾ ਦੀ ਮਾਤਾ ਦੇ ਨਾਂ ’ਤੇ ਲਗਵਾਈ ਫਰਜ਼ੀ ਪੈਨਸ਼ਨ, ਕੇਸ ਦਰਜ ਮਾਨਸਾ, 17 ਅਪ੍ਰੈਲ, 2024: ਮਾਨਸਾ ਪੁਲਿਸ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਦੇ ਨਾਂ ’ਤੇ ਫਰਜ਼ੀ ਪੈਨਸ਼ਨ ਲਗਾਉਣ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਦੀ ਸ਼ਿਕਾਇਤ ’ਤੇ ਇਹ ਕੇਸ ਦਰਜ ਕੀਤਾ ਗਿਆ ਹੈ ਜਿਸ ਵਿਚ ਪਰਮਜੀਤ ਕੌਰ ਨਾਂ ਦੀ ਮਹਿਲਾ ਦੇ ਨਾਂ ’ਤੇ ਪੈਨਸ਼ਨ ਲਗਵਾਈ ਗਈ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੂਸਾ ਪਿੰਡ ਵਿਚ ਪਰਮਜੀਤ ਕੌਰ ਨਾਂ ਦੀ ਕੋਈ ਮਹਿਲਾ ਹੀ ਨਹੀਂ ਹੈ। ਮੂਸੇਵਾਲਾ ਦੀ ਮਾਤਾ ਦਾ ਨਾਂ ਚਰਨ ਕੌਰ ਹੈ।
Total Responses : 954