← ਪਿਛੇ ਪਰਤੋ
ਮੈਨੂੰ ਕੋਈ ਨੋਟਿਸ ਨਹੀਂ ਮਿਲਿਆ -ਮੈਂ ਆਪਣੇ ਸਟੈਂਡ ਤੇ ਕਾਇਮ ਹਾਂ -ਮਜੀਠੀਆ ਚੰਡੀਗੜ੍ਹ, 9 ਅਗਸਤ , 2018 : ਸੀਨੀਅਰ ਅਕਾਲੀ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਜ਼ੀ ਨਿਊਜ਼ ਵੱਲੋਂ ਕਿਸੇ ਕਿਸਮ ਦਾ ਮਾਣਹਾਨੀ ਦਾ ਨੋਟਿਸ ਨਹੀਂ ਮਿਲਿਆ . ਬਾਬੂਸ਼ਾਹੀ ਨਾਲ ਫੋਨ ਤੇ ਗੱਲ ਕਰਦੇ ਹੋਏ ਮਜੀਠੀਆ ਨੇ ਦੱਸਿਆ ਕਿ ਉਸਨੂੰ ਕਿਸੇ ਅਜਿਹੇ ਨੋਟਿਸ ਦੀ ਜਾਣਕਾਰੀ ਨਹੀਂ ਪਰ ਉਹ ਆਪਣੇ ਸਟੈਂਡ ਤੇ ਕਾਇਮ ਹਨ . ਚੇਤੇ ਰਹੇ ਕਿ ਮਜੀਠੀਆ ਨੇ ਜ਼ੀ ਪੰਜਾਬ ਦੇ ਐਡੀਟਰ ਦਿਨੇਸ਼ ਸ਼ਰਮਾ ਤੇ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ 20 ਕਰੋੜ ਰੁਪੇ ਮੰਗਾਂ ਦਾ ਦੋਸ਼ ਲਾਇਆ ਸੀ . ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਜ਼ੀ ਨਿਊਜ਼ ਨੇ ਉਨ੍ਹਾਂ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ .
Total Responses : 936