ਜੀ ਐੱਸ ਪੰਨੂ
ਪਟਿਆਲਾ, 25 ਨਵੰਬਰ 2018
ਪੰਜਾਬ ਦੇ ਲੋਕ ਨਿਰਮਾਣ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਅਰੰਭੇ ਕਰੀਬ 4000 ਕਰੋੜ ਰੁਪਏ ਦੇ ਪ੍ਰਾਜੈਕਟਾਂ ਵਿੱਚੋਂ ਲੋਕ ਨਿਰਮਾਣ ਵਿਭਾਗ ਦੇ ਸੜਕਾਂ ਦੇ ਪ੍ਰਾਜੈਕਟ 30 ਜੂਨ 2019 ਤੇ ਪੁਲਾਂ ਦੇ ਪ੍ਰਾਜੈਕਟ 30 ਸਤੰਬਰ 2019 ਤੱਕ ਪੂਰੇ ਹੋ ਜਾਣਗੇ। ਜਦੋਂਕਿ ਇਕੱਲੇ ਸੁਲਤਾਨਪੁਰ ਲੋਧੀ ਇਲਾਕੇ ਵਿਖੇ ਉਨਾਂ ਦੇ ਵਿਭਾਗ ਵੱਲੋਂ ਸੰਗਤ ਦੀ ਸਹੂਲਤ ਲਈ 91 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਸ੍ਰੀ ਸਿੰਗਲਾ ਨੇ ਪੰਜਾਬ ਭਰ 'ਚ ਬੂਟੇ ਲਾਉਣ ਦੀ ਅਰੰਭੀ ਮੁਹਿੰਮ ਤਹਿਤ ਲੋਕ ਨਿਰਮਾਣ ਵਿਭਾਗ ਦੀ ਪਟਿਆਲਾ ਸਥਿਤ ਰਿਸਰਚ ਤੇ ਟੈਸਟਿੰਗ ਲੈਬਾਰਟਰੀ ਵਿਖੇ ਬੂਟੇ ਲਗਾ ਕੇ ਲੋਕ ਨਿਰਮਾਣ ਅਧੀਨ ਆਉਂਦੀਆਂ ਸੂਬੇ ਦੀਆਂ ਸਾਰੀਆਂ ਇਮਾਰਤਾਂ 'ਚ ਮਿਸ਼ਨ ਤੰਦਰੁਸਤ ਪੰਜਾਬ ਹੇਠ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ। ਉਨਾਂ ਨੇ ਬੂਟੇ ਲਾਏ ਤੇ ਲੈਬਾਰਟਰੀ ਵਿਖੇ ਨਿਰਮਾਣ ਕਾਰਜਾਂ ਦੀ ਸਮੱਗਰੀ ਦੇ ਕੀਤੇ ਜਾ ਰਹੇ ਟੈਸਟ ਅਤੇ ਖੋਜ਼ ਕਾਰਜਾਂ ਦਾ ਜਾਇਜ਼ਾ ਵੀ ਲਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੰਗਲਾ ਨੇ ਦੱਸਿਆ ਕਿ ਪੰਜਾਬ ਦੀਆਂ ਸੜਕਾਂ ਤੇ ਪੁਲਾਂ ਸਮੇਤ ਹੋਰ ਉਸਾਰੀ ਕਾਰਜਾਂ 'ਚ ਵੱਡੇ ਸੁਧਾਰ ਕੀਤੇ ਗਏ ਹਨ। ਉਨਾਂ ਦੱਸਿਆ ਕਿ ਲਿੰਕ ਸੜਕਾਂ ਦੀ ਉਸਾਰੀ ਕਰਵਾਈ ਜਾ ਰਹੀ ਅਤੇ ਦੂਜਾ ਫੇਜ ਜਨਵਰੀ 'ਚ ਸ਼ੁਰੂ ਹੋਵੇਗਾ। ਜਦੋਂਕਿ 525 ਕਰੋੜ ਰੁਪਏ ਕੇਂਦਰੀ ਰੋਡ ਫੰਡ, ਨਬਾਰਡ ਤੋਂ 350 ਕਰੋੜ ਰੁਪਏ ਸਮੇਤ ਨਬਾਰਡ ਦਾ ਅਗਲੇ ਵਿਤੀ ਵਰ•ੇ ਲਈ 550 ਕਰੋੜ ਰੁਪਏ ਦਾ ਪ੍ਰਾਜੈਕਟ ਵੀ ਬਣਾ ਕੇ ਭੇਜਿਆ ਗਿਆ ਹੈ। ਇਸ ਤੋਂ ਬਿਨ•ਾਂ ਲਿੰਕ ਸੜਕਾਂ ਦੀ 3000 ਕਿਲੋਮੀਟਰ ਉਸਾਰੀ ਲਈ ਪੀ.