ਮੁਹਾਲੀ, 02 ਜੂਨ 2019: ਜੁਗਨੀ ਕਲਚਰਲ ਐਂਡ ਯੂਥ ਵੈੱਲਫੇਅਰ ਕਲੱਬ ਅਤੇ ਜੁਗਨੀ ਫੋਕ ਡਾਂਸ ਭੰਗੜਾ ਅਕੈਡਮੀ ਦੇ ਸਾਂਝੇ ਉੱਦਮ ਨਾਲ ਮੁਹਾਲੀ ਵਿਖੇ ਅੱਜ ਨਵੀਂ ਪੀੜ੍ਹੀ ਨੂੰ ਲੋਕ ਨਾਚਾਂ ਦੀ ਸਿਖਲਾਈ ਦੇਣ ਲਈ ਜੁਗਨੀ ਫੋਕ ਡਾਂਸ ਭੰਗੜਾ ਅਕੈਡਮੀ ਦੀ ਸ਼ੁਰੂਆਤ ਹੋਈ।ਐਸ.ਸੀ.ਓ. ਨੰਬਰ 5, ਦੂਜੀ ਮੰਜ਼ਿਲ, ਸੈਕਟਰ 126, ਨਿੱਝਰ ਰੋਡ (ਨੇੜੇ ਵੈਸਟਰਨ ਟਾਵਰ) ਖਰੜ ਵਿਖੇ ਸਥਾਪਤ ਹੋਈ ਇਸ ਅਕੈਡਮੀ ਦੇ ਉਦਘਾਟਨੀ ਸਮਾਰੋਹ ਦੀ ਨਿਵੇਕਲੀ ਗੱਲ ਇਹ ਰਹੀ ਕਿ ਕੌਮਾਂਤਰੀ ਭੰਗੜਾ ਕਲਾਕਾਰ ਤੇ ਕੋਚ ਆਸ਼ਮੀਤ ਸਿੰਘ ਦੀਆਂ ਵਿਦਿਆਰਥਣ ਲੜਕੀਆਂ ਦੀਪ ਰੋਮਾਣਾ ਤੇ ਰੰਜਨਾ ਵੱਲੋਂ ਹੀ ਰਿਬਨ ਕਟਵਾ ਕੇ ਇਸ ਅਕੈਡਮੀ ਦਾ ਰਸਮੀ ਉਦਘਾਟਨ ਕਰਵਾਇਆ ਗਿਆ।
ਉਦਘਾਟਨੀ ਸਮਾਰੋਹ ਮੌਕੇ ਅੰਗਹੀਣ ਲੜਕੀ ਜੋਤੀਕਾ ਸ਼ਰਮਾ ਨੂੰ ਇਲੈੱਕਟ੍ਰਾਨਿਕ ਵਹੀਲ ਚੇਅਰ ਦਿੱਤੀ ਗਈ। ਇਸ ਮੌਕੇ ਪੁੱਜੇ ਸਮੂਹ ਮਹਿਮਾਨਾਂ ਨੂੰ ਪੌਦੇ ਵੰਡ ਕੇ ਵਾਤਾਵਰਣ ਬਚਾਉਣ ਦਾ ਸੰਦੇਸ਼ ਦਿੱਤਾ ਗਿਆ। ਇਸ ਅਕੈਡਮੀ ਦੇ ਕੋਚ ਅਸ਼ਮੀਤ ਸਿੰਘ ਹਨ ਜੋ ਕਿ ਪਹਿਲਾਂ ਹੀ ਸਰਕਾਰ ਵੱਲੋਂ ਚਲਾਈ ਮੁਹਿੰਮ ਅਨੁਸਾਰ ਨਸ਼ਾ ਛੁਡਾਊ ਕੇਂਦਰ ਵਿਖੇ ਭੰਗੜਾ ਕੋਚਿੰਗ ਮੁਫ਼ਤ ਦੇ ਰਿਹਾ ਹੈ। ਅਸ਼ਮੀਤ ਸਿੰਘ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਵੀ ਨਾਮ ਦਰਜ ਕਰਵਾ ਚੁੱਕਾ ਹੈ।ਅਸ਼ਮੀਤ ਸਿੰਘ ਦਾ ਕਹਿਣਾ ਹੈ ਕਿ ਅਜੋਕੇ ਦੌਰ ਵਿੱਚ ਲੋਕ ਨਾਚ ਫਿਟਨੈੱਸ ਲਈ ਵੀ ਅਹਿਮ ਸਿੱਧ ਹੁੰਦੇ ਹਨ।
