ਨਵੀਂ ਦਿੱਲੀ, ਮਈ 1 2019 - ਬਹੁਤ ਹੀ ਜਲਦ ਤੁਸੀਂ ਆਪਣੇ ਮੋਬਾਈਲ ਐਪ ਵ੍ਹਟਸਐਪ ਤੋਂ ਆਨਲਾਈਨ ਸ਼ਾਪਿੰਗ ਕਰ ਸਕੋਗੇ। ਜੀ ਹਾਂ, ਆਪਣੀ F8 ਸਾਲਾਨਾ ਕਾਨਫਰੰਸ 'ਤੇ, ਫੇਸਬੁੱਕ ਨੇ ਵ੍ਹਟਸਐਪ 'ਤੇ ਚੈਟਿੰਗ ਕਰਨ ਦੇ ਨਾਲ-ਨਾਲ ਬਿਜ਼ਨੈੱਸ ਕਰਨ ਦੇ ਤਰੀਕਿਆਂ ਬਾਰੇ ਗੱਲ ਕੀਤੀ। ਹਾਲਾਂਕਿ ਵ੍ਹਟਸਐਪ ਤੋਂ ਸ਼ਾਪਿੰਗ ਲਈ ਅਜੇ ਥੋੜ੍ਹਾ ਇੰਤਜ਼ਾਰ ਕਰਨਾ ਹੋਵੇਗਾ।
ਫੇਸਬੁੱਕ ਨੇ ਬਿਜ਼ਨੈੱਸ ਨੂੰ ਵ੍ਹਟਸਐਪ ਚੈਟਸ ਦੇ ਅੰਦਰ ਇੱਕ ਉਤਪਾਦ ਸੂਚੀ ਵਿੱਚ ਸ਼ਾਮਲ ਕਰਨ ਦੀ ਇਜ਼ਾਜਤ ਦੇਣ ਦਾ ਵਿਕਲਪ ਜੋੜਿਆ ਹੈ। ਇਸ ਨਵੇਂ ਫੀਚਰ ਦੇ ਨਾਲ, ਵ੍ਹਟਸਐਪ ਯੂਜ਼ਰ ਚੈਟਿੰਗ ਕਰਦੇ ਸਮੇਂ ਵ੍ਹਟਸਐਪ 'ਤੇ ਹੀ ਬਿਜ਼ਨੈੱਸ ਕੈਟਾਲਾਗ ਨੂੰ ਦੇਖ ਸਕਣਗੇ।
ਫੇਸਬੁੱਕ ਨੇ ਦਾਅਵਾ ਕੀਤਾ ਹੈ ਕਿ, ਕੈਟਾਲਾਗ ਦੇ ਨਾਲ, ਬਿਜ਼ਨੈੱਸ ਆਪਣੇ ਸਾਮਾਨ ਨੂੰ ਪੇਸ਼ ਕਰ ਸਕਦੇ ਹਨ, ਤਾਂ ਜੋ ਲੋਕ ਆਸਾਨੀ ਨਾਲ ਇੰਨ੍ਹਾਂ ਨੂੰ ਲੱਭ ਸਕਣ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਿਵੇਂ ਫੇਸਬੁੱਕ ਵ੍ਹਟਸਐਪ ਚੈਟਿੰਗ ਵਿੱਚ ਇਸ ਫੀਚਰ ਨੂੰ ਜੋੜਦਾ ਹੈ ਸਾਲ ਦੇ ਅਖੀਰ ਤੱਕ ਨਵਾਂ ਫੀਚਰ ਆਉਣ ਦੀ ਸੰਭਾਵਨਾ ਹੈ।