‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਸੰਕਟਮੋਚਨ ਹਨੂੰਮਾਨ ਮੰਦਿਰ ’ਚ ਮੱਥਾ ਟੇਕਿਆ
ਦੀਪਕ ਗਰਗ
ਕੋਟਕਪੂਰਾ, 17 ਅਪੈ੍ਰਲ 2024 :- ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਬਾਲਾ ਜੀ ਦਾ ਆਸੀਰਵਾਦ ਲੈਣ ਲਈ ਸ੍ਰੀ ਰਾਮ ਨੌਮੀ ਦੇ ਸੁਭ ਮੌਕੇ ਸਥਾਨਕ ਪੁਰਾਣੀ ਅਨਾਜ ਮੰਡੀ ਵਿੱਚ ਸਥਿਤ ਸ੍ਰੀ ਸੰਕਟਮੋਚਨ ਹਨੂੰਮਾਨ ਵਿਖੇ ਪਹੁੰਚੇ। ਇਸ ਸਮੇਂ ਉਨ੍ਹਾਂ ਨੇ ਸ੍ਰੀ ਬਾਲਾ ਜੀ ਲੰਗਰ ਸੇਵਾ ਸੰਮਤੀ ਅਤੇ ਵੈਲਫੇਅਰ ਸੋਸਾਇਟੀ ਵੱਲੋਂ ਮੰਦਰ ਵਿੱਚ ਚਲਾਏ ਜਾ ਰਹੇ ਰੋਟੀ ਬੈਂਕ ਵਿੱਚ ਵੀ ਸੇਵਾ ਕੀਤੀ। ਇਸ ਸਮੇਂ ਉਨ੍ਹਾਂ ਸਮੂਹ ਹਲਕਾ ਨਿਵਾਸੀਆਂ ਨੂੰ ਰਾਮ ਨੌਮੀ ਦੀ ਵਧਾਈ ਦਿੰਦੇ ਹੋਏ ਸ੍ਰੀ ਬਾਲਾ ਜੀ ਲੰਗਰ ਸੇਵਾ ਸੰਮਤੀ ਵੱਲੋਂ ਚਲਾਏ ਜਾ ਰਹੇ ਸੇਵਾ ਕਾਰਜਾਂ ਦੀ ਸਲਾਘਾ ਵੀ ਕੀਤੀ।
ਇਸ ਸਮੇਂ ਲੰਗਰ ਸੇਵਾ ਕਮੇਟੀ ਦੇ ਪ੍ਰਧਾਨ ਕਰਨ ਗੋਇਲ ਠੇਕੇਦਾਰ ਅਤੇ ਚੇਅਰਮੈਨ ਦੀਪਕ ਗੋਇਲ ਅਤੇ ਜਨਰਲ ਸਕੱਤਰ ਸੁਸਾਤ ਬਾਂਸਲ ਵੱਲੋਂ ਉਨ੍ਹਾਂ ਨੂੰ ਬਾਲਾ ਜੀ ਮਹਾਰਾਜ ਦਾ ਪ੍ਰਤੀਕ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਭਰਾ ਬੀਰਇੰਦਰ ਸਿੰਘ ਸੰਧਵਾ, ਪੀਆਰਓ ਮਨਪ੍ਰੀਤ ਸਿੰਘ ਧਾਲੀਵਾਲ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜੀਤ ਸਿੰਘ ਢਿੱਲਵਾ, ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ, ਅਰੁਣ ਚਾਵਲਾ ਐੱਮ.ਸੀ., ਪੈਸਟੀਸਾਈਡਜ ਯੂਨੀਅਨ ਦੇ ਪ੍ਰਧਾਨ ਰਾਜਨ ਗਰਗ, ਆੜ੍ਹਤੀਆ ਐਸੋਸੀਏਸਨ ਦੇ ਪ੍ਰਧਾਨ ਅਸੋਕ ਗੋਇਲ, ਲੈਕਚਰਾਰ ਵਰਿੰਦਰ ਕਟਾਰੀਆ, ‘ਆਪ’ ਆਗੂ ਬਿੱਟਾ ਨਰੂਲਾ, ਮੰਦਰ ਕਮੇਟੀ ਦੇ ਸੇਵਾਦਾਰ ਰਤਨਾ ਲਾਲ ਬੱਲੀ, ਪ੍ਰਵੀਨ ਗਰਗ ਆਦਿ ਹਾਜਰ ਸਨ।