ਫਿਰੋਜ਼ਪੁਰ 23 ਦਸੰਬਰ (ਗੁਰਿੰਦਰ ਸਿੰਘ) -ਸਥਾਨਕ ਤਕਨੀਕੀ ਸਿੱਖਿਆ ਸੰਸਥਾ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਵਿਗਿਆਨ ਮੇਲਾ-2018 ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ 'ਅਪਲਾਈਡ ਸਾਇੰਸ' ਵਿਸ਼ੇ 'ਤੇ ਆਧਾਰਿਤ ਆਪਣੇ ਬਣਾਏ ਹੋਏ ਮਾਡਲ ਪ੍ਰਦਰਸ਼ਿਤ ਕੀਤੇ।ਇਸ ਮੇਲੇ ਦੌਰਾਨ ਜੂਨੀਅਰ ਕੈਟੇਗਰੀ ਵਿੱਚ 9 ਅਤੇ ਸੀਨੀਅਰ ਕੈਟਾਗਰੀ ਵਿੱਚ 17 ਟੀਮਾਂ ਨੇ ਭਾਗ ਲਿਆ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਇਸ ਮੇਲੇ ਦੇ ਮੁੱਖ ਸੰਯੋਜਕ ਡਾ. ਅਜੇ ਕੁਮਾਰ ਨੇ ਦੱਸਿਆ ਕਿ ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਯੋਜਿਤ ਇਸ ਮੇਲੇ ਦਾ ਮੁੱਖ ਮੰਤਵ ਸਕੂਲਾਂ ਵਿੱਚ ਉਭਰ ਰਹੇ ਵਿਗਿਆਨਕ ਬੁੱਧੀ ਰੱਖਣ ਵਾਲੇ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕਰਨਾ ਹੈ।
ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਨੇਕ ਸਿੰਘ ਜ਼ਿਲਾ ਸਿੱਖਿਆ ਅਫਸਰ ਫਿਰੋਜ਼ਪੁਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਦੀਪਕ ਸ਼ਰਮਾ ਜ਼ਿਲਾ ਨੋਡਲ ਅਫਸਰ ਫਿਰੋਜ਼ਪੁਰ ਨੇ ਸ਼ਿਰਕਤ ਕੀਤੀ।ਐਸੋਸੀਏਟ ਡਾਇਰੈਕਟਰ ਡਾ. ਲਲਿਤ ਸ਼ਰਮਾ ਨੇ ਮੁੱਖ ਮਹਿਮਾਨ ਦਾ ਸੁਆਗਤ ਗੀਤਾ। ਡਾ. ਅਜੇ ਕੁਮਾਰ ਨੇ ਵੱਖ ਵੱਖ ਸਕੂਲਾਂ ਤੋਂ ਆਏ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਨੂੰ ਕਿਹਾ।ਉਹਨਾਂ ਇਸ ਮੇਲੇ ਦੇ ਉੱਪ-ਸੰਯੋਜਕ ਡਾ. ਸੰਗੀਤਾ ਸ਼ਰਮਾ ਅਤੇ ਡਾ. ਗਜ਼ਲਪ੍ਰੀਤ ਸਿੰਘ ਦੁਆਰਾ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਸਮੁੱਚੀ ਪ੍ਰਬੰਧਕੀ ਟੀਮ ਨੂੰ ਵਧਾਈ ਦਿੱਤੀ।
