ਸੰਕੇਤਕ ਤਸਵੀਰ
ਨਵੀਂ ਦਿੱਲੀ, 21 ਨਵੰਬਰ 2018 - ਦਿੱਲੀ ਦੇ ਇੱਕ ਟੀਵੀ ਚੈਨਲ ਦੀ ਪੱਤਰਕਾਰ ਨੇ ਉਸ ਨਾਲ ਬੱਸ 'ਚ ਸਫਰ ਕਰ ਰਹੇ ਇਕ ਵਿਅਕਤੀ 'ਤੇ ਘਟੀਆ ਹਰਕਤ ਕਰਨ ਦੇ ਦੋਸ਼ ਲਾਏ ਹਨ। ਜਾਣਕਾਰੀ ਮੁਤਾਬਕ ਮੰਗਲਵਾਰ ਰਾਤ 9.15 'ਤੇ ਲੇਡੀ ਪੱਤਰਕਾਰ ਕਾਪਾਸ਼ੇਰਾ ਵਿਖੇ ਕੰਮ ਕਰਨ ਉਪਰੰਤ ਬੱਸ 'ਚ ਬੈਠ ਸੰਗਮ ਵਿਹਾਰ ਵਾਪਸ ਆਪਣੇ ਘਰ ਜਾ ਰਹੀ ਸੀ ਜਦੋਂ ਉਸਦੇ ਨਾਲ ਬੈਠਾ ਵਿਅਕਤੀ ਹਸਤਮੈਥੂਨ ਕਰਨ ਲੱਗ ਪਿਆ। ਜਿਸ ਤੋਂ ਬਾਅਦ ਉਸ ਲੜਕੀ ਨੇ ਆਦਮੀ ਨੂੰ ਆਪਣੀ ਜੁੱਤੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।
ਲੜਕੀ ਅਨੁਸਾਰ ਭਰੀ ਬੱਸ 'ਚੋਂ ਇੱਕ ਵੀ ਵਿਅਕਤੀ ਨੇ ਉਸਦੀ ਮਦਦ ਨਾ ਕੀਤੀ ਸਗੋਂ ਉਲਟਾ ਉਸਨੂੰ ਰੋਕਣ ਲੱਗ ਗਏ ਕਿ ਉਹ ਆਦਮੀ ਨੂੰ ਨਾ ਕੁੱਟੇ। ਉਸਨੇ ਕਿਹਾ ਕਿ ਸਿਰਫ ਇੱਕ ਇਨਸਾਨ ਨੇ ਉਸਦਾ ਪੱਖ ਲਿਆ, ਪਰ ਬਾਅਦ 'ਚ ਉਹ ਵੀ ਗਵਾਹ ਬਣਨ ਤੋਂ ਨਾਂਹ ਕਰ ਗਿਆ।
ਲੜਕੀ ਵੱਲੋਂ ਹਿੰਮਤ ਦਿਖਾਉਂਦਿਆਂ ਪੁਲਿਸ ਕੰਟਰੋਲ ਰੂਮ ਨਾਲ ਸੰਪਰਕ ਕੀਤਾ ਗਿਆ ਜਿਸ ਤੋਂ ਬਾਅਦ ਅੰਧੇਰਿਆ ਮੋਧ ਪਹੁੰਚੀ ਬੱਸ 'ਚੋਂ ਪੁਲਿਸ ਕੰਟਰੋਲ ਰੂਮ ਸਟਾਫ ਨੇ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ। ਵਿਅਕਤੀ ਦੀ ਪਹਿਚਾਣ ਮੁਕੇਸ਼ ਰੰਜਨ ਕੁਮਾਰ ਵਜੋਂ ਹੋਈ ਹੈ ਜੋ ਇੱਕ ਟੈਂਟ ਆਪ੍ਰੇਟਰ ਹੈ।
ਲੜਕੀ ਅਨੁਸਾਰ ਉਹ ਬੱਸ 'ਚ ਔਰਤਾਂ ਲਈ ਰਿਜ਼ਰਵ ਸੀਟ 'ਤੇ ਬੈਠੀ ਸੀ ਤੇ ਉਸ ਕੋਲ ਵਿਅਕਤੀ ਆ ਖੜ੍ਹਾ ਹੋਇਆ, ਜਿਸ ਤੋਂ ਬਾਅਦ ਉਹ ਉਸਨੂੰ ਤਾੜਨ ਲੱਗਾ ਤੇ ਖੁਦ ਨੂੰ ਉਤਸ਼ਾਹਿਤ ਕਰਦਾ ਰਿਹਾ।