ਇਸ ਮੌਕੇ ਬੁਲਾਰਿਆਂ ਵੱਲੋਂ ਕਲੱਬ ਦੇ ਪ੍ਰਧਾਨ ਸ. ਦਵਿੰਦਰ ਸਿੰਘ ਜੁਗਨੀ (ਭੰਗੜਾ ਕੋਚ ਤੇ ਸਟੇਟ ਐਵਾਰਡੀ) ਵੱਲੋਂ ਪਿਛਲੇ 25-30 ਸਾਲ ਤੋਂ ਭੰਗੜਾ ਕੋਚਿੰਗ ਮੁਫ਼ਤ ਦੇਣ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ । ਕਲੱਬ ਵੱਲੋਂ ਹੁਣ ਤੱਕ ਕਈ ਜਗ•ਤਾਂ ਉੱਤੇ ਭੰਗੜਾ ਕੈਂਪ ਵੀ ਲਗਾਏ ਜਾ ਚੁੱਕੇ ਹਨ। ਇਸ ਸੰਸਥਾ ਵੱਲੋਂ ਅਜੋਕੀ ਪੀੜ•ੀ ਨੂੰ ਆਪਣੇ ਅਮੀਰ ਸਭਿਆਚਾਰ ਤੇ ਵਿਰਸੇ ਨਾਲ ਜੋੜਨ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ।
ਸ ਦਵਿੰਦਰ ਸਿੰਘ ਜੁਗਨੀ ਨੇ ਕਿਹਾ ਕਿ ਕਲੱਬ ਵੱਲੋਂ ਕੀਤੀਆਂ ਜਾ ਰਹੀਆਂ ਇਨ੍ਹਾਂ ਗਤੀਵਿਧੀਆਂ ਦਾ ਮੁੱਖ ਮਕਸਦ ਲੋਕ ਕਲਾਵਾਂ ਨੂੰ ਜਿਊਂਦਾ ਰੱਖਣਾ ਹੈ। ਆਉਣ ਵਾਲੀ ਪੀੜ•ੀ ਨੂੰ ਲੋਕ ਨਾਚਾਂ (ਭੰਗੜਾ, ਝੁੰਮਰ, ਸ਼ੰਮੀ, ਮਲਵਈ ਗਿੱਧਾ, ਲੁੱਡੀ ਆਦਿ) ਨਾਲ ਜੋੜਨ ਦੇ ਉਪਰਾਲ ਤਹਿਤ ਅੱਜ ਨਵਾਂ ਕਦਮ ਚੁੱਕਦਿਆਂ ਇਹ ਅਕੈਡਮੀ ਖੋਲੀ ਗਈ ਹੈ।
ਅੱਜ ਦੇ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਦੇ ਵਿਸ਼ੇਸ ਕਾਰਜ ਅਫਸਰ ਸ੍ਰੀ ਗੁਰਿੰਦਰ ਸਿੰਘ ਸੋਢੀ, ਮੁਹਾਲੀ ਵੈਲਫੇਅਰ ਸੁਸਾਿੲਟੀ ਦੇ ਪ੍ਰਧਾਨ ਤੇ ਕੌਸਲਰ ਫੂਲਰਾਜ ਸਿੰਘ, ਲੋਕ ਗਾਇਕ ਗੁਰਕਿਰਪਾਲ ਸੂਰਾਪੁਰੀ ਤੇ ਗੱਗੀ ਨਾਹਰ, ਟੀਵੀ ਕਲਾਕਾਰ ਸਤਵੰਤ ਕੌਰ ਤੇ ਅੰਮ੍ਰਿਤਪਾਲ ਸਿੰਘ, ਨਰਿੰਦਰ ਨੀਨਾ, ਢੋਲੀ ਬਚਨ, ਸਵਰਨ ਸਿੰਘ ਚੰਨੀ, ਜਰਨੈਲ ਸਿੰਘ ਹੁਸ਼ਿਆਰਪੁਰੀ, ਲਖਵਿੰਦਰ ਲੱਖੀਂ, ਧਿਆਨ ਸਿੰਘ ਕਾਹਲੋਂ, ਗਿੱਧਾ ਕੋਚ ਸਵੀਟੀ, ਮਲਕੀਤ ਸਿੰਘ ਔਜਲਾ ਆਦਿ ਹਾਜ਼ਰ ਸਨ।