ਐਮ.ਜੀ.ਐਸ.ਵਾਈ ਪ੍ਰਾਜੈਕਟ ਪਾਸ ਹੋਣ ਨਾਲ ਵੱਡਾ ਸੁਧਾਰ ਹੋਵੇਗਾ।
ਸ੍ਰੀ ਸਿੰਗਲਾ ਨੇ ਦੱਸਿਆ ਕਿ ਉਨ•ਾਂ ਦਾ ਮੁੱਖ ਨਿਸ਼ਾਨਾ ਲੋਕ ਨਿਰਮਾਣ ਵਿਭਾਗ ਦੇ ਇੰਜੀਨੀਅਰਾਂ ਦੀ ਕਾਬਲੀਅਤ ਦੀ ਵਰਤੋਂ ਕਰਕੇ ਵਿਕਾਸ ਕੰਮਾਂ ਦੀ ਗੁਣਵੱਤਾ 'ਚ ਸੁਧਾਰ ਲਿਆਉਣਾ ਹੈ, ਜਿਸ ਲਈ 2.7 ਏਕੜ 'ਚ ਫੈਲੀ ਇਸ ਖੋਜ ਤੇ ਟੈਸਟਿੰਗ ਲੈਬਾਰਟਰੀ ਦਾ ਪੌਣੇ ਤਿੰਨ ਕਰੋੜ ਰੁਪਏ ਦੀ ਨਵੀਂ ਮਸ਼ੀਨਰੀ ਨਾਲ ਆਧੁਨਿਕੀਕਰਣ ਕੀਤਾ ਗਿਆ ਹੈ। ਇਥੇ ਲੁਕ, ਸਰੀਆ, ਸਲੈਬ, ਬਜ਼ਰੀ ਤੇ ਹੋਰ ਸਮੱਗਰੀ ਦੇ ਟੈਸਟ ਇਨ•ਾਂ ਆਧੁਨਿਕ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ।
ਸ੍ਰੀ ਸਿੰਗਲਾ ਨੇ ਦੱਸਿਆ ਕਿ ਇਸ ਤੋਂ ਬਿਨ•ਾਂ ਮੋਬਾਇਲ ਟੈਸਟਿੰਗ ਵੈਨ, ਐਨਕੈਟ- ਲੁਕ ਟੈਸਟ ਕਰਨ ਦੀ ਮਸ਼ੀਨ ਅਤੇ ਕਰੀਬ 48 ਲੱਖ ਰੁਪਏ ਦੀ ਲਾਗਤ ਵਾਲੀ ਐਫ਼ ਡਬਲਿਯੂ ਡੀ (ਆਟੋਮੈਟਿਕ ਫਾਲਿੰਗ ਵੇਟ ਡੀਫੈਲਕਟੋਮੀਟਰ) ਮਸ਼ੀਨਾਂ ਲਗਾ ਕੇ ਲੋਕ ਨਿਰਮਾਣ ਵਿਭਾਗ ਉਤਰੀ ਭਾਰਤ 'ਚੋਂ ਮੋਹਰੀ ਵਿਭਾਗ ਬਣ ਗਿਆ ਹੈ। ਇਨ•ਾਂ ਮਸ਼ੀਨਾਂ ਨਾਲ ਸੜਕ ਦੀ ਉਸਾਰੀ ਤੋਂ ਪਹਿਲਾਂ ਉਸ ਉਪਰ ਕਿੰਨੀ ਬਜ਼ਰੀ, ਲੁਕ ਆਦਿ ਸਮਗਰੀ ਪੈਣੀ ਟੈਸਟ ਕੀਤੀ ਜਾਂਦੀ ਹੈ।
