picture with thanks from marketingmind.in
ਹੁਣ ਕਿਵੇਂ 'ਫੇਅਰ ਐਂਡ ਲਵਲੀ' ਦਾ ਪ੍ਰਚਾਰ ਕਰੇਗੀ ਚੰਡੀਗੜ੍ਹ ਦੀ ਰਹਿਣ ਵਾਲੀ ਯਾਮੀ ਗੌਤਮ
ਚੰਡੀਗੜ੍ਹ, 26 ਜੂਨ, 2020 : ਇੰਨੀ ਦਿਨੀਂ 'ਫੇਅਰ ਐਂਡ ਲਵਲੀ' ਦੀ ਦੁਨੀਆ ਭਰ ਦੇ ਮੀਡੀਆ 'ਚ ਹੋ ਰਹੀ ਚਰਚਾ ਦੌਰਾਨ ਕਰੀਮ ਦੇ ਨਾਲ ਵਾਰ ਵਾਰ ਇੱਕ ਚਿਹਰਾ ਵੀ ਸਾਹਮਣੇ ਆਉਂਦਾ ਹੈ . ਉਹ ਚਿਹਰਾ ਇਸ ਕਰੀਮ ਦੀ ਬਰਾਂਡ ਅੰਬੈਸਡਰ ਚਲੀ ਆ ਰਹੀ ਐਕਟ੍ਰੈੱਸ ਯਾਮੀ ਗੌਤਮ ਦਾ ਜੋ ਕਿ ਹਿਮਾਚਲ ਤੇ ਚੰਡੀਗੜ੍ਹ ਦੀ ਸਾਂਝੀ ਧੀ ਹੈ .ਜੰਮਪਲ ਉਹ ਹਿਮਾਚਲ ਦੀ ਹੈ , ਪੜ੍ਹੀ ਲਿਖੀ ਚੰਡੀਗੜ 'ਚ ਹੈ , ਉਹਦੇ ਮਾਪੇ ਲੰਮੇ ਸਮੇਂ ਤੋਂ ਚੰਡੀਗੜ੍ਹ ਵਾਸੀ ਹਨ। ਅੱਜ ਕੱਲ੍ਹ ਉਹਦਾ ਕੁਦਰਤੀ ਵਾਸਾ ਫ਼ਿਲਮ ਨਗਰੀ -ਮੁੰਬਈ ਹੀ ਹੈ .
ਕਾਫ਼ੀ ਲੰਮੇ ਸਮੇਂ ਤੋਂ ਚੱਲ ਰਹੇ ਰੇੜਕੇ ਤੋਂ ਬਾਅਦ ਹੁਣ ਜਦੋਂ ਹਿੰਦੁਸਤਾਨ ਯੂ ਨੀ ਲੀਵਰ ਨੇ 'ਫੇਅਰ ਐਂਡ ਲਵਲੀ' ਵਿਚੋਂ ਫੇਅਰ ਸ਼ਬਦ ਹਟਾਉਣ ਦਾ ਫ਼ੈਸਲਾ ਲਿਆ ਹੈ ਤਾਂ ਤਾਂ ਕੁਦਰਤੀ ਸਵਾਲ ਇਹੀ ਖੜ੍ਹਾ ਹੈ ਕਿ ਉੱਘੀ ਫ਼ਿਲਮ ਅਦਾਕਾਰਾ ਯਾਮੀ ਗੌਤਮ ਹੁਣ ਕਿਹੜੇ ਲਫ਼ਜ਼ਾਂ/ ਬਰਾਂਡ ਨਾਲ ਇਸ ਕਰੀਮ ਨੂੰ ਪ੍ਰਮੋਟ ਕਰੇਗੀ .
