ਪਟਿਆਲਾ 17 ਮਈ 2018 (ਜੀ ਐੱਸ ਪੰਨੂ) : ਵਿਸ਼ਵ ਹਾਈਪਰਟੈਂਸ਼ਨ ਦਿਵਸ ਦੇ ਮੌਕੇ ਕਮਿਊਨੀਟੀ ਸਿਹਤ ਕੇਂਦਰ ਤ੍ਰਿਪੜੀ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਅੰਜਨਾਂ ਗੁਪਤਾ ਦੀ ਅਗਵਾਈ ਵਿੱਚ ਓ.ਪੀ.ਡੀ ਵਿੱਚ ਆਏ ਮਰੀਜ਼ਾਂ ਦਾ ਬੀ. ਪੀ ਚੈੱਕ ਕਰਨ ਲਈ ਵਿਸ਼ੇਸ਼ ਕੈੱਪ ਲਗਾਇਆ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਹਾਇਪਰਟੈਂਸ਼ਨ ਦਿਲ ਦੀ ਇਕ ਖਾਸ ਬਿਮਾਰੀ ਹੈ ਅਤੇ ਦੁਨੀਆ ਵਿਚ ਹਰ ਤੀਸਰਾ ਮੱਨੁਖ ਇਸ ਬਿਮਾਰੀ ਦਾ ਸ਼ਿਕਾਰ ਹੈ। ਉਹਨਾਂ ਕਿਹਾ ਕਿ ਬੱਲਡ ਪ੍ਰੈਸਰ ਦੇ ਵੱਧਣ ਨਾਲ ਲੋਕਾਂ ਨੂੰ ਦਿਲ ਦਾ ਦੋਰਾ ਪੈਣਾ, ਦਿਮਾਗ ਦੀ ਨਾੜੀ ਦਾ ਫੱਟਣਾ, ਦਿਲ ਦਾ ਫੇਲ ਹੋਣਾ, ਗੁਰਦੇ ਖਰਾਬ ਹੋਣਾ , ਸ਼ੁਗਰ ਦੀ ਬਿਮਾਰੀ, ਅੱਖਾਂ ਦੀ ਰੋਸ਼ਨੀ ਦਾ ਖਤਮ ਹੋਣਾ ਆਦਿ ਵਰਗੀਆਂ ਬਿਮਾਰੀਆ ਹੋ ਸਕਦੀਆ ਹਨ । ਓਹਨਾ ਕਿਹਾ ਕਿ ਆਪਣੀ ਜੀਵਨ ਸੈਲੀ ਵਿਚ ਬਦਲਾਅ ਲਿਆ ਕੇ ਅਤੇ ਖਾਣ ਪੀਣ ਵਾਲੀਆ ਆਦਤਾਂ ਵਿਚ ਤਬਦੀਲੀ ਲਿਆ ਕੇ ਇਸ ਬਿਮਾਰੀ ਤੇ ਕਾਫੀ ਹੱਦ ਤਕ ਕਾਬੂ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਅਲਕੋਹਲ ਅਤੇ ਤੰਬਾਕੂ ਪਦਾਰਥਾਂ, ਫੇਟ, ਤਲੀਆਂ ਤੇ ਮਸਾਲੇਦਾਰ ਚੀਜਾਂ ਦੀ ਵਰਤੋ ਤੋਂ ਪਰਹੇਜ ਕਰਕੇ ਸਾਨੂੰ ਸੰਤੁਲਿਤ ਖੁਰਾਕ ਜਿਸ ਵਿਚ ਹਰੇ ਪੱਤੇਦਾਰ ਸਬਜੀਆਂ,ਫੱਲ-ਫਰੂਟ ਅਤੇ ਘੱਟ ਫੈਟ ਵਾਲੀਆਂ ਚੀਜਾਂ ਦਾ ਹੀ ਸੇਵਨ ਕਰਕੇ ਬੀ.ਪੀ. ਨੂੰ ਕਾਫੀ ਹੱਦ ਤੱਕ ਨਾਰਮਲ ਰੱਖਿਆ ਜਾ ਸਕਦਾ ਹੈ।ਇਸ ਲਈ ਜਿਥੋ ਤਕ ਹੋ ਸਕੇ ਸਾਨੂੰ ਘਰ ਵਿਚ ਬਣਿਆ ਹੋਇਆ ਭੋਜਨ ਹੀ ਖਾਣਾ ਚਾਹੀਦਾ ਹੈ ਅਤੇ ਰੋਜਾਨਾਂ ਦੀ ਕਸਰਤ ਕਰਨੀ ਵੀ ਜਰੂਰੀ ਹੈ।
ਇਸ ਮੌਕੇ ਮੈਡੀਸਨ ਦੇ ਡਾਕਟਰ ਡਾ. ਸਚਿਨ ਤੇ ਟੀਮ ਨੇ ਸੀ.ਐਚ.ਸੀ ਤ੍ਰਿਪੜੀ ਵਿਖੇ 250 ਦੇ ਕਰੀਬ ਓ.ਪੀ.ਡੀ ਵਿੱਚ ਆਏ ਮਰੀਜ਼ਾਂ ਦਾ ਬੀ.ਪੀ. ਚੈੱਕ ਕੀਤਾ ਜਿੰਨਾਂ ਵਿੱਚੋਂ 54 ਮਰੀਜ਼ ਉੱਚ ਰਕਤਚਾਪ ਦੇ ਸ਼ਿਕਾਰ ਪਾਏ ਗਏ।ਉਨਾਂ ਕਿਹਾ ਕਿ 30 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਲਈ ਰੈਗੂਲਰ ਤੌਰ ਤੇ ਆਪਣਾ ਬੀ.ਪੀ. ਚੈੱਕ ਕਰਵਾਉਣਾ ਚਾਹੀਦਾ ਹੈ ਤਾਂ ਜ਼ੋ ਬਿਮਾਰੀ ਦਾ ਸਮੇਂ ਸਿਰ ਪਤਾਂ ਲਗਾ ਕੇ ਉਸਦਾ ਇਲਾਜ਼ ਕੀਤਾ ਜਾ ਸਕੇ।ਇਸ ਮੋਕੇ ਕ੍ਰਿਸ਼ਨ ਕੁਮਾਰ ਜਿਲਾ ਮਾਸ ਮੀਡੀਆ ਅਫਸਰ, ਅਮਰਜੀਤ ਸਿੰਘ ਜਿਲਾ ਬੀ.ਸੀ.ਸੀ. ਫੈਸੀਲੀਟੇਟਰ, ਬਿੱਟੂ ਆਦਿ ਹਾਜਰ ਸਨ।
ਫੋਟੇ: ਮੈਡੀਸਨ ਦੇ ਮਾਹਰ ਡਾ. ਸਚਿਨ ਮਰੀਜ਼ਾਂ ਦਾ ਬੀ.ਪੀ. ਚੈੱਕ ਕਰਦੇ ਹੋਏ।