ਬਿਜਨਸ ਲੀਡਰਾਂ ਨੇ ਸਾਂਝੀਆਂ ਕੀਤੀਆਂ ਆਪਣੀਆਂ ਸਫਲਤਾ ਦੀਆਂ ਕਹਾਣੀਆਂ
ਐਸ.ਏ.ਐਸ. ਨਗਰ, 22 ਜਨਵਰੀ 2020: ਸੀਜੀਸੀ ਲਾਂਡਰਾ ਵਿਖੇ ਵਿਦਆਰਥੀਆਂ ਵਿੱਚ ਉਦਮੀ ਹੁਨਰ ਪੈਦਾ ਕਰਨ ਦੇ ਮਕਸਦ ਨਾਲ ਚੰਡੀਗੜ੍ਹ ਬਿਜਨਸ ਸਕੂਲ ਆਫ ਐਡਮਨਿਸਟ੍ਰੇਸ਼ਨ ਦੇ ਸਾਲਾਨਾ ਉਦਮੀ ਪ੍ਰੋਗਰਾਮ 'ਬੀ ਸਟਾਰਟਰ' ਦੇ ਆਉਣ ਵਾਲੇ ਪੰਜਵੇਂ ਸੀਜ਼ਨ ਲਈ ਇੱਕ ਬੂਟ-ਅੱਪ ਕੈਂਪ ਦਾ ਆਯੋਜਨ ਕਰਵਾਇਆ ਗਿਆ।ਇਸ ਕੈਂਪ ਵਿੱਚ ਭਾਰਤ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਰਹਿਣ ਵਾਲੇ ਬਿਜਨਸ ਆਗੂਆਂ ਅਤੇ ਉਦਮੀਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਇੱਛੁਕ ਉਦਮੀਆਂ ਨੂੰ ਆਪਣੇ ਵੱਖ ਵੱਖ ਸਟਾਰਟਅੱਪ ਵਿਚਾਰਾਂ ਨਾਲ ਪ੍ਰੋਤਸਾਹਿਤ ਕੀਤਾ। ਇਸ ਦੇ ਨਾਲ ਹੀ ਸੀਜੀਸੀ ਲਾਂਡਰਾ ਵਿਖੇ 12 ਫਰਵਰੀ 2020 ਨੂੰ ਹੋਣ ਵਾਲੇ ਬੀ ਸਟਾਰਟਰ ਪ੍ਰੋਗਰਾਮ ਦੇ ਮਾਹਰਾਂ ਤੋਂ ਫੀਡਬੈਕ (ਰਾਇ, ਪ੍ਰਤੀਕਿਰਆ) ਵੀ ਹਾਸਲ ਕੀਤੀ। ਸੀਜੀਸੀ ਲਾਂਡਰਾ ਦੇ ਚੇਅਰਮੈਨ ਸ ਸਤਨਾਮ ਸਿੰਘ ਸੰਧੂ ਅਤੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਨੇ ਬੂਟ ਅੱਪ ਕੈਂਪ ਦੌਰਾਨ ਖੁਲਾਸਾ ਕਰਦਿਆਂ ਕਿਹਾ ਕਿ ਸੀਜੀਸੀ ਲਾਂਡਰਾ ਦੇ ਵਿਦਆਰਥੀਆਂ ਵੱਲੋਂ ਪਹਿਲਾਂ ਤੋਂ ਹੀ ਕਰੋੜਾਂ ਦੇ ਟਰਨਓਵਰ ਨਾਲ 74 ਸਫਲ ਸਟਾਰਟਰਸ ਚਲਾਏ ਜਾ ਰਹੇ ਹਨ ਅਤੇ ਅੱਗੇ ਉਨ੍ਹਾਂ ਦੀ ਸਹਾਇਤਾ ਲਈ ਅਸੀਂ ਸਮਰਪਿਤ ਉਦਮੀ ਕੇਂਦਰਾਂ ਦੇ ਨਾਲ ਆ ਰਹੇ ਹਾਂ ਤਾਂ ਜੋ ਵਿਦਆਰਥੀਆਂ ਦੇ ਨਵੀਨਤਾਕਾਰੀ ਵਿਚਾਰਾਂ ਨੂੰ ਹੋਂਦ ਵਿੱਚ ਲਿਆਂਦਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸੀਜੀਸੀ ਲਾਂਡਰਾ ਉਨ੍ਹਾਂ ਨੂੰ ਆਰਥਿਕ ਰੂਪ ਨਾਲ ਅਤੇ ਬੁਨਿਆਦੀ ਢਾਂਚੇ ਵਿੱਚ ਮਦਦ ਕਰਨ ਲਈ ਹਮੇਸ਼ਾ ਤਿਆਰ ਰਹੇਗਾ।
