← ਪਿਛੇ ਪਰਤੋ
ਚੰਡੀਗੜ੍ਹ, 24 ਨਵੰਬਰ 2020 - ਪੰਜਾਬ ਰਾਜ ਭਵਨ ਵਿਖੇ ਪਿਛਲੇ ਹਫਤੇ ਪ੍ਰੋਟੋਕੋਲ ਅਨੁਸਾਰ ਨਿਯਮਤ ਕੋਵਿਡ ਟੈਸਟਿੰਗ ਕਰਵਾਈ ਗਈ ਹੈ। ਇਸ ਟੈਸਟਿੰਗ ਦੌਰਾਨ ਸੁਰੱਖਿਆ ਕਰਮਚਾਰੀਆਂ ਸਮੇਤ ਸਾਰੇ ਕਰਮਚਾਰੀਆਂ ਦਾ ਕੋਵਿਡ-19 ਸਬੰਧੀ ਟੈਸਟ ਕੀਤਾ ਗਿਆ। ਕਰਵਾਏ ਗਏ 338 ਟੈਸਟਾਂ ਵਿਚੋਂ, ਪੰਜਾਬ ਦੇ ਰਾਜਪਾਲ ਦੇ ਪ੍ਰਮੁੱਖ ਸਕੱਤਰ ਸਣੇ 6 ਵਿਅਕਤੀ ਪਾਜ਼ੀਟਿਵ ਪਾਏ ਗਏ। ਸਾਰੇ ਪਾਜ਼ੀਟਿਵ ਪਾਏ ਗਏ ਵਿਅਕਤੀ ਤੁਰੰਤ ਇਕਾਂਤਵਾਸ ਵਿਚ ਭੇਜ ਦਿੱਤਾ ਗਿਆ ਹੈ। ਪੰਜਾਬ ਦੇ ਰਾਜਪਾਲ ਅਤੇ ਉਹਨਾਂ ਦੇ ਪਰਿਵਾਰ ਦਾ ਟੈਸਟ ਨੈਗਟਿਵ ਪਾਇਆ ਗਿਆ ਹੈ। ਸਮੂਹ ਰਾਜ ਭਵਨਾਂ ਸਬੰਧੀ ਭਾਰਤ ਸਰਕਾਰ ਦੇ ਦਿਸਾ ਨਿਰਦੇਸਾਂ ਅਨੁਸਾਰ ਮਹਾਂਮਾਰੀ ਦੇ ਸੰਬੰਧ ਵਿੱਚ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾ ਰਹੀ ਹੈ। ਰਾਜ ਭਵਨ ਵਿਖੇ ਫਿਲਹਾਲ ਪ੍ਰਵੇਸ ਅਤੇ ਮੀਟਿੰਗਾਂ ‘ਤੇ ਪਾਬੰਦੀ ਲਗਾਈ ਗਈ ਹੈ।
Total Responses : 199