ਅੱਜ ਦੇ ਦਿਨ ਮਹਾਤਮਾ ਗਾਂਧੀ ਦੇ ਕਾਤਲ ਨੂੰ ਹੋਈ ਸੀ ਫਾਂਸੀ
ਨਵੀਂ ਦਿੱਲੀ, 15 ਨਵੰਬਰ 2018 - 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਣ ਤੋਂ ਸਾਲ ਦੇ ਅੰਦਰ ਹੀ 30 ਜਨਵਰੀ 1948 ਨੂੰ ਨੱਥੂ ਰਾਮ ਗੋਡਸੇ ਨੇ ਮਹਾਤਮਾ ਗਾਂਧੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜਿਸ ਲਈ ਉਸ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਤੇ 15 ਨਵੰਬਰ 1959 ਨੂੰ ਉਸ ਨੂੰ ਫ਼ਾਂਸੀ ਦੇ ਦਿੱਤੀ ਗਈ ਸੀ।
ਨੱਥੂ ਰਾਮ ਗੋਡਸੇ ਅਜ਼ਾਦੀ ਦੀ ਲੜਾਈ `ਚ ਮਹਾਤਮਾ ਗਾਂਧੀ ਦੇ ਆਦਰਸ਼ਾਂ ਦਾ ਮੁਰੀਦ ਸੀ ਪਰ ਇੱਕ ਸਮਾਂ ਅਜਿਹਾ ਆਇਆ ਕਿ ਆਜ਼ਾਦੀ ਤੋਂ ਬਾਅਦ ਉਹ ਮਹਾਤਮਾ ਗਾਂਧੀ ਦੇ ਵਿਰੁੱਧ ਹੋ ਗਿਆ ਅਤੇ ਭਾਰਤ-ਪਾਕਿ ਵੰਡ ਲਈ ਮਹਾਤਮਾ ਗਾਂਧੀ ਨੂੰ ਦੋਸ਼ੀ ਮੰਨਣ ਲੱਗਾ ਅਤੇ ਉਨ੍ਹਾਂ ਦਾ ਕਤਲ ਕਰ ਦਿੱਤਾ।