ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ- ਡਾ. ਬਲਬੀਰ ਸਿੰਘ ਦਾ ਦੋਸ਼
ਜੀ ਐਸ ਪੰਨੂ
ਪਟਿਆਲਾ :18 ਅਪ੍ਰੈਲ, 2024; ਲੋਕ ਸਭਾ ਹਲਕਾ ਪਟਿਆਲਾ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਨੇ ਪਿਛਲੇ ਤਿੰਨ ਦਿਨਾਂ ਵਿੱਚ ਕੁਲਜੀਤ ਸਿੰਘ ਰੰਧਾਵਾ ਐਮ ਐਲ ਏ ਡੇਰਾਬਸੀ ਹਲਕਾ ਦੇ 47 ਪਿੰਡਾਂ ਦਾ ਹੰਗਾਮੀ ਦੌਰਾ ਕਰਕੇ ਇਲਾਕਾ ਨਿਵਾਸੀਆਂ ਅਤੇ ਪੰਚ ਸਰਪੰਚਾਂ ਨਾਲ ਮੁਲਾਕਾਤ ਅਤੇ ਮੀਟਿੰਗਾਂ ਕੀਤੀਆਂ, ਇਸ ਸਮੇਂ ਦੌਰਾਨ ਉਹ ਆਪਣੀ ਟੀਮ ਨਾਲ ਇਲਾਕੇ ਵਿੱਚ ਹੀ ਰਹੇ, ਇਸ ਮੌਕੇ ਐਮਐਲਏ ਕੁਲਜੀਤ ਸਿੰਘ ਵੀ ਉਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪ੍ਰਚਾਰ ਵਿੱਚ ਜੁੜੇ ਰਹੇ। ਡਾਕਟਰ ਬਲਬੀਰ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਕੰਮਾਂ ਬਾਰੇ ਮੀਟਿੰਗਾਂ ਵਿੱਚ ਜਾਣਕਾਰੀ ਦਿੱਤੀ ਅਤੇ ਭਾਜਪਾ ਤੇ ਖੇਤਰੀ ਪਾਰਟੀਆਂ ਪਿਛਲੇ ਸਮੇਂ ਵਿੱਚ ਲੋਕਾਂ ਨੂੰ ਜੁਮਲੇ ਦਿਖਾ ਕੇ ਅਤੇ ਬੁੱਧੂ ਬਣਾ ਕੇ ਵੋਟਾਂ ਲੈਂਦੀਆਂ ਰਹੀਆਂ ਅਤੇ ਉਹਨਾਂ ਨੂੰ ਲੁੱਟਦੀਆਂ ਅਤੇ ਕੁੱਟਦੀਆਂ ਰਹੀਆਂ ਹਨ, ਬਾਰੇ ਜਾਣਕਾਰੀ ਦਿੱਤੀ ਅਤੇ ਹੁਣ ਇਹਨਾਂ ਪਾਰਟੀਆਂ ਤੋਂ ਛੁਟਕਾਰਾ ਪਾ ਕੇ ਕੇਂਦਰ ਵਿੱਚ ਪੰਜਾਬ ਤੋਂ 13 ਦੀ 13 ਸੀਟਾਂ ਜਿਤਾ ਕੇ ਭੇਜਣ ਲਈ ਅਪੀਲ ਕੀਤੀ, ਉਨਾਂ ਨੇ ਦੱਸਿਆ ਕਿ ਇਹ ਭਗਵੰਤ ਮਾਨ ਦੀ ਪੰਜਾਬ ਸਰਕਾਰ ਹੀ ਹੈ ਜੋ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੀ ਹੈ ਅਤੇ ਲੋਕਾਂ ਪ੍ਰਤੀ ਸਰਕਾਰ ਦੀ ਨੀਅਤ ਅਤੇ ਸੋਚ ਸਾਫ ਸੁਥਰੀ ਹੈ, ਭਾਜਪਾ ਸਰਕਾਰ ਜੁਮਲੇ ਦਿਖਾ ਕੇ ਅਤੇ ਝੂਠੀ ਗਰੰਟੀਆਂ ਦੇ ਕੇ ਦੁਬਾਰਾ ਫਿਰ ਆਪਣੀ ਸਰਕਾਰ ਕੇਂਦਰ ਵਿੱਚ ਸਥਾਪਿਤ ਕਰਨਾ ਚਾਹ ਰਹੀ ਹੈ ਤੁਸੀਂ ਸਾਰੇ ਜਾਣਦੇ ਹੋ ਕਿ ਦੇਸ਼ ਵਿੱਚ ਮਹਿੰਗਾਈ ਸਿਖਰਾਂ ਤੇ ਪਹੁੰਚ ਚੁੱਕੀ ਹੈ ਭਾਜਪਾ ਕੇਂਦਰੀ ਸਰਕਾਰ ਕਾਰਪੋਰੇਟ ਘਰਾਨਿਆਂ ਨੂੰ ਛੋਟ ਦੇ ਕੇ ਗਰੀਬ ਆਦਮੀ ਦਾ ਖੂਨ ਨਿਚੋੜ ਰਹੀ ਹੈ, ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ 600 ਯੂਨਿਟ ਬਿਜਲੀ ਫਰੀ ਦਿੱਤੀ ਹੈ ਅਤੇ 90% ਗਰੀਬ ਲੋਕਾਂ ਦੇ ਬਿੱਲ ਜੀਰੋ ਆ ਰਹੇ ਹਨ ਇਸ ਤਰ੍ਹਾਂ ਉਹਨਾਂ ਨੂੰ ਲਗਭਗ ਬਿੱਲ ਵਿੱਚ 4 ਹਾਜਰ ਰੁਪਏ ਦੀ ਛੋਟ ਦਾ ਲਾਭ ਪ੍ਰਾਪਤ ਹੋ ਰਿਹਾ ਹੈ, ਨੌਜਵਾਨਾਂ ਨੂੰ 42 ਹਜਾਰ ਤੋਂ ਉੱਪਰ ਨੌਕਰੀਆਂ ਦਿੱਤੀਆਂ ਗਈਆਂ ਹਨ, 12 ਹਜਾਰ ਤੋਂ ਵੱਧ ਕੱਚੇ ਅਧਿਆਪਕਾਂ ਦੀਆਂ ਨੌਕਰੀਆਂ ਪੱਕੀਆਂ ਕੀਤੀਆਂ ਗਈਆਂ ਹਨ, ਪੰਜਾਬ ਵਿੱਚ 829 ਆਮ ਆਦਮੀ ਪਾਰਟੀ ਮਹੱਲਾ ਕਲੀਨਿਕ ਬਣਾ ਕੇ ਲੋਕਾਂ ਨੂੰ ਦਿੱਤੇ ਗਏ ਹਨ, ਜਿਨਾਂ ਵਿੱਚ ਲੋਕ ਦਵਾਈਆਂ ਅਤੇ ਟੈਸਟ ਫਰੀ ਪਾ ਰਹੇ ਹਨ, ਸਿਹਤ ਖੇਤਰ ਵਿੱਚ ਹਸਪਤਾਲਾਂ ਦਾ ਮਿਆਰ ਉੱਚਾ ਕਰਕੇ ਉਹਨਾਂ ਵਿੱਚ ਪੀਜੀਆਈ ਵਰਗੀਆਂ ਸਹੂਲਤਾਂ ਦੇਣ ਲਈ ਕੰਮ ਕੀਤੇ ਜਾ ਰਹੇ ਹਨ, ਆਮ ਆਦਮੀ ਪਾਰਟੀ ਕਿਸਾਨਾਂ ਪ੍ਰਤੀ ਵੀ ਵੱਡੇ ਕੰਮ ਕਰ ਰਹੀ ਹੈ ਹੈ ਉਹਨਾਂ ਨੂੰ ਬਿਜਲੀ ਪਾਣੀ ਅਤੇ ਨਹਿਰੀ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਕੰਮ ਕੀਤਾ ਜਾ ਰਿਹਾ ਹੈ , ਕਿਸਾਨਾਂ ਨੂੰ ਪਾਣੀ ਦੀ ਕੋਈ ਤੰਗੀ ਨਹੀਂ ਆਈ ਅਤੇ ਉਹਨਾਂ ਦੀਆਂ ਫਸਲਾਂ ਸਮੇਂ ਸਰ ਚੁੱਕ ਕੇ ਉਹਨਾਂ ਨੂੰ ਫਸਲ ਦੀ ਕੀਮਤ ਸਮੇਂ ਸਿਰ ਦਿੱਤੀ ਗਈ ਹੈ, ਇਸ ਦੇ ਉਲਟ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ 8 ਹਜਾਰ ਕਰੋੜ ਰੁਪਏ ਦੇ ਫੰਡ ਰੋਕੇ ਹੋਏ ਹਨ, ਕੇਂਦਰੀ ਸਰਕਾਰ ਹਰ ਪਾਸੇ ਪੰਜਾਬ ਸਰਕਾਰ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ, ਉਨਾਂ ਨੇ ਇੱਥੇ ਇਹ ਵੀ ਦੱਸਿਆ ਕਿ ਭਾਜਪਾ ਕੇਂਦਰੀ ਸਰਕਾਰ ਈਡੀ ਰਾਹੀਂ ਸਾਡੇ ਦਿੱਲੀ ਦੇ ਸਿਹਤ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਬਿਨਾਂ ਕਿਸੇ ਕਸੂਰ ਜੇਲ ਵਿੱਚ ਬੰਦ ਕੀਤਾ ਹੋਇਆ ਹੈ ਹੁਣ ਭਾਜਪਾ ਸਰਕਾਰ ਨੇ ਈਡੀ ਦੇ ਆਪਣੇ ਪ੍ਰਭਾਵ ਰਾਹੀਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਬਿਨਾਂ ਕਸੂਰ ਅਤੇ ਬਿਨਾਂ ਸਬੂਤਾਂ ਦੇ ਗਿਰਫਤਾਰ ਕਰਕੇ ਜੇਲ ਵਿੱਚ ਭੇਜਿਆ ਹੈ ਕਿਉਂਕਿ ਭਾਜਪਾ ਸਰਕਾਰ ਕੇਜਰੀਵਾਲ ਤੋਂ ਡਰਦੀ ਹੈ ਇਸੇ ਲਈ ਉਸ ਨੇ ਸਾਜਸ ਦੇ ਤਹਿਤ ਝੂਠੇ ਕੇਸ ਵਿੱਚ ਫਸਾ ਕੇ ਕੇਜਰੀਵਾਲ ਨੂੰ ਗਿਰਤ ਗਿਰਫਤਾਰ ਕਰਵਾਇਆ ਹੈ ਤਾਂ ਕਿ ਉਹ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਨਾ ਕਰ ਸਕਣ । ਉਹਨਾਂ ਨੇ ਬਾਰ-ਬਾਰ ਲੋਕਾਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੀ ਲੋਕ ਪੱਖੀ ਸਰਕਾਰ ਨੂੰ 13 ਦੀ 13 ਪੰਜਾਬ ਦੀ ਲੋਕ ਸਭਾ ਜਿਤਾ ਕੇ ਕੇਂਦਰ ਵਿੱਚ ਭੇਜੋ।