10ਵੀਂ ਜਮਾਤ ਦੀ ਪੰਜਾਬ ਮੈਰਿਟ ’ਚ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਸਕੂਲ ਨੇ ਝੰਡੇ ਗੱਡੇ
ਦੀਪਕ ਗਰਗ
ਕੋਟਕਪੂਰਾ, 18 ਅਪੈ੍ਰਲ 2024 :- ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਪਿ੍ਰੰਸੀਪਲ ਪ੍ਰਭਜੋਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ’ਚ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਤਿੰਨ ਵਿਦਿਆਰਥਣਾ ਨੇ ਪੰਜਾਬ ਮੈਰਿਟ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਸਰਕਾਰੀ ਸਕੂਲ ਦਾ ਨਾਮ ਉੱਚਾ ਕੀਤਾ। ਜਿਕਰਯੋਗ ਹੈ ਕਿ ਮਹਿਕਦੀਪ ਕੌਰ ਸਪੁੱਤਰੀ ਹਰਜਿੰਦਰ ਸਿੰਘ ਨੇ 635 ਅੰਕ ਪ੍ਰਾਪਤ ਕਰਕੇ 11ਵਾਂ ਸਥਾਨ, ਨੈਨਸੀ ਸਪੁੱਤਰੀ ਵਿਨੋਦ ਕੁਮਾਰ ਨੇ 633 ਅੰਕ ਪ੍ਰਾਪਤ ਕਰਕੇ 13ਵਾਂ ਸਥਾਨ, ਅਮਾਨਤਦੀਪ ਕੌਰ ਸਪੁੱਤਰੀ ਹਰਜਿੰਦਰ ਸਿੰਘ ਨੇ 627 ਅੰਕ ਪ੍ਰਾਪਤ ਕਰਕੇ 19ਵਾਂ ਸਥਾਨ ਹਾਸਿਲ ਕੀਤਾ। ਇਸ ਮਾਣਮਤੀ ਪ੍ਰਾਪਤੀ ਲਈ ਪਿ੍ਰੰਸੀਪਲ ਪ੍ਰਭਜੋਤ ਸਿੰਘ ਨੇ ਬੱਚਿਆਂ ਦੀ ਮਿਹਨਤ ਅਤੇ ਲਗਣ ਦੀ ਸਰਾਨਾ ਕਰਦਿਆਂ ਹੋਇਆਂ, ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਇਸ ਮਾਣਮੱਤੀ ਪ੍ਰਾਪਤੀ ਨਾਲ ਸੰਸਥਾ ਦਾ ਪੂਰੇ ਜਿਲ੍ਹੇ ’ਚੋਂ ਸਿਰ ਉੱਚਾ ਹੋਇਆ ਹੈ, ਕਿਉਂਕਿ ਜਿਲ੍ਹੇ ਦੇ ਸਰਕਾਰੀ ਸਕੂਲਾਂ ’ਚੋਂ ਕੇਵਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀਆਂ ਵਿਦਿਆਰਥਨਾ ਮੈਰਿਟ ’ਚ ਆਈਆਂ ਹਨ। ਪਿ੍ਰੰਸੀਪਲ ਵੱਲੋਂ ਇਸ ਪ੍ਰਾਪਤੀ ਲਈ ਬੱਚਿਆਂ ਦੇ ਮਾਪਿਆਂ ਅਤੇ ਸਮੁੱਚੇ ਸਟਾਫ ਨੂੰ ਵਧਾਈ ਦਿੱਤੀ। ਇਸ ਮੌਕੇ ਗੁਰਪ੍ਰੀਤ ਕੌਰ, ਸੁਰਿੰਦਰ ਕੌਰ, ਰਣਜੀਤਾ, ਰਜਿੰਦਰ ਸਿੰਘ, ਤਰਸੇਮ ਕੁਮਾਰੀ, ਰੇਖਾ ਸੱਚਦੇਵਾ, ਮਨੋਹਰ ਲਾਲ, ਨਵਦੀਪ ਕੱਕੜ, ਪਵਨਜੀਤ ਕੌਰ, ਬਲਜੀਤ ਰਾਣੀ, ਪਰਮਜੀਤ ਕੌਰ, ਵਿਵੇਕ ਕਪੂਰ, ਮਹਾਵੀਰ ਸਿੰਘ ਕੁਲਵਿੰਦਰ ਸਿੰਘ, ਸੁਖਪਾਲ ਸਿੰਘ ਚੰਦਨ ਸਿੰਘ, ਜਗਸੀਰ ਸਿੰਘ, ਪ੍ਰੇਮ ਕੁਮਾਰ, ਨਰੇਸ਼ ਕੁਮਾਰ, ਰਣਬੀਰ ਭੰਡਾਰੀ, ਮੰਜਲੀ ਕੱਕੜ, ਜਸਵੰਤ ਕੌਰ ਸਵਿੰਦਰ ਕੌਰ ਅਮਨਦੀਪ ਕੌਰ ਅਨੀਤਾ, ਚੰਦਨ ਭਾਰਤੀ, ਸੰਦੀਪ ਕੌਰ ਤੇ ਸਮੁੱਚਾ ਸਟਾਫ ਹਾਜਰ ਸੀ।