ਚੰਡੀਗੜ ਯੂਨੀਵਰਸਿਟੀ ਦੇ ਵਾਇਸ-ਚਾਂਸਲਰ ਡਾ. ਆਰ.ਐਸ.ਬਾਵਾ ਪੰਜਾਬ ਲੀਡਰਸ਼ਿਪ ਐਵਾਰਡ 2019 ਦੌਰਾਨ ਐਜੁਕੇਸ਼ਨ ਲੀਡਰਸ਼ਿਪ ਐਵਾਰਡ ਹਾਸਿਲ ਕਰਦੇ ਹੋਏ
ਚੰਡੀਗੜ 01 ਦਸੰਬਰ 2019: ਵਰਲਡ ਮਾਰਕੀਟਿੰਗ ਕਾਂਗਰਸ ਅਤੇ ਐ.ਬੀ.ਪੀ. ਨਿਊਜ਼ ਵਲੋਂ ਕਰਵਾਏ ਗਏ ਪੰਜਾਬ ਲੀਡਰਸ਼ਿਪ ਐਵਾਰਡ 2019 ਦੌਰਾਨ ਚੰਡੀਗੜ• ਯੂਨੀਵਰਸਿਟੀ ਘੜੂੰਆਂ ਮਿਲਿਆ ਇਹ ਸਨਮਾਨ
ਵਰਲਡ ਮਾਰਕੀਟਿੰਗ ਕਾਂਗਰਸ ਅਤੇ ਐ.ਬੀ.ਪੀ. ਨਿਊਜ਼ ਵਲੋਂ ਕਰਵਾਏ ਗਏ ਪੰਜਾਬ ਲੀਡਰਸ਼ਿਪ ਐਵਾਰਡ 2019 ਦੌਰਾਨ ਚੰਡੀਗੜ• ਯੂਨੀਵਰਸਿਟੀ ਘੜੂੰਆਂ ਨੂੰ ਉੱਚ ਸਿੱਖਿਆ ਦੇ ਖੇਤਰ ਵਿਚ ਐਜੁਕੇਸ਼ਨ ਲੀਡਰਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਚੰਡੀਗੜ• ਵਿੱਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਚੰਡੀਗੜ• ਯੂਨੀਵਰਸਿਟੀ ਦੇ ਵਾਇਸ-ਚਾਂਸਲਰ ਡਾ. ਆਰ.ਐਸ.ਬਾਵਾ ਨੇ ਇਹ ਸਨਮਾਨ ਐ.ਬੀ.ਪੀ. ਨਿਊਜ਼ ਦੇ ਗਰੁੱਪ ਡਾਇਰੈਕਟਰ ਸ਼੍ਰੀ ਆਸ਼ੂਤੋਸ਼ ਤਰਿਪਾਠੀ ਵਲੋਂ ਕੀਤਾ ਗਿਆ। ਇਹ ਐਵਾਰਡ ਉੱਚ ਸਿੱਖਿਆ ਦੇ ਖੇਤਰ ਵਿਚ ਬੇਹਤਰੀਨ ਕਾਰਗੁਜ਼ਾਰੀ ਅਤੇ ਸਟੂਡੈਂਟ, ਪੇਰੇਂਟਸ, ਇੰਡਸਟਰੀ ਕਮਿਊਨਟੀ ਵਿੱਚ ਸਬ ਤੋਂ ਵੱਧ ਪ੍ਰਸਿੱਧੀ ਹੱਸਿਲ ਕਰਨ ਵਾਲੀ ਸਿੱਖਿਆ ਸੰਸਥਾਨ ਨੂੰ ਸਨਮਾਨ ਵਜੋਂ ਦਿੱਤਾ ਜਾਂਦਾ ਹੈ।
ਸਨਮਾਨ ਹਾਸਿਲ ਕਰਨ ਤੋਂ ਬਾਅਦ ਵਾਇਸ-ਚਾਂਸਲਰ ਡਾ. ਆਰ.ਐਸ.