ਇਸ ਸਾਇੰਸ ਮੇਲੇ ਦੌਰਾਨ ਜੂਨੀਅਰ ਕੈਟੇਗਰੀ ਵਿੱਚ ਡੀ ਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਦੇ ਵਿਦਿਆਰਥੀ ਜਗਤਾਰ ਸਿੰਘ ਅਤੇ ਹਰਸ਼ ਸਿੰਗਲਾ ਦੁਆਰਾ ਬਣਾਏ ਗਏ ਮਾਡਲ 'ਡਾਇਨਾਮਿਕ ਸਟਰੀਟ ਲਾਈਟ ਸਿਸਟਮ ਐਂਡ ਇਲੈਕਟ੍ਰਿਕ ਰੋਡ' ਨੇ ਪਹਿਲਾ ਸਥਾਨ, ਮਾਨਵ ਮੰਦਿਰ ਸੀਨੀਅਰ. ਸੈਕੰਡਰੀ ਸਕੂਲ ਫਿਰੋਜ਼ਪੁਰ ਦੇ ਸੂਰਜ ਅਤੇ ਕਰਿਸ਼ ਦੁਆਰਾ ਬਣਾਏ ਮਾਡਲ 'ਇਨੋਵੇਸ਼ਨ ਇਨ ਟਰਾਂਸਪੋਰਟ ਐਂਡ ਕਮਿਊਨੀਕੇਸ਼ਨ' ਨੇ ਦੂਸਰਾ ਸਥਾਨ ਅਤੇ 'ਵਰਕਿੰਗ ਆਫ ਹਿਊਮਨ ਹਾਰਟ' ਮਾਡਲ ਲਈ ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਫਿਰੋਜ਼ਪੁਰ ਕੈਂਟ ਦੀ ਕੁਸਮ ਅਤੇ ਅਰਸ਼ਦੀਪ ਨੇ ਤੀਸਰਾ ਸਥਾਨ ਹਾਸਲ ਕੀਤਾ।ਸੀਨੀਅਰ ਕੈਟੇਗਰੀ ਜਿਸ ਵਿੱਚ ਗਿਆਰਵੀਂ ਅਤੇ ਬਾਹਰਵੀਂ ਦੇ ਵਿਦਿਆਰਥੀਆਂ ਵਿੱਚੋਂ ਸਰਕਾਰੀ ਸਕੂਲ ਸਾਂਦੇ ਹਾਸ਼ਮ ਦੇ ਹਰਜਿੰਦਰ ਸਿੰਘ ਅਤੇ ਮੋਹਿਤ ਸ਼ਰਮਾ ਨੇ 'ਰੀਜਨਰੇਟਟਿੰਗ ਬਰੇਕਿੰਗ ਸਿਸਟਮ' ਦੇ ਮਾਡਲ ਲਈ ਪਹਿਲਾ ਸਥਾਨ ਪ੍ਰਾਪਤ ਕੀਤਾ, ਦੇਵ ਸਮਾਜ ਸਕੂਲ ਦੇ ਜਸ਼ਨ ਅਤੇ ਰਮਨ ਦੇ ਮਾਡਲ 'ਹਾਈਡਰੌਲਿਕ ਬਰਿੱਜ' ਨੇ ਦੂਸਰਾ ਸਥਾਨ ਅਤੇ ਸਰਕਾਰੀ ਸਕੂਲ ਕਰੀਆਂ ਪਹਿਲਵਾਨ ਦੇ ਵਿਦਿਆਰਥੀ ਗੁਰਜਿੰਦਰ ਸਿੰਘ ਅਤੇ ਵਿਸ਼ਾਲ ਨੇ ਆਪਣੇ ਮਾਡਲ 'ਵੇਸਟ ਮੈਨੇਜਮੈਂਟ ਆਫ ਪਰਾਲੀ' ਲਈ ਤੀਸਰਾ ਸਥਾਨ ਹਾਸਲ ਕੀਤਾ। ਮੁੱਖ ਮਹਿਮਾਨ ਨੇ ਪਹਿਲੇ ,ਦੂਸਰੇ ਅਤੇ ਤੀਸਰੇ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ ਨੂੰ ਸਰਟੀਫਿਕੇਟ ਅਤੇ ਕ੍ਰਮਵਾਰ 2100, 1100 ਅਤੇ 500 ਰੁਪਏ ਦੇ ਨਕਦ ਇਨਾਮ ਵੀ ਤਕਸੀਮ ਕੀਤੇ।ਇਸ ਮੇਲੇ ਦੌਰਾਨ ਮਾਡਲਾਂ ਦਾ ਮੁਲਾਂਕਣ ਕਰਨ ਲਈ ਜੱਜਾਂ ਦੀ ਭੂਮਿਕਾ ਡਾ. ਕੁਲਭੂਸ਼ਨ ਅਗਨੀਹੋਤਰੀ, ਡਾ. ਸੰਗੀਤਾ ਸ਼ਰਮਾ ਅਤੇ ਡਾ. ਰਜਨੀ ਨੇ ਬਾਖੂਬੀ ਨਿਭਾਈ। ਇਸ ਮੌਕੇ ਪ੍ਰੋ. ਨਵਤੇਜ ਸਿੰਘ, ਮੈਡਮ ਅਨੁਰਾਧਾ ਰਾਣੀ, ਮੈਡਮ ਬਿੰਦੂ ਬਾਲਾ, ਸੰਦੀਪ ਕੁਮਾਰ, ਗੁਰਪ੍ਰੀਤ ਸਿੰਘ ਪ੍ਰਿੰਸੀਪਲ ਸਕੂਲ ਵਿੰਗ, ਰਜਨੀਸ਼ ਕੁਮਾਰ, ਗੁਰਜੀਵਨ ਸਿੰਘ, ਵਿਜੇਤਾ ਠਾਕਰ, ਅਮਨਦੀਪ ਕੌਰ, ਮਨਜੀਤ ਸਿੰਘ ਬਾਜਵਾ, ਹਰਪਿੰਦਰ ਪਾਲ ਸਿੰਘ, ਚਾਰਲਸ ਗਿੱਲ ਅਤੇ ਗੁਰਚਰਨ ਸਿੰਘ ਆਦਿ ਹਾਜ਼ਰ ਸਨ।