ਹਿੰਦੂ ਨੇਤਾ ਨਰੇਸ਼ ਸਹਿਗਲ ਨੂੰ ਫੋਨ 'ਤੇ ਧਮਕੀ ਦੇ ਕੇ ਮੰਗੀ ਫਰੋਤੀ
ਸਹਿਗਲ ਨੇ ਲੋਕਲ ਪੁਲਿਸ ਸਮੇਤ ਐਸ.ਐਸ.ਪੀ., ਡੀ.ਜੀ.ਪੀ. ਨੂੰ ਕੰਪਲੇਟ ਭੇਜ ਕੇ ਕਾਰਵਾਈ ਦੀ ਮੰਗ ਕੀਤੀ
ਫਰੀਦਕੋਟ, 27 ਮਾਰਚ 2024 - ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਨੂੰ ਫੋਨ ਤੇ ਧਮਕੀ ਦੇ ਕੇ 30 ਲੱਖ ਦੀ ਫਰੋਤੀ ਦੀ ਮੰਗ ਕੀਤੀ ਅਤੇ ਨਾ ਦੇਣ ਦੀ ਸੁਰਤ ਨਤੀਜੇ ਭੁਗਤਨ ਲਈ ਤਿਆਰ ਰਹਿਣ ਲਈ ਵੀ ਕਿਹਾ। ਧਮਕੀ ਦੇਣ ਵਾਲੇ ਵਿਅਕਤੀਆਂ ਵੱਲੋਂ 1 ਦਿਨ ਦਾ ਸਮਾਂ ਦਿੰਦੇ ਹੋਏ ਇਹ ਵੀ ਕਿਹਾ ਕਿ ਰਕਮ ਕਿੱਥੇ ਪਹੁੰਚਾਉਣੀ ਹੈ ਵਟਸਐਪ ਤੇ ਲੁਕੇਸ਼ਨ ਵੀਡੀਓ ਪਾ ਦਿਆਂਗੇ ਇਸ ਮਾਮਲੇ ਨੂੰ ਲੈ ਕੇ ਸ਼ਹਿਰ ਵਿੱਚ ਬੜੀ ਚਰਚਾ ਛਿੜੀ ਹੋਈ ਹੈ ਕਿਉਂਕਿ ਪਿਛਲੇ 1 ਸਾਲ ਤੋਂ ਸ਼ਹਿਰ ਦੇ ਸਮਾਜਸੇਵੀ ਅਤੇ ਨਾਮਵਾਰ ਅਨੇਕਾਂ ਵਿਅਕਤੀਆਂ ਨੂੰ ਅਜੀਹਿਆਂ ਫੋਨ ਕਾਲ ਧਮਕੀਆਂ ਆਈਆਂ ਹਨ।
ਨਰੇਸ਼ ਕੁਮਾਰ ਸਹਿਗਲ ਨੇ ਤੁਰੰਤ ਲੋਕਲ ਐਸ.ਐਚ.ਓ. ਸਿਟੀ ਇੰਸਪੈਕਟਰ ਮਨੋਜ ਕੁਮਾਰ ਅਤੇ ਡੀ.ਐਸ.ਪੀ. ਕੋਟਕਪੂਰਾ ਜਤਿੰਦਰ ਸਿੰਘ ਸਮੇਤ ਐਸ.ਐਸ.ਪੀ. ਹਰਜੀਤ ਸਿੰਘ, ਆਈ.ਜੀ. ਪੁਲਿਸ ਗੁਰਸ਼ਰਨ ਸਿੰਘ ਸੰਧੂ ਅਤੇ ਪੰਜਾਬ ਪੁਲਿਸ ਮੁੱਖੀ ਗੌਰਵ ਯਾਦਵ ਸਮੇਤ ਹੋਰ ਅਨੇਕਾਂ ਸੀਨੀਅਰ ਐਡਮਿਨਸਟਰੇਸ਼ਨ ਅਫਸਰਾਂ ਨੂੰ ਸ਼ਿਕਾਇਤ ਕਰਦੇ ਹੋਏ ਬੇਨਤੀ ਕੀਤੀ ਹੈ ਕਿ ਮੇਰੀ ਅਤੇ ਮੇਰੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਉਨ੍ਹਾਂ ਸ਼ਿਕਾਇਤ ਵਿੱਚ ਫੋਨ ਨੰਬਰ ਵੀ ਦਰਜ ਕਰਵਾਏ ਹਨ। ਇਹ ਵੀ ਲਿਖਿਆ ਹੈ ਕਿ ਅਜਿਹੀ ਕਾਲ ਪਹਿਲੀ ਵਾਰ ਨਹੀਂ ਪਹਿਲਾਂ ਵੀ 2-3 ਵਾਰ ਧਮਕੀਆਂ ਆ ਚੁਕੀਆਂ ਹਨ ਉਨ੍ਹਾਂ ਆਪਣੀ ਦਰਜ ਕਰਵਾਈ ਸ਼ਿਕਾਇਤ ਵਿੱਚ ਇਹ ਵੀ ਦਰਜ ਕਰਵਾਇਆ ਹੈ ਕਿ ਬੱਬਰ ਖਾਲਸਾ ਟੈਰਇਸਟ ਗਰੁੱਪ ਗੈਂਗਸਟਰਾਂ ਵੱਲੋਂ ਆਈ ਹੈ ਉਨ੍ਹਾਂ ਪੱਤਰਕਾਰਾਂ ਨੂੰ ਸੂਚਨਾ ਦਿੰਦੇ ਹੋਏ ਕਿਹਾ ਕਿ ਇਸ ਧਮਕੀ ਤੋਂ ਬਾਅਦ ਮੈਂ ਤੇ ਮੇਰਾ ਪਰਿਵਾਰ ਪੂਰੀ ਤਰ੍ਹਾਂ ਘਬਰਾ ਚੁੱਕੇ ਹਾਂ ਧਮਕੀ ਦੇਣ ਵਾਲੇ ਵਿਅਕਤੀ ਵੱਲੋਂ 24 ਘੰਟੇ ਦਾ ਸਮਾਂ ਦਿੱਤਾ ਹੈ ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਹੈ ਕਿ ਤੁਰੰਤ ਐਫ.ਆਈ.ਆਰ. ਦਰਜ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਦੂਸਰੇ ਪਾਸੇ ਡੀ.ਐਸ.ਪੀ. ਕੋਟਕਪੂਰਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਨਰੇਸ਼ ਕੁਮਾਰ ਸਹਿਗਲ ਦੀ ਸ਼ਿਕਾਇਤ ਤੇ ਲੋਕਲ ਪੁਲਿਸ ਥਾਣਾ ਸਿਟੀ ਨੂੰ ਮਿਲ ਚੁੱਕੀ ਹੈ ਅਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।