ਵਾਸ਼ਿੰਗਟਨ, 22 ਅਗਸਤ 2019 - ਡਵੇਨ ਦਾ ਰੌਕ ਜਾਨਸਨ ਫੋਰਬਸ ਅਨੁਸਾਰ ਦੁਨੀਆ ਦਾ ਸਭ ਤੋਂ ਵੱਧ ਮਹਿੰਗਾ ਐਕਟਰ ਬਣ ਗਿਆ ਹੈ। ਰੌਕ ਦੀ ਪਿਛਲੇ 12 ਮਹੀਨਿਆਂ ਦੀ ਆਮਦਨੀ 89.4 ਮਿਲੀਅਨ ਡਾਲਰ (ਲਗਭਗ 640 ਕਰੋੜ ਰੁਪਏ) ਹੈ।
ਇਸ ਵਿੱਚ ਉਸਦੀ ਫੀਸ ਅਤੇ ਫਿਲਮਾਂ ਦੇ ਮੁਨਾਫੇ ਦਾ ਹਿੱਸਾ ਸ਼ਾਮਲ ਹੈ। ਇਸ ਤੋਂ ਇਲਾਵਾ ਐਚ.ਬੀ.ਓ 'ਤੇ ਚਲਦੇ ਉਸਦੇ 'ਬੈਲਰਜ਼' ਦੇ ਸ਼ੋਅ 'ਚ 7 ਲੱਖ ਡਾਲਰ ਪ੍ਰਤੀ ਐਪੀਸੋਡ ਦੀ ਕਮਾਈ ਅਤੇ ਉਸਦੇ ਕਪੜੇ, ਜੁੱਤੀਆਂ ਅਤੇ ਹੈੱਡਫੋਨ ਵਗੈਰਾ ਸ਼ਾਮਲ ਨੇ। ਰੌਕ ਤੋਂ ਬਾਅਦ ਉਸਦੇ ਪਿੱਛੇ ਹਾਈਐਸਟ ਪੇਡ ਐਕਟਰਾਂ ਦੀ ਕਤਾਰ 'ਚ ਕ੍ਰਿਸ ਹੇਮਸਵਰਥ, ਰਾਬਰਟ ਡਾਉਨੀ ਜੂਨੀਅਰ ਅਤੇ ਚੌਥਾ ਸਭ ਤੋਂ ਵੱਡਾ ਕਮਾਈ ਕਰਨ ਵਾਲਾ ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਹੈ, ਜਿਸ ਦੀ ਸਲਾਨਾ 65 ਮਿਲੀਅਨ ਡਾਲਰ ਦੀ ਕਮਾਈ ਹੈ।
ਫੋਰਬਸ ਦੁਆਰਾ ਜਾਰੀ ਕੀਤੀ ਹਾਈਐਸਟ ਪੇਡ ਐਕਟਰਾਂ ਦੀ ਸੂਚੀ ਹੇਠ ਦੇਖੋ :-