← ਪਿਛੇ ਪਰਤੋ
ਕਿਸਾਨਾਂ ਲਈ ਅਹਿਮ ਖ਼ਬਰ: ਸਰਹੰਦ ਫੀਡਰ ਨਹਿਰ 'ਚ ਪਾਣੀ ਦੀ ਸਪਲਾਈ 15 ਅਪ੍ਰੈਲ ਤੱਕ ਬੰਦ ਕਰਨ ਦੇ ਹੁਕਮ
ਫਾਜ਼ਿਲਕਾ 18 ਮਾਰਚ 2024 - ਕਾਰਜਕਾਰੀ ਇੰਜੀਨੀਅਰ ਅਬੋਹਰ ਨਹਿਰ ਅਤੇ ਗਰਾਉਂਡ ਵਾਟਰ ਮੰਡਲ ਜਲ ਸਰੋਤ ਵਿਭਾਗ ਅਬੋਹਰ ਨੇ ਆਮ ਜਨਤਾ ਅਤੇ ਕਿਸਾਨ ਭਰਾਵਾਂ ਨੂੰ ਸੂਚਿਤ ਕੀਤਾ ਹੈ ਕਿ ਪ੍ਰੋਜੈਕਟ ਫਾਰ ਰੀਲਾਨਿੰਗ ਆਫ ਸਰਹੰਦ ਫੀਡਰ ਆਰ ਡੀ 154000 ਤੋਂ 172500 ਦੇ ਰਹਿੰਦੇ ਕੰਮ ਨੂੰ ਮੁਕੰਮਲ ਕਰਨ ਹਿੱਤ ਸਰਹੰਦ ਫੀਡਰ ਨਹਿਰ ਦੀ ਮਿਤੀ 16 ਮਾਰਚ ਤੋਂ 15 ਅਪ੍ਰੈਲ 2024 ਤੱਕ ਕੁੱਲ 31 ਦਿਨ ਦੀ ਬੰਦੀ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਮਿਤੀ 16 ਅਪ੍ਰੈਲ 2024 ਤੋਂ ਸਰਹੰਦ ਫੀਡਰ ਨਹਿਰ ਵਿੱਚ ਮੁੜ ਪਾਣੀ ਦੀ ਸਪਲਾਈ ਕਰ ਦਿੱਤੀ ਜਾਵੇਗੀ।
Total Responses : 942