ਜੈਤੋ : ਬਜ਼ੁਰਗ ਦੀ ਰੇਲ ਗੱਡੀ ਹੇਠ ਆ ਕੇ ਮੌਤ
ਮਨਜੀਤ ਢੱਲਾ
ਜੈਤੋ, 24 ਅਪ੍ਰੈਲ 2024 - ਜੈਤੋ-ਕੋਟਕਪੂਰਾ ਰੇਲ ਮਾਰਗ ’ਤੇ ਸਥਿਤ ਪਿੰਡ ਅਜਿੱਤਗਿੱਲ ਦੇ ਫਾਟਕ ਕੋਲ ਰੇਲਵੇ ਲਾਇਨ ਨੂੰ ਪਾਰ ਕਰਦੇ ਬਜ਼ੁਰਗ ਦੀ ਰੇਲ ਗੱਡੀ ਹੇਠਾਂ ਆਉਣ ਨਾਲ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ । ਸਥਾਨਕ ਰੇਲਵੇ ਚੌਂਕੀ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਹੈ ਕਿ ਮੁਖਤਿਆਰ ਸਿੰਘ, ਜੋ ਕਿ ਬਜ਼ੁਰਗ ਹੋਣ ਕਰਕੇ ਉਸ ਨੂੰ ਸੁਣਦਾ ਘੱਟ ਸੀ, ਜਦੋ ੳੇਹ ਫਾਟਕ ਦੇ ਕੋਲੋਂ ਲੰਘਣ ਲੱਗਾ, ਤਾਂ ਬਠਿੰਡਾ ਤੋਂ ਫ਼ਿਰੋਜਪੁਰ ਜਾ ਰਹੀ ਰੇਲ ਗੱਡੀ ਹੇਠ ਆ ਗਿਆ।ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਅਧਾਰ ’ਤੇ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ । ਮ੍ਰਿਤਕ ਬਜ਼ੁਰਗ ਮੁਖਤਿਆਰ ਸਿੰਘ ਦੀ ਲਾਸ਼ ਨੂੰ ਸਿਵਲ ਹਸਪਤਾਲ ਜੈਤੋ ਦੀ ਮੁਰਦਾਘਰ ਵਿਚ ਰੱਖਿਆ ਗਿਆ ਹੈ।