ਬਾਵਾ ਨੇ ਦੱਸਿਆ ਕਿ ਸਾਲ 2019 ਵਿੱਚ ਚੰਡੀਗੜ• ਯੂਨੀਵਰਸਿਟੀ ਘੜੂੰਆਂ ਨੂੰ ਕੌਮੀ ਅਦਾਰੇ ਨੈਕ ( ਨੈਸ਼ਨਲ ਅਸੈਸਮੈਂਟ ਐਂਡ ਅਕਰੈਡਟੀਏਸ਼ਨ ਕੌਂਸਲ) ਨੇ ਭਾਰਤ ਦੀ ਚੋਟੀ ਦੀਆਂ ਏ+ ਗਰੇਡ ਉੱਚ ਸਿੱਖਿਆ ਸੰਸਥਾਵਾਂ ਦਾ ਦਰਜ਼ਾ ਦਿੱਤਾ ਹੈ। ਉਨ•ਾਂ ਦੱਸਿਆ ਕਿ ਚੰਡੀਗੜ• ਯੂਨੀਵਰਸਿਟੀ ਕੇਵਲ 7 ਸਾਲ ਦੇ ਅਰਸੇ ਦੌਰਾਨ ਹੀ ਇਹ ਮੁਕਾਮ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਸੰਸਥਾ ਬਣ ਗਈ ਹੈ।ਨੈਕ ਤੋਂ ਉੱਚ ਸ਼੍ਰੇਣੀ ਦਾ ਦਰਜਾ ਹਾਸਲ ਕਰਨ ਵਾਲੀ ਇਹ ਪੰਜਾਬ ਦੀ ਪਹਿਲੀ ਸਟੇਟ ਪ੍ਰਾਈਵੇਟ ਯੂਨੀਵਰਸਿਟੀ ਹੈ।
ਡਾ. ਬਾਵਾ ਨੇ ਦੱਸਿਆ ਕਿ ਆਧੁਨਿਕ ਅਕਾਦਮਿਕ ਮਾਡਲ , ਰੀਸਰਚ, ਵਿੱਦਿਅਕ ਪ੍ਰਬੰਧਾਂ, ਅੰਤਰਰਾਸ਼ਟਰੀ ਅਤੇ ਇੰਡਸਟਰੀ ਗਠਜੋੜਾਂ, ਵਿਦਿਆਰਥੀ ਪਲੇਸਮੈਂਟਾਂ, ਖੇਡ ਅਤੇ ਸੱਭਿਆਚਾਰਿਕ ਖੇਤਰ ਦੀਆਂ ਪ੍ਰਾਪਤੀਆਂ ਦੇ ਵਿਆਪਕ ਮੁਲਾਂਕਣ ਦੇ ਆਧਾਰ ਤੇ ਚੰਡੀਗੜ• ਯੂਨੀਵਰਸਿਟੀ ਨੇ ਵਿਦਿਆਰਥੀ ਕਮਿਊਨਟੀ ਵਿਚ ਆਈ.ਆਈ.ਟੀ ਤੇ ਆਈ.ਆਈ.ਐਮ ਵਰਗੇ ਸਿੱਖਿਆ ਸੰਸਥਾਵਾ ਦੀ ਸ਼੍ਰੇਣੀ ਵਿਚ ਆਪਣਾ ਨਾਮ ਦਰਜ਼ ਕਰਵਾਉਣ ਵਿਚ ਸਫਲ ਹੋਇ ਹੈ।
ਉਨ•ਾਂ ਦੱਸਿਆ ਕਿ ਤਿੰਨ ਸਾਲ ਦੇ ਅਰਸੇ ਵਿੱਚ 400 ਤੋਂ ਵੱਧ ਪੇਟੈਂਟ ਫਾਈਲ ਕਰਨਾ, ਖੇਡ ਖੇਤਰ ਵਿੱਚ ਰਾਸ਼ਟਰੀ ਪੱਧਰ ਦੀਆਂ ਚੈਂਪੀਅਨਸ਼ਿਪਾਂ ਚ ਤਮਗੇ ਹਾਸਲ ਕਰਨਾ, ਕੌਮੀ ਸੱਭਿਆਚਾਰਕ ਮੰਚ ਤੇ ਲਗਾਤਾਰ ਤਿੰਨ ਸਾਲ ਚੈਂਪੀਅਨ ਬਣਨਾ, 250 ਤੋਂ ਵੱਧ ਵਿਸ਼ਵ ਯੂਨੀਵਰਸਿਟੀਆਂ ਨਾਲ ਗਠਜੋੜ ਕਰਨਾ, ਇੱਕ ਸਾਲ ਵਿੱਚ ਹੀ 627 ਬਹੁਕੌਮੀ ਕੰਪਨੀਆਂ ਦਾ ਵਿਦਿਆਰਥੀਆਂ ਦੀ ਪਲੇਸਮੈਂਟ ਵਾਸਤੇ ਆਉਣਾ ਵਰਗੇ ਕਈ ਰਿਕਾਰਡ ਚੰਡੀਗੜ• ਯੂਨੀਵਰਸਿਟੀ ਘੜੂੰਆ ਨੇ ਆਪਣੇ ਨਾਮ ਦਰਜ਼ ਕਰਵਾਉਣ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।