← Go Back
ਬਿਜਲੀ ਦਾ ਲੋਡ ਵਧਾਉਣਾ ਹੋਵੇਗਾ ਸਸਤਾ ਪੰਜਾਬ 'ਚ - ਕਿਸਾਨਾਂ ਨੂੰ ਮਿਲੇਗੀ 100 ਕਰੋੜ ਦੀ ਰਾਹਤ ਚੰਡੀਗੜ੍ਹ , 27 ਅਗਸਤ , 2019 : ਪੰਜਾਬ ਦੇ ਹਰ ਖੇਤਰ ਦੇ ਉਨ੍ਹਾਂ ਸਭ ਖਪਤਕਾਰਾਂ ਨੂੰ ਬਿਜਲੀ ਖ਼ਰਚੇ ਪੱਖੋਂ ਰਾਹਤ ਮਿਲੇਗੀ ਜਿਨ੍ਹਾਂ ਨੇ ਆਪਣੇ ਬਿਜਲੀ ਕਨੈੱਕਸ਼ਨ ਦਾ ਲੋਡ ਵਧਾਉਣਾ ਹੈ . ਲੋਡ ਵਧਾਉਣ ਲਈ ਹੁਣ ਪਹਿਲਾਂ ਨਾਲੋਂ ਅੱਧੇ ਸਰਵਿਸ ਕਨੈੱਕਸ਼ਨ ਚਾਰਜਿਜ਼ ਲੱਗਣਗੇ . ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪਾਵਰ ਚਾਰਜ ਨੂੰ ਹੁਕਮ ਦਿੱਤੇ ਹਨ ਕਿ ਘਰੇਲੂ , ਵਪਾਰਕ ਅਤੇ ਖੇਤੀ ਸੈਕਟਰ ਦੇ ਖਪਤਕਾਰਾਂ ਲਈ ਸਰਵਿਸ ਕਨੈੱਕਸ਼ਨ ਚਾਰਜ ਵਿਚ 50 ਫ਼ੀਸਦੀ ਕਟੌਤੀ ਕੀਤੀ ਜਾਵੇ . ਮੁੱਖ ਮੰਤਰੀ ਨੇ ਆਪਣੇ ਇੱਕ ਟਵੀਟ 'ਚ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਇਸ ਨਿਰਨੇ ਨਾਲ ਸਿਰਫ਼ ਕਿਸਾਨਾਂ ਨੂੰ ਹੀ 100 ਕਰੋੜ ਦੀ ਰਾਹਤ ਮਿਲੇਗੀ .
Total Responses : 936