ਐਚ.ਐਸ.ਐਨ. ਸਕੂਲ ਆਫ਼ ਐਮੀਨੈਂਸ ਦੇ 35 ਵਿਦਿਆਰਥੀਆਂ ਨੇ ਸਕੂਲ ਆਫ਼ ਐਮੀਨੈਂਸ ਦੀ ਪ੍ਰਵੇਸ ਪ੍ਰੀਖਿਆ ਪਾਸ ਕੀਤੀ
ਮਨਜੀਤ ਸਿੰਘ ਢੱਲਾ
ਜੈਤੋ, 24 ਅਪ੍ਰੈਲ 2024 - ਕੁੱਝ ਦਿਨ ਪਹਿਲਾਂ ਸਿਖਿਆ ਵਿਭਾਗ ਵੱਲੋਂ ਸਕੂਲ ਆਫ਼ ਐਮੀਨੈਂਸ ਚ’ ਦਾਖਲੇ ਲਈ ਪ੍ਰਵੇਸ ਪ੍ਰੀਖਿਆ ਲਈ ਗਈ । ਐਚ ਐਸ ਐਨ ਸਕੂਲ ਆਫ਼ ਐਮੀਨੈਂਸ ਜੈਤੋ ਦੇ 35 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ । ਇਹਨਾਂ ਬੱਚਿਆ ਨੇ ਆਪਣਾ, ਸਕੂਲ ਅਧਿਆਪਕ ਅਤੇ ਮਾਪਿਆ ਦਾ ਨਾਮ ਰੋਸ਼ਨ ਕੀਤਾ | ਸਕੂਲ ਦੇ ਹੋਣਹਾਰ ਵਿਦਿਆਰਥੀ ਧੀਰਜ ਕੁਮਾਰ ਨੇ 110 ਅੰਕ ਪ੍ਰਾਪਤ ਕਰਕੇ 9 ਵਾਂ ਰੈਂਕ, ਮਨਿੰਦਰ ਸਿੰਘ ਨੇ 107 ਅੰਕ ਪ੍ਰਾਪਤ ਕਰਕੇ 17 ਵਾਂ ਰੈਂਕ, ਜਸ਼ਨ ਦੀਪ ਸਿੰਘ ਨੇ 99 ਅੰਕ ਪ੍ਰਾਪਤ ਕਰਕੇ 41 ਵਾਂ ਰੈਂਕ, ਸੁਮਿਤ ਕੁਮਾਰ ਨੇ 97 ਅੰਕ ਪ੍ਰਾਪਤ ਕਰਕੇ 50 ਵਾਂ ਰੈਂਕ ਪ੍ਰਾਪਤ ਕੀਤਾ |
ਪ੍ਰਿੰਸੀਪਲ ਸ. ਜਸਵੰਤ ਸਿੰਘ ਬਰਾੜ ਨੇ ਦੱਸਿਆ ਹੈ ਕਿ ਇਸ ਸਕੂਲ ਦੇ ਮਿਹਨਤੀ ਅਧਿਆਪਕ ਸ. ਲਖਵਿੰਦਰ ਸਿੰਘ ਐਸ.ਐਸ. ਮਾਸਟਰ, ਵਿਕਰਮ ਪੰਵਾਰ, ਗੁਰਦੀਪ ਸਿੰਘ, ਗੁਰਲਾਲ ਸਿੰਘ, ਗੌਰੀ ਸ਼ੰਕਰ, ਸੁਖਵੀਰ ਸਿੰਘ, ਸੁਸ਼ੀਲ ਕੁਮਾਰ, ਬਲਵਿੰਦਰ ਸਿੰਘ, ਰਾਮ ਚੰਦਰ, ਰੀਤੂ, ਨਿਰਮਲ ਕੌਰ, ਰਿਚਾ, ਸ਼ੈਫੀ, ਅਮਨਦੀਪ ਕੌਰ, ਨਰਿੰਦਰ ਕੌਰ, ਸ਼ੈਫਾਲੀ, ਮਧੂ, ਵੀਰਪਾਲ ਕੌਰ, ਮਨਦੀਪ ਕੌਰ, ਰਮਨਦੀਪ ਕੌਰ ਆਦਿ ਇਹਨਾਂ ਅਧਿਆਪਕਾਂ ਦੇ ਯੋਗ ਅਗਵਾਈ ਵਿੱਚ ਇਹ ਬੱਚਿਆ ਨੇ ਇਸ ਪ੍ਰਵੇਸ ਪ੍ਰੀਖਿਆ ਦਾ ਪਹਿਲਾਂ ਸਟੈਪ ਪਾਸ ਕਰਕੇ ਸਕੂਲ ਦਾ ਸਾਰੇ ਅਧਿਆਪਕਾਂ ਦਾ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਹੈ | ਉਹਨਾਂ ਨੇ ਸਾਰੇ ਸਟਾਫ਼ ਮੈਂਬਰਾਂ, ਬੱਚਿਆ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦਿਤੀ |