ਰਾਹ ਜਾਂਦੀ ਕਾਰ 'ਚ ਲੱਗੀ ਅੱਗ, ਵਾਲ-ਵਾਲ ਬਚਿਆ ਡਰਾਈਵਰ
ਗੁਰੂਗ੍ਰਾਮ, 8 ਨਵੰਬਰ 2018 - ਗੁਰੂਗ੍ਰਾਮ 'ਚ ਦੇ ਰਾਜੀਵ ਚੌਂਕ 'ਤੇ ਸੜਕ 'ਤੇ ਜਾਂਦੀ ਇੱਕ ਕਾਰ ਨੂੰ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਲੋਕਾਂ 'ਚ ਹਫੜਾਦਫੜੀ ਮਚ ਗਈ। ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ। ਡਰਾਈਵਰ ਨੇ ਗੱਡੀ ਨੂੰ ਅੱਗ ਲੱਗੀ ਦੇਖ ਕਾਰ 'ਚੋਂ ਛਲਾਂਗ ਲਗਾ ਕੇ ਆਪਣੀ ਜਾਚ ਬਚਾ ਲਈ ਸੀ।
ਫਲਾਈਓਵਰ 'ਤੇ ਦੌੜਦੀ ਇਸ ਕਾਰ ਨੇ ਆਟੋ ਰਿਕਸ਼ਾਅ ਨੂੰ ਵੀ ਟੱਕਰ ਮਾਰੀ। ਰਾਹਗੀਰਾਂ ਨੇ ਕਾਰਨ ਆਉਂਦੇ ਦੇਖ ਦੂਰੋਂ ਹੀ ਆਪਣੇ ਵਾਹਨਾਂ ਨੂੰ ਸਾਈਡ 'ਤੇ ਕਰ ਲਿਆ। ਹਾਲੇ ਤੱਕ ਇਸ ਗੱਡੀ 'ਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਵੀਡੀੳ ਦੇਖਣ ਲਈ ਕਲਿੱਕ ਕਰੋ