ਹੈਦਰਾਬਾਦ, 22 ਅਗਸਤ 2019 - ਐਮਾਜ਼ਾਨ ਨੇ ਹੈਦਰਾਬਾਦ 'ਚ ਆਪਣਾ ਸਭ ਤੋਂ ਵੱਡੇ ਕੈਂਪਸ ਦਾ ਬੁੱਧਵਾਰ ਨੂੰ ਉਦਘਾਟਨ ਕੀਤਾ। ਇਸ 'ਚ ਕਰੀਬ 15 ਹਜ਼ਾਰ ਕਰਮੀ ਕੰਮ ਕਰਨਗੇ। ਕੈਂਪਸ 9.5 ਏੇਕੜ 'ਚ ਫੈਲਿਆ ਹੋਇਆ ਹੈ। ਇਮਾਰਤ 'ਚ ਆਈਫਲ ਟਾਵਰ ਤੋਂ ਢਾਈ ਗੁਣਾ ਜ਼ਿਆਦਾ ਸਟੀਲ ਲੱਗੀ ਹੈ। ਜੇਕਰ ਕੁੱਲ ਖੇਤਰ ਦਾ ਹਿਸਾਬ ਲਾਇਆ ਜਾਏ ਤਾਂ ਐਮਾਜ਼ਾਨ ਦਾ ਹੁਣ ਤੱਕ ਦੀ ਇਹ ਦੁਨੀਆ 'ਚ ਸਭ ਤੋਂ ਵੱਡੀ ਇਮਾਰਤ ਹੈ।
ਕੰਪਨੀ ਦੇ ਵਾਈਸ ਪੈਜ਼ੀਡੈਂਟ ਅਨੁਸਾਰ ਹੈਦਰਾਬਾਦ 'ਚ 40 ਲੱਖ ਸਕਿਅਰ ਫੁੱਟ ਆਫਿਸ ਸਪੇਸ 'ਚ ਕੰਪਨੀ ਦੀਆਂ 8 ਇਮਾਰਤਾਂ ਹਨ। ਜਿੰਨ੍ਹਾਂ 'ਚੋਂ ਕਰਮਚਾਰੀਆਂ ਨੂੰ ਨਵੇਂ ਕੈਂਪਸ 'ਚ ਸ਼ਿਫਟ ਕੀਤਾ ਜਾ ਰਿਹਾ ਹੈ। ਹੁਣ ਤੱਕ ਕਰੀਬ 4500 ਕਰਮਚਾਰੀ ਸ਼ੀਫਟ ਕੀਤੇ ਜਾ ਚੁੱਕੇ ਹਨ। ਇਸ ਨਵੇਂ ਕੈਂਪਸ ਜ਼ਰੀਏ ਐਮਾਜ਼ਾਨ ਦਾ ਭਾਰਤ 'ਚ ਟੈਲੇਂਟ 'ਤੇ ਫੋਕਸ ਮਜਬੂਤ ਹੋਏਗਾ। ਭਾਰਤ 'ਚ ਕੰਪਨੀ ਦੇ 62 ਹਜ਼ਾਰ ਫੁੱਲ ਟਾਈਮ ਕਰਮਚਾਰੀ ਹਨ।