ਨੋਟ ਕਰੋ : 47 ਸ਼ਹਿਰਾਂ ਅਧੀਨ ਇਲਾਕਿਆਂ 'ਚ ਇਸ ਸਮੇਂ ਤੱਕ ਬਿਜਲੀ ਬਿਲਾਂ ਦੀ ਅਦਾਇਗੀ ਰਹੇਗੀ ਬੰਦ
ਪਟਿਆਲਾ 24 ਅਕਤੂਬਰ 2018 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸੂਚਿਤ ਕੀਤਾ ਹੈ ਕਿ ਸੈਪ (SAP) Systems, Applications, Products in data processing) ਦੀ ਦੇਖਭਾਲ ਲਈ 47 ਟਾਊਨਾਂ ਅਧੀਨ ਆਉਂਦੇ ਇਲਾਕਿਆਂ ਵਿੱਚ 102 ਨੰਬਰ ਬਿਜਲੀ ਬਿਲ ਅਦਾਇਗੀ ਮਸ਼ੀਨਾਂ ਮਿਤੀ 26 ਅਕਤੂਬਰ, 2018 ਨੂੰ ਸ਼ਾਮ 8 ਵਜੇ ਤੋਂ ਮਿਤੀ 29 ਅਕਤੂਬਰ 2018 ਨੂੰ ਸਵੇਰੇ 10:30 ਵਜੇ ਤੱਕ ਕੰਮ ਨਹੀਂ ਕਰਨਗੀਆਂ।
ਇਹਨਾਂ ਵਿੱਚ ਇਹ ਟਾਉਨ ਪਟਿਆਲਾ, ਗੁਰਦਾਸਪੁਰ, ਮੋਹਾਲੀ, ਗਿੱਦੜਵਾਹਾਂ, ਜੈਤੋਂ, ਨੰਗਲ, ਪੱਟੀ, ਨਕੌਦਰ, ਸਰਹਿੰਦ ਨਵਾਂ ਸ਼ਹਿਰ, ਮਲੌਟ, ਰੋਪੜ, ਰਾਜਪੁਰਾ, ਸਮਾਣਾ, ਤਰਨਤਾਰਨ, ਫਰੀਦਕੋਟ, ਧੂਰੀ, ਕੋਟਕਪੁਰਾ, ਮੁਕਤਸਰ, ਖੰਨਾਂ, ਮਲੇਰਕੋਟਲਾ, ਖਰੜ, ਸੁਨਾਮ, ਜੀਰਾ, ਨਾਭਾ, ਫਿਰੋਜ਼ਪੁਰ ਕੈਂਟ, ਜਲਾਲਾਬਾਦ, ਗੋਬਿੰਦਗੜ੍ਹ, ਬਟਾਲਾ, ਅਬੋਹਰ, ਸੰਗਰੂਰ, ਫਗਵਾੜਾ, ਫਿਰੋਜ਼ਪੁਰ ਸਿਟੀ, ਮਾਨਸਾ, ਬਰਨਾਲਾ, ਰਾਮਪੁਰਾ ਫੁਲ, ਜਗਰਾਓ, ਫਾਜਿਲਕਾ, ਹੁਸ਼ਿਆਰਪੁਰ, ਕਪੁਰਥਲਾ, ਪਠਾਨਕੋਟ, ਬਠਿੰਡਾ, ਜਲੰਧਰ ਕੈਂਟ, ਜਲੰਧਰ, ਅਮ੍ਰਿਤਸਰ ਅਤੇ ਲੁਧਿਆਣਾ ਸ਼ਾਮਿਲ ਹਨ। 27 ਅਤੇ 28 ਅਕਤੂਬਰ ਨੂੰ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਦੌਰਾਨ ਕੈਸ਼ ਕਾਉਂਟਰ ਬੰਦ ਰਹਿਣਗੇ, ਜਦੋਂ ਕਿ 29 ਅਕਤੂਬਰ ਨੂੰ ਕੈਸ਼ ਕਾਉਂਟਰ ਸਵੇਰੇ 9 ਵਜੇ ਦੀ ਥਾਂ 10:30 ਵਜੇ ਸਵੇਰੇ ਖੁਲਣਗੇ।
ਕਾਰਪੋਰੇਸ਼ਨ ਦੇ ਬੁਲਾਰੇ ਨੇ ਸੂਚਿਤ ਕੀਤਾ ਹੈ ਕਿ ਇਸ ਸਮੇਂ ਦੋਰਾਨ ਖਪਤਕਾਰ ਈ-ਪੇਂਮੈਂਟ/ਦੂਜੇ ਆਨਲਾਈਨ ਸੇਵਾਂਵਾ ਰਾਹੀਂ ਆਪਣੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਕਰਵਾ ਸਕਦੇ ਹਨ। ਖਪਤਕਾਰ ਆਪਣੇ ਬਿਜਲੀ ਬਿੱਲਾ ਦੀ ਅਦਾਇਗੀ ਲਈ https://billpayment.pspcl.in or www.pspcl.in/pay-bill ਰਾਹੀ ਕਰ ਸਕਦੇ ਹਨ। ਖਪਤਕਾਰਾਂ ਨੂੰ ਅਸੁਵਿਧਾ ਲਈ ਖੇਦ ਹੈ।