ਖ਼ਬਰਾਂ ਦੱਸਦੀਆਂ ਹਨ ਕਿ ਜਦੋਂ ਯਾਮੀ ਗੌਤਮ ਨੇ ਫੇਅਰ ਐਂਡ ਲਵਲੀ ਦਾ ਪ੍ਰਚਾਰ ਸ਼ੁਰੂ ਕੀਤਾ ਸੀ ਤਾਂ ਉਸ ਨੇ ਕੰਪਨੀ ਵੱਲੋਂ ਬਰਾਂਡ ਦੀ ਮਾਰਕੀਟਿੰਗ ਕਰਨ ਦੀ ਰਣਨੀਤੀ ਬਦਲਵਾ ਲਈ ਸੀ ਜਿਸ ਦੀ ਬਦੌਲਤ ਕੰਪਨੀ ਨੂੰ ਵੱਡੀ ਸਫਲਤਾ ਮਿਲੀ ਸੀ।
ਹੁਣ ਕੰਪਨੀ ਨਵਾਂ ਨਾਮ ਲੈ ਕੇ ਆਪਣਾ ਪ੍ਰੋਡਕਟ ਮਾਰਕੀਟ ਵਿਚ ਉਤਾਰੇਗੀ। ਨਵੇਂ ਨਾਮ ਦਾ ਖ਼ੁਲਾਸਾ ਭਾਵੇਂ ਨਹੀਂ ਹੋਇਆ ਪਰ ਇਸ ਦਾ ਪ੍ਰਚਾਰ ਕਰਨਾ ਯਾਮੀ ਲਈ ਨਵੀਂ ਚੁਨੌਤੀ ਹੋਵੇਗਾ।ਪਰ ਜਦੋਂ ਉਸ ਨੇ ਫਾਇਰ ਐਂਡ ਲਵਲੀ ਦੀ ਪ੍ਰਮੋਸ਼ਨ ਸ਼ੁਰੂ ਕੀਤੀ ਸੀ , ਉਦੋਂ ਉਹ ਅਜੇ ਉਸ ਨੇ ਐਕਟਿੰਗ ਦੇ ਫ਼ੀਲਡ 'ਚ ਸ਼ੁਰੂਆਤ ਹੀ ਕੀਤੀ ਸੀ ਪਰ ਹੁਣ ਉਹ ਇਕ ਨਾਮਵਰ ਅਤੇ ਸਫਲ ਬਾਲੀਵੁੱਡ ਕਲਾਕਾਰ ਵਜੋਂ ਆਪਣੀ ਪਛਾਣ ਬਣਾ ਚੁੱਕੀ ਹੈ . ਇਸ ਲਈ ਇਹ ਨਵਾਂ ਬਰਾਂਡ ਪ੍ਰਮੋਟ ਕਰਨਾ ਉਸ ਲਈ ਮੁਸ਼ਕਿਲ ਨਹੀਂ ਹੋਵੇਗਾ .
ਫ਼ਿਲਮ 'ਵਿੱਕੀ ਡੋਨਰ' ਰਾਹੀਂ ਫ਼ਿਲਮੀ ਸੁਰਖ਼ੀਆਂ ਵਿਚ ਆਈ ਯਾਮੀ ਗੌਤਮ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 'ਚਾਂਦ ਕੇ ਪਾਰ ਚਲੋ' ਅਤੇ 'ਯੇਹ ਪਿਆਰ ਨਾ ਹੋਗਾ ਕਮ' ਵਰਗੇ ਸੀਰੀਅਲਾਂ ਅਤੇ 'ਇਕ ਨੂਰ ' ਫ਼ਿਲਮ ਤੋਂ ਕੀਤੀ ਸੀ। 2012 ਵਿਚ ਵਿੱਕੀ ਡੋਨਰ ਦੀ ਵੱਡੀ ਸਫਲਤਾ ਤੋਂ ਬਾਅਦ ਉਸ ਨੇ ਬਦਲਾਪੁਰ, ਐਕਸ਼ਨ ਜੈਕਸ਼ਨ, ਕਾਬਿਲ, ਉੜੀ : ਦਾ ਸਰਜੀਕਲ ਸਟ੍ਰਾਈਕ ਤੇ ਫਿਰ ਬਾਲਾ ਫ਼ਿਲਮ ਵਿਚ ਕੰਮ ਕੀਤਾ।
ਯਾਮੀ ਗੌਤਮ ਦੇ ਪਿਤਾ ਤੇ ਚੰਡੀਗੜ੍ਹ ਵਾਸੀ ਮੁਕੇਸ਼ ਗੌਤਮ ਖ਼ੁਦ ਇੱਕ ਆਲ੍ਹਾ ਦਰਜੇ ਡਾਇਰੈਕਟਰ , ਪ੍ਰੋਡਿਊਸਰ , ਕਲਾ-ਮਾਹਿਰ ਅਤੇ ਬਹੁਤ ਹੀ ਕਲਾਕਾਰ ਇਨਸਾਨ ਹਨ . ਉਹ ਕਾਫ਼ੀ ਲੰਮੇ ਸਮੇਂ ਤੋਂ ਉਹ ਪੀ ਟੀ ਸੀ ਟੀ ਵੀ ਨੈੱਟਵਰਕ ਦੇ ਵਾਈਸ ਪ੍ਰੈਜ਼ੀਡੈਂਟ ਹਨ। ਵੈਸੇ ਸਾਰਾ ਪਰਿਵਾਰ ਹੀ ਕਲਾ ਅਤੇ ਫ਼ਿਲਮ ਜਗਤ ਨਾਲ ਜੁੜਿਆ ਹੋਇਆ ਹੈ . ਯਾਮੀ ਦੀ ਛੋਟੀ ਭੈਣ ਸੁਰੀਲੀ ਵੀ ਐਕਟਰ ਹੈ ਅਤੇ ਸਵਰਗੀ ਜਸਪਾਲ ਭੱਟੀ ਦੇ ਪੁੱਤ ਨਾਲ ਵਿਆਹੀ ਹੋਈ ਹੈ .