20 ਅਪ੍ਰੈਲ ਨੂੰ ਕਈ ਸ਼ਹਿਰੀ ਇਲਾਕਿਆਂ ਦੀ ਬਿਜਲੀ ਰਹੇਗੀ ਬੰਦ
ਰੋਹਿਤ ਗੁਪਤਾ
ਗੁਰਦਾਸਪੁਰ ,19 ਅਪ੍ਰੈਲ 2024 : ਪਾਵਰ ਕੌਮ ਸ਼ਹਿਰੀ ਵਲੋਂ ਉਪ ਮੰਡਲ ਅਧੀਨ ਆਉਂਦੇ ਵੱਡਮੁਲੇ ਖਪਤਕਾਰਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ॥ ਕੇਵੀ ਡਿਮੋ ਰੋਡ ਫੀਡਰ ਅਤੇ 11 ਕੇ.ਵੀ. ਸਿਟੀ ਫੀਡਰ ਅਧੀਨ ਆਉਂਦੇ ਏਰੀਏ ਦੀ ਬਿਜਲੀ ਸਪਲਾਈ ਤ੍ਰਿਮੋ ਰੋਡ ਫੀਡਰ ਦੇ ਅਐਚ ਪੋਲ ਦੀ ਮੁਰੰਮਤ ਕਾਰਨ ਕੱਲ ਯਾਨੀ 20 ਅਪ੍ਰੈਲ ਸ਼ਨੀਵਾਰ ਨੂੰ ਬੰਦ ਰਹੇਗੀ। ਇਹਨਾਂ ਫੀਡਰਾਂ ਅਧੀਨ ਆਉਂਦਾ ਏਰੀਆ ਪ੍ਰੇਮ ਨਗਰ ਬਾਈਪਾਸ ਤੱਕ, ਮੇਨ ਬਾਜਾਰ, ਲਾਇਬਰੇਰੀ ਰੋਡ, ਨਿਊ ਗੀਤਾ ਭਵਨ ਰੋਡ ਡਾ. ਅਬਰਾਣੇ ਹਸਪਤਾਲ ਤੱਕ, ਤਿਮੋ ਰੋਡ, ਸੰਤ ਨਗਰ 'ਤੋਂ ਹੱਲਾ ਮੋੜ ਤੱਕ, ਬਹਿਰਾਮਪੁਰ ਰੋਡ ਤੋਂ ਬਾਗ ਤੱਕ, ਜੀ.ਟੀ. ਰੋਡ ਤੋਂ ਡਾਕਖਾਨਾ ਚੌਂਕ ਤੱਕ, ਜੇਲ੍ਹ ਰੋਡ ਤੇ ਪੈਂਦੀਆਂ ਸਰਕਾਰੀ ਕੋਠੀਆਂ, ਡਾਕਖਾਨਾ ਚੌਂਕਂ, ਕਾਲਜ ਰੋਡ, ਗੋਪਾਲ ਨਗਰ, ਕ੍ਰਿਸ਼ਨ ਨਗਰ, ਬਾਠ ਵਾਲੀ ਗਲੀ ਆਦਿ ਏਰੀਏ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ ਅਤੇ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰਤ ਬਾਦ 3 ਵਜੇ ਤੱਕ ਬੰਦ ਰਹੇਗੀ ਇਹ ਜਾਣਕਾਰੀ ਉਪ ਮੰਡਲ ਅਫਸਰ (ਸ਼ਹਿਰੀ) ਇੰਜੀ: ਭੁਪਿੰਦਰ ਸਿੰਘ ਕਲੇਰ ਵਲੋਂ ਪ੍ਰੈਸ ਨੂੰ ਦਿੱਤੀ ਗਈ ਹੈ ।