ਇਸ ਕੈਂਪ ਵਿੱਚ ਯੂਸੀਐਲਐਲ ਬੈਲਜ਼ੀਅਮ ਵਿਖੇ ਲੈਕਚਰਾਰ ਸੇਬੇਸਟੀਅਨ ਬੂਸੋਵ, ਇਕਨਾੱਮਿਕ ਟਾਈਮਸ ਵੱਲੋਂ ਸਾਲ ਦੀ ਸਰਵਉਚ ਮਹਿਲਾ ਉਦਮੀ ਦਾ ਖਿਤਾਬ ਹਾਸਲ ਕਰਨ ਵਾਲੀ ਰਿਤੂ ਸਿੰਘਲ, ਆਈਪੀ ਸੇਵਾਵਾਂ ਵਿੱਚ ਭਾਰਤ ਦੇ ਬੀਸਟ ਇਨੋਵੇਟਿਵ ਇੰਟਰਪ੍ਰੇਨਿਊਰ ਦਾ ਖਿਤਾਬ ਹਾਸਲ ਕਰਨ ਵਾਲੇ ਡਾ ਸ਼ਵੇਰਾ ਸਿੰਘ ਅਤੇ ਮੋਟੀਵੇਸ਼ਨਲ ਸਪੀਕਰ ਰਾਜਨ ਚੌਧਰੀ ਨੇ ਸ਼ਿਰਕਤ ਕੀਤੀ ਅਤੇ ਸਮਾਗਮ ਵਿੱਚ ਮੌਜੂਦ ਵਿਦਆਰਥੀਆਂ ਨਾਲ ਆਪਣੀਆਂ ਸਫਲਤਾ ਦੀਆਂ ਕਹਾਣੀਆਂ ਅਤੇ ਵਿਚਾਰਾਂ ਨੂੰ ਸਾਂਝਾ ਕੀਤਾ।ਇਸ ਬੂਟ ਅੱਪ ਕੈਂਪ ਦਾ ਉਦੇਸ਼ ਵਿਦਆਰਥੀਆਂ ਨੂੰ ਬੀ ਸਟਾਰਟਰਸ ਲਈ ਜਾਣੁ ਕਰਵਾਉਣਾ ਸੀ ਅਤੇ ਨਾਲ ਹੀ ਪ੍ਰੈਕਟੀਕਲ ਐਕਸਪੋਜ਼ਰ ਦੇ ਜ਼ਰੀਏ ਉਨ੍ਹਾਂ ਦੇ ਨਵੀਨਤਾਕਾਰੀ ਵਿਚਾਰਾਂ ਨੂੰ ਛੂਹਣ ਦਾ ਮੌਕਾ ਦਵਾਉਣਾ ਸੀ।
ਬੀ ਸਟਾਰਟਰ ਇੱਕ ਗੈਰ ਲਾਭਕਾਰੀ ਸੰਗਠਨ ਹੈ ਜਿਸਦਾ ਉਦੇਸ਼ ਆਗੂਆਂ ਅਤੇ ਪੈਰੋਕਾਰਾਂ ਵਿਚਕਾਰ ਅੰਤਰ ਪੈਦਾ ਕਰਨ ਵਿੱਚ ਮਦਦ ਕਰਨਾ ਹੈ ਜੋ ਕਿ ਵਿਚਾਰਾਂ ਅਤੇ ਨਵੀਨਤਾਕਾਰੀ ਮਾਮਲਿਆਂ ਵਿੱਚ ਦੁਨੀਆ ਦੀ ਅਗਵਾਈ ਕਰਦਾ ਹੈ।ਬੀ ਸਟਾਰਟਰ ਇੱਕ ਤਰ੍ਹਾਂ ਦਾ ਅਭਿਆਸ ਹੈ ਜਿਸ ਵਿੱਚ ਵਿਦਆਰਥੀ ਆਪਣੇ ਵਿਚਾਰਾਂ ਨੂੰ ਤਿਆਰ ਕਰਨ, ਟੀਮਾਂ ਦਾ ਗਠਨ ਕਰਨ ਅਤੇ ਸਟਾਰਟਰ ਕੰਪਨੀਆਂ ਲਈ ਪੂਰੇ ਇੱਕ ਦਿਨ ਦੇ ਪ੍ਰੋਗਰਾਮ ਲਈ ਇਕੱਠੇ ਹੋ ਰਹੇ ਹਨ।