← ਪਿਛੇ ਪਰਤੋ
ਕੈਨੇਡਾ: ਸੋਨਾ ਚੋਰੀ ਕਰਨ ਦੇ ਮਾਮਲੇ ’ਚ ਏਅਰ ਕੈਨੇਡਾ ਦੇ ਇਕ ਸਾਬਕਾ ਤੇ ਇਕ ਮੌਜੂਦਾ ਮੁਲਾਜ਼ਮ ਸਮੇਤ 5 ਗ੍ਰਿਫਤਾਰ, ਦੋ ਪੰਜਾਬੀ ਵੀ ਦੋਸ਼ੀਆਂ ’ਚ ਸ਼ਾਮਲ ਟੋਰਾਂਟੋ, 18 ਅਪ੍ਰੈਲ, 2024: ਕੈਨੇਡਾ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਪਿਛਲੇ ਸਾਲ 6600 ਗੋਲਡ ਬਾਰ ਚੋਰੀ ਕਰਨ ਦੇ ਮਾਮਲੇ ਵਿਚ ਏਅਰ ਕੈਨੇਡਾ ਦੇ ਇਕ ਸਾਬਕਾ ਤੇ ਇਕ ਮੌਜੂਦਾ ਮੁਲਾਜ਼ਮ ਸਮੇਤ 9 ਸ਼ੱਕੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਚੋਰੀ ਪਿਛਲੇ ਸਾਲ 17 ਅਪ੍ਰੈਲ ਨੂੰ ਹੋਈ ਸੀ। ਇਕ ਸਾਲ ਪੂਰਾ ਹੋਣ ’ਤੇ ਪੁਲਿਸ ਨੇ ਦੱਸਿਆ ਕਿ ਪੰਜ ਦੋਸ਼ੀ ਗ੍ਰਿਫਤਾਰ ਕਰ ਲਏ ਗਏ ਹਨ ਜਦੋਂ ਕਿ ਚਾਰ ਹੋਰ ਫੜਨੇ ਬਾਕੀ ਹਨ। ਪੁਲਿਸ ਨੇ ਕੇਨੇਡਾ ਭਰ ਵਿਚ ਛਾਪੇਮਾਰੀ ਕੀਤੀ ਹੈ ਤੇ ਤਿੰਨ ਸ਼ੱਕੀਆਂ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ। ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਸਾਰੇ ਮੁਲਜ਼ਮ ਜ਼ਮਾਨਤ ’ਤੇ ਰਿਹਾਅ ਹੋ ਚੁੱਕੇ ਹਨ। ਇਸ ਮਾਮਲੇ ਵਿਚ ਗ੍ਰਿਫਤਾਰ ਕੀਤੇ ਸ਼ੱਕੀਆਂ ਵਿਚ ਇਕ ਦਾ ਨਾਂ ਪਰਮਪਾਲ ਸਿੰਘ ਸਿੱਧੂ ਹੈ ਜਦੋਂ ਕਿ ਦੋਸ਼ੀਆਂ ਵਿਚ ਇਕ ਹੋਰ ਪੰਜਾਬੀ ਵੀ ਸ਼ਾਮਲ ਹੈ।
Total Responses : 962