ਏਜੰਸੀ
ਨਵੀਂ ਦਿੱਲੀ, 27 ਅਗਸਤ 2019 - ਦਿੱਲੀ ਪੁਲਿਸ ਨੇ ਮਸ਼ਹੂਰ ਚਾਵਲ ਬ੍ਰਾਂਡ ‘ਜਗਤ’ ਬਾਸਮਤੀ ਦੇ ਮਾਲਕ ਸੰਤ ਲਾਲ ਅਗਰਵਾਲ ਨੂੰ ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਮੁਤਾਬਕ ਨਰੇਲਾ ਮੰਡੀ ਦੇ ਵਪਾਰੀ ਵਿਕਾਸ ਗੁਪਤਾ ਨੇ ਇਹ ਦੋਸ਼ ਲਗਾਇਆ ਕਿ ਅਗਰਵਾਲ ਨੇ ਉਸ ਨਾਲ 1.9 ਕਰੋੜ ਰੁਪਏ ਦੀ ਠੱਗੀ ਕੀਤੀ। ਆਪਣੀ ਸ਼ਿਕਾਇਤ ਵਿਚ ਗੁਪਤਾ ਨੇ ਕਿਹਾ ਕਿ ਅਗਰਵਾਲ ਨੇ ਬਹੁਤ ਪਹਿਲਾਂ ਉਸ ਤੋਂ 1.90 ਕਰੋੜ ਰੁਪਏ ਦਾ ਚਾਵਲ ਲਿਆ ਸੀ। ਬਾਅਦ ਵਿੱਚ ਉਸਨੇ ਉਸਨੂੰ 40 ਲੱਖ ਰੁਪਏ ਦਾ ਚੈੱਕ ਦਿੱਤਾ, ਪਰ ਇਹ ਬਾਉਂਸ ਹੋ ਗਿਆ।
ਪੁਲਿਸ ਸ਼ਿਕਾਇਤ ਦੇ ਅਨੁਸਾਰ, "ਅਗਰਵਾਲ ਨੇ ਸ਼ਿਕਾਇਤਕਰਤਾ ਨੂੰ ਪੈਸੇ ਵਾਪਸ ਕਰਨ ਦੀ ਬਜਾਏ ਆਪਣੀ ਕੰਪਨੀ ਦੀਵਾਲੀਆ ਕਰਾਰ ਦਿੱਤਾ।"
ਸ਼ਰਮਾ ਨੇ ਕਿਹਾ ਕਿ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਅਗਰਵਾਲ ਵਿਰੁੱਧ ਧੋਖਾਧੜੀ ਦੇ ਹੋਰ ਕਿੰਨੇ ਕੇਸ ਦਰਜ ਹਨ ਅਤੇ ਦਿੱਲੀ ਦੇ ਕਿਹੜੇ ਥਾਣਿਆਂ ਵਿੱਚ ਹਨ। ਪੁਲਿਸ ਨੇ ਅਗਰਵਾਲ ਨੂੰ ਸੋਮਵਾਰ ਨੂੰ ਨਰੇਲਾ ਥਾਣੇ ਵਿੱਚ 8 ਅਗਸਤ ਨੂੰ ਦਰਜ ਹੋਏ ਧੋਖਾਧੜੀ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ।