← ਪਿਛੇ ਪਰਤੋ
ਹਰਿਆਣਾ: ਨਾਇਬ ਸਿੰਘ ਸੈਣੀ ਵਜ਼ਾਰਤ ’ਚ ਵਾਧਾ ਅੱਜ 19 ਮਾਰਚ ਨੂੰ ਚੰਡੀਗੜ੍ਹ, 19 ਮਾਰਚ, 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਵਜ਼ਾਰਤ ਵਿਚ ਵਾਧਾ ਅੱਜ 19 ਮਾਰਚ ਨੂੰ ਸ਼ਾਮ 4.30 ਵਜੇ ਹੋਵੇਗਾ। ਇਸ ਸਬੰਧੀ ਰਾਜ ਭਵਨ ਹਰਿਆਣਾ ਵਿਚ ਸਹੁੰ ਚੁੱਕ ਸਮਾਗਮ ਹੋਵੇਗਾ ਜਿਸ ਵਿਚ ਨਵੇਂ ਬਣਨ ਵਾਲੇ ਮੰਤਰੀ ਸਹੁੰ ਚੁੱਕਣਗੇ। ਸਾਬਕਾ ਮੰਤਰੀ ਅਨਿਲ ਵਿਜ ਦੇ ਸਹੁੰ ਚੁੱਕਣ ਜਾਂ ਨਾ ਚੁੱਕਣ ਬਾਰੇ ਕੋਈ ਵੀ ਪੁਸ਼ਟੀ ਨਹੀਂ ਹੋ ਸਕੀ। ਯਾਦ ਰਹੇ ਕਿ ਨਾਇਬ ਸਿੰਘ ਸੈਣੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਮਗਰੋਂ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦਾਅਵਾ ਕੀਤਾ ਸੀ ਕਿ ਮੰਤਰੀਆਂ ਵਜੋਂ ਸਹੁੰ ਚੁੱਕਣ ਵਾਲਿਆਂ ਵਿਚ ਅਨਿਲ ਵਿਜ ਦਾ ਨਾਂ ਵੀ ਸ਼ਾਮਲ ਸੀ ਪਰ ਉਹ ਨਹੀਂ ਆਏ।
Total Responses : 942