ਫਾਜ਼ਿਲਕਾ 11 ਮਈ 2019: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨੀਂ ਐਲਾਨੇ ਗਏ ਦੱਸਵੀਂ ਜਮਾਤ ਦੇ ਨਤੀਜਿਆਂ ਵਿਚ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਇਕ
ਵਾਰ ਫਿਰ ਤੋਂ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ। ਪ੍ਰੀਖਿਆ ਵਿਚ ਸਕੂਲ ਦੀਆਂ 241 ਵਿਦਿਆਰਥਣਾਂਵਿਚੋਂ ਇਕ ਵੀ ਵਿਦਿਆਰਥਣ ਫੇਲ ਨਹੀਂ ਹੋਈ। ਉਥੇ ਹੀ ਸਕੂਲ ਦੀਆਂ ਚਾਰ ਵਿਦਿਆਰਥਣਾਂ ਨੇ 90
ਫ਼ੀਸਦੀ ਤੋਂ ਜਿਆਦਾ ਅਤੇ 29 ਵਿਦਿਆਰਥਣਾਂ ਨੇ 80 ਫ਼ੀਸਦੀ ਤੋਂ ਵੱਧ ਤੋਂ ਜਿਆਦਾ ਅੰਕ ਹਾਸਲ ਕਰਕੇ ਸਰਹੱਦੀ ਇਲਾਕੇ ਵਿਚ ਸਕੂਲ ਦਾ ਨਾਂਅ ਚਮਕਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਸੰਦੀਪ ਧੂੜੀਆ ਨੇ ਦੱਸਿਆ ਕਿ ਸਕਰੀਨਾ ਪੁੱਤਰੀ ਛਿੰਦਾ ਸਿੰਘ ਨੇ (616/650) 94.76 ਫ਼ੀਸਦੀ, ਕਰੀਨਾ ਪੁੱਤਰੀ ਸਤਪਾਲ ਸਿੰਘ (598/650) 92 ਫ਼ੀਸਦੀ, ਸੀਮਾ ਕੌਰ ਪੁੱਤਰੀ ਬੋਹੜ ਸਿੰਘ ਨੇ (591/650) 91 ਫ਼ੀਸਦੀ ਅੰਕ ਲੈ ਕੇ ਸਕੂਲ ਵਿਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਨਿਸ਼ਾ ਰਮੇਸ਼ ਸਿੰਘ ਨੇ (585 /650) 90 ਫ਼ੀਸਦੀ ਅੰਕ ਹਾਸਲ ਕੀਤੇ। ਸਕੂਲ ਦੀਆਂ 29 ਵਿਦਿਆਰਥਣਾਂ ਨੇ 80 ਫ਼ੀਸਦੀ ਤੋਂ ਜਿਆਦਾ ਅੰਕ ਲੈ ਕੇ ਆਪਣੇ ਸਕੂਲ, ਅਧਿਆਪਕਾਂ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਬਾਕੀ ਵਿਦਿਆਰਥਣਾਂ ਚੰਗੇ ਅੰਕ ਲੈ ਕੇ ਦੱਸਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੈ। ਸਕੂਲ ਦੀਆਂ ਵਿਦਿਆਰਥਣਾਂ ਸਕਰੀਨਾ ਗਣਿਤ ਵਿਸ਼ੇ ਵਿਚੋਂ 100 ਵਿਚੋਂ 100, ਹਿੰਦੀ ਵਿਚੋਂ 5 ਵਿਦਿਆਰਥਣਾਂ ਨੇ 100 ਵਿਚੋਂ 99ਵੇਂ ਅਤੇ ਇਕ ਵਿਦਿਆਰਥਣ ਨੇ ਸਮਾਜਿਕ ਸਿੱਖਿਆ ਵਿਚੋਂ 100 ਵਿਚੋਂ 100 ਅੰਕ ਹਾਸਲ ਕਰਕੇ ਆਪਣੀ ਸਫ਼ਲਤਾ ਦਾ ਝੰਡਾ ਗੱਡਿਆ। ਧੂੜੀਆ ਨੇ ਕਿਹਾ ਕਿ ਸਕੂਲ ਦੇ ਸ਼ਾਨਦਾਰ ਨਤੀਜਿਆਂ ਦਾ ਸਿਹਰਾ ਵਿਦਿਆਰਥਣਾਂ ਦੀ ਲਗਨ, ਅਧਿਆਪਕਾਂ ਦੀ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਨੂੰ ਜਾਂਦਾ ਹੈ। ਉਥੇ ਹੀ ਸਕੁਲ ਦੇ ਪੂਰੇ ਇਲਾਕੇ ਵਿਚ ਸ਼ਾਨਦਾਰ ਨਤੀਚਿਆਂ ਦੀ ਖ਼ਬਰ ਸੁਣ ਕੇ ਸਕੂਲ ਵਿਚ ਖੁਸ਼ੀ ਦਾ ਮਾਹੌਲ ਬਣ ਗਿਆ। ਵਿਦਿਆਰਥਣਾਂ ਨੇ ਆਪਣੇ ਅਧਿਆਪਕਾਵਾਂ ਨਾਲ ਨੱਚ ਗਾ ਕੇ ਅਤੇ ਮਠਿਆਈ ਖਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਆਈਆਂ ਵਿਦਿਆਰਥਣਾਂ ਨੂੰ