ਮੁੰਬਈ, 21 ਜੂਨ 2019 - ਮਹਾਰਾਸ਼ਟਰ ਸਰਕਾਰ ਸੂਬੇ ਦੇ ਸਾਰੇ ਸਕੂਲਾਂ ਚ ਮਰਾਠੀ ਭਾਸ਼ਾ ਲਾਜ਼ਮੀ ਬਣਾਉਣ ਲਈ ਕਾਨੂੰਨੀ ਬਣਾਉਣ ਜਾ ਰਹੀ ਹੈ। ਇਸ ਚ ਆਈਸੀਐਸਈ ਅਤੇ ਸੀਬੀਐਸਈ ਦੇ ਸਕੂਲ ਵੀ ਸ਼ਾਮਲ ਹੋਣਗੇ।
ਮੀਡੀਆ ਰਿਪੋਰਟਾਂ ਮੁਤਾਬਕ ਉਥੋਂ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਕਹਿਣਾ ਹੈ ਕਿ ਜੇਕਰ ਇਸਦੇ ਬਾਵਜੂਦ ਕੋਈ ਸਕੂਲ ਵਿਦਿਆਰਥੀਆਂ ਨੂੰ ਮਰਾਠੀ ਭਾਸ਼ਾ ਨਹੀਂ ਭੜਾਉਂਦਾ, ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਲੋੜ ਪੈਣ ਤੇ ਮੌਜੂਦਾ ਕਾਨੂੰਨ ਚ ਸੋਧ ਵੀ ਕੀਤੀ ਜਾ ਸਕਦੀ ਹੈ ਤਾਂ ਇਹ ਪੱਕਾ ਕੀਤਾ ਜਾ ਸਕੇ ਕਿ ਸੂਬੇ ਦੇ ਸਾਰੇ ਸਕੂਲਾਂ ਚ ਮਰਾਠੀ ਭਾਸ਼ਾ ਪੜਾਈ ਜਾਵੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਵਰਤਮਾਨ ਚ, ਸੀਬੀਐਸਈ, ਸੀਆਈਐਸਸੀਈ ਨਾਲ ਸਬੰਧਤ ਸਕੂਲਾਂ ਚ 8ਵੀਂ ਤਕ ਮਰਾਠੀ ਭਾਸ਼ਾ ਪੜਾਉਣੀ ਲਾਜ਼ਮੀ ਹੈ।