ਪੁਲਸ ਭਰਤੀ ਪ੍ਰੀਖਿਆ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਮੁਫਤ ਕੋਚਿੰਗ ਕਲਾਸਾਂ ਦਾ ਪ੍ਰਬੰਧ
- ਪੁਲਸ ਭਰਤੀ ਪ੍ਰੀਖਿਆ ਲਈ ਕੋਚਿੰਗ ਕਲਾਸ 1 ਅਪ੍ਰੈਲ ਤੋਂ ਅਰੰਭ
- 1 ਅਪ੍ਰੈਲ ਤੋਂ ਅਰੰਭ ਹੋਣਗੀਆਂ ਕੋਚਿੰਗ ਕਲਾਸਾਂ
ਪ੍ਰਮੋਦ ਭਾਰਤੀ
ਨਵਾਂਸ਼ਹਿਰ 25 ਮਾਰਚ,2024 - ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਪੜੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਲਈ ਆਪਣੀ ਪ੍ਰਤੀਬੱਧਤਾ ਨੂੰ ਜਾਰੀ ਰੱਖਦੇ ਹੋਏ 10 ਜੂਨ ਨੂੰ ਪੁਲਸ ਕਾਂਸਟੇਬਲ ਦੀ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਦੀ ਤਿਆਰੀ ਕਰਵਾਉਣ ਲਈ ਵਿਸ਼ੇਸ਼ ਕੋਚਿੰਗ ਕਲਾਸਾਂ ਲਗਾਉਣ ਦਾ ਪ੍ਰਬੰਧ ਕਰ ਰਹੀ ਹੈ। ਸੁਸਾਇਟੀ ਮੈਂਬਰਾਂ ਦੀ ਮੀਟਿੰਗ ਉਪਰੰਤ ਇਹ ਜਾਣਕਾਰੀ ਦਿੰਦਿਆਂ ਹੋਇਆ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਕੋਚਿੰਗ ਕੇਂਦਰ ਵਿਖੇ ਇਸ ਸੰਬੰਧ ਵਿਚ ਵਿਸ਼ੇਸ਼ ਕੋਚਿੰਗ ਕਲਾਸ 1 ਅਪ੍ਰੈਲ ਤੋਂ ਅਰੰਭ ਕੀਤੀ ਜਾ ਰਹੀ ਹੈ। ਇਸ ਕਲਾਸ ਵਿਚ ਕੋਚਿੰਗ ਲੈਣ ਕਰਨ ਲਈ 10+2 ਅਤੇ ਇਸ ਤੋਂ ਉਪਰਲੀ ਯੋਗਤਾ ਪ੍ਰਾਪਤ ਸਿੱਖਿਆਰਥੀ ਇਸ ਨਿਸ਼ਕਾਮ ਸੇਵਾ ਦਾ ਲਾਭ ਉਠਾ ਸਕਦੇ ਹਨ। ਉਨਾ ਕਿਹਾ ਕਿ ਇਸ ਮੁਫਤ ਕੋਚਿੰਗ ਕਲਾਸ ਲਈ ਚਾਹਵਾਨ ਵਿਦਿਆਰਥੀ 28 ਮਾਰਚ ਤੱਕ ਆਪਣੀ ਰਜਿਸਟ੍ਰੇਸ਼ਨ ਗੁਰੂ ਨਾਨਕ ਮਿਸ਼ਨ ਸੁਵਿਧਾ ਕੇਂਦਰ ਵਿਖੇ ਕਰਵਾ ਸਕਦੇ ਹਨ।
ਉਨਾ ਕਿਹਾ ਕਿ ਪ੍ਰੀਖਿਆ ਦੀ ਲਿਖਤੀ ਤਿਆਰੀ ਦੇ ਨਾਲ-ਨਾਲ ਫਿਜੀਕਲ ਕੋਚਿੰਗ ਦੇ ਪ੍ਰਬੰਧ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ। ਉਨਾਂ ਨੇ ਜਿਲਾ ਭਰ ਦੇ ਪੜੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਇਸ ਸੇਵਾ ਦਾ ਲਾਭ ਉਠਾਉਣ ਦੀ ਅਪੀਲ ਕੀਤੀ।
ਇਸ ਮੌਕੇ ਉਨਾ ਨਾਲ ਜਗਜੀਤ ਸਿੰਘ ਜਨਰਲ ਸਕੱਤਰ, ਜਗਦੀਪ ਸਿੰਘ, ਜਗਜੀਤ ਸਿੰਘ ਬਾਟਾ ਅਤੇ ਕੁਲਜੀਤ ਸਿੰਘ ਖਾਲਸਾ ਵੀ ਮੌਜੂਦ ਸਨ।