ਸ੍ਰੀ ਸਿੰਗਲਾ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਨੇ ਨਵੇਂ ਮੀਲ ਪੱਥਰ ਸਥਾਪਤ ਕਰਦਿਆਂ ਸੜਕਾਂ ਦੇ ਠੇਕੇਦਾਰਾਂ ਲਈ ਲੁਕ ਟੈਸਟਿੰਗ ਮਸ਼ੀਨਾਂ ਲਗਾਉਣੀਆਂ ਯਕੀਨੀ ਬਣਾਈਆਂ ਹਨ ਤਾਂ ਕਿ ਸੜਕਾਂ ਦੀ ਉਸਾਰੀ ਦੇ ਕੰਮਾਂ ਨੂੰ ਮਿਆਰੀ ਬਣਾਇਆ ਜਾ ਸਕੇ ਤੇ ਮਨੁੱਖੀ ਗ਼ਲਤੀ ਦੀ ਗੁੰਜਾਇਸ਼ ਹੀ ਨਾ ਰਹੇ। ਉਨ•ਾਂ ਕਿਹਾ ਕਿ ਇਸ ਦੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਕੰਮ ਦੀ ਗੁਣਵੱਤਾ ਦੇ ਮਾਮਲੇ 'ਚ ਕੋਈ ਅਧਿਕਾਰੀ ਤੇ ਕਰਮਚਾਰੀ ਕੁਤਾਹੀ ਨਾ ਕਰੇ, ਇਸ ਲਈ ਚੰਗੇ ਕੰਮ ਦੀ ਪ੍ਰਸ਼ੰਸਾ ਅਤੇ ਅਣਗਹਿਲੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ।
ਸ੍ਰੀ ਸਿੰਗਲਾ ਨੇ ਕਿਹਾ ਕਿ ਉਹ ਨਿਰਮਾਣ ਕਾਰਜਾਂ 'ਚ ਲੱਗੇ ਠੇਕੇਦਾਰਾਂ ਨੂੰ ਵੀ ਸਪਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਕੋਈ ਵੀ ਆਪਸੀ ਮੁਕਾਬਲੇ 'ਚ ਘੱਟ ਰੇਟਾਂ 'ਤੇ ਕੰਮ ਲੈ ਕੇ ਗੁਣਵੱਤਾ ਨਾਲ ਸਮਝੌਤਾ ਕਰਕੇ ਬਚ ਨਹੀਂ ਸਕੇਗਾ ਤੇ ਉਸਨੂੰ ਲੋਕਾਂ ਦੇ ਪੈਸੇ ਨਾਲ ਹੋਏ ਕੰਮਾਂ ਦਾ ਮਿਆਰ ਉਸੇ ਪੱਧਰ ਦਾ ਰੱਖਣਾ ਪਵੇਗਾ। ਉਨ•ਾਂ ਇੱਕ ਸਵਾਲ ਦੇ ਜੁਆਬ 'ਚ ਦੱਸਿਆ ਕਿ ਪਟਿਆਲਾ ਵਿਖੇ ਚੱਲ ਰਹੇ ਕੰਮਾਂ ਸਦਕਾ ਸ਼ਹਿਰ ਦੀ ਨੁਹਾਰ ਬਦਲ ਰਹੀ ਹੈ ਅਤੇ ਅਗਲੇ ਇੱਕ ਸਾਲ 'ਚ ਸਾਰੇ ਕੰਮ ਮੁਕੰਮਲ ਕਰ ਲਏ ਜਾਣਗੇ।
ਇਸ ਮੌਕੇ ਮੁੱਖ ਇੰਜੀਨੀਅਰ ਸ੍ਰੀ ਵੀ.ਕੇ.ਐਸ. ਢੀਂਡਸਾ, ਸ੍ਰੀ ਐਸ.ਕੇ. ਗੁਪਤਾ, ਸ੍ਰੀ ਵੀ.ਕੇ. ਚੋਪੜਾ, ਸ੍ਰੀ ਰਾਜ ਕੁਮਾਰ, ਸ੍ਰੀ ਵਿਕਾਸ ਗੁਪਤਾ, ਡਿਪਟੀ ਡਾਇਰੈਕਟਰ ਲੈਬਾਰਟਰੀ ਸ੍ਰੀ ਗਗਨਦੀਪ ਸਿੰਘ, ਐਕਸੀਐਨ ਹੌਰਟੀਕਲਚਰ ਸ੍ਰੀ ਸੰਦੀਪ ਗਰੇਵਾਲ, ਐਕਸੀਐਨ ਨਵੀਨ ਮਿੱਤਲ, ਸ੍ਰੀ ਮਨਪ੍ਰੀਤ ਸਿੰਘ ਦੂਆ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦ ਸਨ।