← Go Back
ਅਯੁੱਸ਼ਮਨ ਖੁਰਾਣਾ ਦੁਨੀਆਂ ਦੇ 100 ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀਆਂ 'ਚ ਸ਼ਾਮਲ ਮੁੰਬਈ, 23 ਸਤੰਬਰ, 2020 : ਬਾਲੀਵੁਡ ਐਕਟ ਅਯੁੱਸ਼ਮਨ ਖੁਰਾਣਾ ਨੂੰ ਟਾਈਮ ਮੈਗਜ਼ੀਨ ਨੇ ਦੁਨੀਆਂ ਦੇ 100 ਸਭ ਤੋਂ ਵੱਧ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ। ਇਸ ਸੂਚੀ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਨਾਂ ਵੀ ਸਾਮਲ ਹੈ। ਅਯੁੱਸ਼ਮਨ ਨੇ ਖੁਦ ਇਸ ਵੱਡੀ ਖਬਰ ਦਾ ਖੁਲਾਸਾ ਕੀਤਾ। ਉਸਨੇ ਕਿਹਾ ਕਿ ਦੁਨੀਆਂ ਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਸਮੂਹ ਵਿਚ ਸ਼ਾਮਲ ਹੋ ਕੇ ਮਾਣ ਮਹਿਸੂਸ ਕਰ ਰਿਹਾ ਹੈ। ਇਸ ਦੌਰਾਨ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਇਹ ਪ੍ਰਾਪਤੀ ਹਾਸਲ ਕਰਨ 'ਤੇ ਅਯੁੱਸ਼ਮਨ ਦੀ ਸ਼ਲਾਘਾ ਕੀਤੀ ਹੈ।
Total Responses : 936