ਸਰਬਜੀਤ ਕੌਰ ਸੰਧੂ
ਪਟਿਆਲਾ, 11 ਜੂਨ (ਦੀਦਾਰ ਗੁਰਨਾ )-ਏ.ਆਈ.ਜੀ. ਪ੍ਰਵਾਸੀ ਭਾਰਤੀ ਵਿੰਗ ਮੋਹਾਲੀ ਹਰਦਵਿੰਦਰ ਸਿੰਘ ਸੰਧੂ ਦੀ ਧਰਮ-ਪਤਨੀ ਸਰਦਾਰਨੀ ਸਰਬਜੀਤ ਕੌਰ, ਜਿਨ•ਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ, ਦੇ ਅੰਗੀਠੇ ਦੀ ਰਸਮ ਅੱਜ ਸਵੇਰੇ ਬਡੂੰਗਰ ਸਮਸ਼ਾਨਘਾਟ ਵਿਖੇ ਧਾਰਮਿਕ ਰਹੁ-ਰੀਤਾਂ ਨਾਲ ਸੰਪੰਨ ਹੋਈ। ਇਸ ਮੌਕੇ ਉਨ•ਾਂ ਦੇ ਸਪੁਤਰ ਹਰਕੰਵਲ ਸਿੰਘ ਨੇ ਮਾਤਾ ਦੇ ਅੰਗੀਠੇ ਨੂੰ ਆਪਣੀ ਬੁੱਕਲ ਦੇ ਵਿਚ ਲਿਜਾਕੇ ਭਾਖੜਾ ਨਹਿਰ 'ਚ ਜਲ ਪ੍ਰਵਾਹ ਕੀਤਾ। ਇਸ ਮੌਕੇ ਪਰਿਵਾਰ ਦੇ ਬਹੁਤ ਸਾਰੇ ਮੈਂਬਰ, ਸਾਕ ਸਬੰਧੀ 'ਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ, ਜਿਨ•ਾਂ 'ਚ ਸਾਬਕਾ ਪੁਲਿਸ ਕਪਤਾਨ ਨਰਜਿੰਦਰ ਸਿੰਘ ਸੇਖੋਂ, ਜ਼ਿਲ•ਾ ਵਿਕਾਸ ਤੇ ਪੰਚਾਇਤ ਅਫਸਰ ਸੁਰਿੰਦਰ ਸਿੰਘ ਢਿੱਲੋਂ, ਹੋਮਗਾਰਡ ਦੇ ਕਮਾਂਡੈਂਟ ਰਾਏ ਸਿੰਘ ਧਾਲੀਵਾਲ, ਸਾਬਕਾ ਕੌਂਸਲਰ ਸੁਖਵਿੰਦਰ ਪਾਲ ਸਿੰਘ ਮਿੰਟਾ, ਪਰਮਜੀਤ ਸਿੰਘ ਪੰਮਾ, ਸਾਬਕਾ ਆਈਜੀ ਸ. ਪਰਮਜੀਤ ਸਿੰਘ ਗਿੱਲ ਨੇ ਫੋਨ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਪਰਿਵਾਰ ਨਾਲ ਦੁੱਖ ਦੀ ਘੜੀ 'ਚ ਸ਼ਰੀਕ ਹੋਣ ਵਾਲਿਆਂ 'ਚ ਪੁਲਿਸ ਕਪਤਾਨ ਸੁਖਦੇਵ ਸਿੰਘ ਵਿਰਕ, ਦਲਜੀਤ ਸਿੰਘ ਰਾਣਾ, ਹਰਵਿੰਦਰ ਸਿੰਘ ਵਿਰਕ, ਹਰਪਾਲ ਸਿੰਘ, ਉਪ ਕਪਤਾਨ ਸੁਖਵਿੰਦਰ ਸਿੰਘ ਚੌਹਾਨ, ਰਾਜੇਸ਼ ਛਿੱਬੜ ਪੁਲਿਸ ਵਿਭਾਗ ਦੇ ਬਹੁਤ ਸਾਰੇ ਅਧਿਕਾਰੀ ਰਾਜਸੀ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਤੇ ਹੋਰ ਵੀ ਸ਼ਖ਼ਸੀਅਤਾਂ ਸ਼ਾਮਿਲ ਹਨ। ਸਰਦਾਰਨੀ ਸਰਬਜੀਤ ਕੌਰ ਦੀ ਅੰਤਿਮ ਅਰਦਾਸ 17 ਜੂਨ ਦਿਨ ਐਤਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਮੋਤੀ ਬਾਗ ਪਟਿਆਲਾ ਵਿਖੇ ਸੰਪੰਨ ਹੋਵੇਗੀ।