ਚੰਡੀਗੜ੍ਹ, 5 ਦਸੰਬਰ 2018 - ਮੁੱਖ ਮੰਤਰੀ ਪੰਜਾਬ ਤੇ ਖੰਡ ਮਿਲ ਮਾਲਕ ਐਸੋਸੀਏਸ਼ਨ ਦੀ ਚੰਡੀਗੜ੍ਹ ਵਿਖੇ ਹੋਈ ਅਹਿਮ ਮੀਟਿੰਗ ਵਿਚ ਨਿੱਜੀ ਖੰਡ ਮਿਲਾਂ ਵਲੋਂ ਤੁਰੰਤ ਗੰਨੇ ਦੀ ਖ਼ਰੀਦ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਮੀਟਿੰਗ ਵਿਚ ਫ਼ੈਸਲਾ ਹੋਇਆ ਕਿ ਚਾਲੂ ਸੀਜ਼ਨ ਦੌਰਾਨ ਕਿਸਾਨਾਂ ਦਾ ਗੰਨਾ 310 ਰੁਪਏ ਪ੍ਰਤੀ ਕੁਇੰਟਲ ਖ਼ਰੀਦਿਆ ਜਾਵੇਗਾ। ਖੰਡ ਮਿਲਾਂ ਕਿਸਾਨਾਂ ਦਾ ਗੰਨਾ 285 ਰੁਪਏ ਪ੍ਰਤੀ ਕੁਇੰਟਲ ਦੇ ਭਾਅ ਖ਼ਰੀਦਣਗੀਆਂ, ਜਦਕਿ 25 ਰੁਪਏ ਪ੍ਰਤੀ ਕੁਇੰਟਲ ਪੰਜਾਬ ਸਰਕਾਰ ਵਲੋਂ ਦਿੱਤੇ ਜਾਣਗੇ।
ਪਿਛਲੇ ਸਾਲ ਦੇ ਬਕਾਏ ਵਿਚੋਂ 67 ਕਰੋੜ ਰੁਪਏ ਪੰਜਾਬ ਸਰਕਾਰ ਦੇਵੇਗੀ। ਜਦਕਿ ਬਾਕੀ ਬਕਾਇਆ ਮਿਲਾਂ ਵੱਲੋਂ ਖੰਡ ਵੇਚ ਕੇ ਦਿੱਤਾ ਜਾਵੇਗਾ। ਪਰੰਤੂ ਫਗਵਾੜਾ ਵਿਖੇ ਚੱਲ ਰਹੇ ਹਾਈਵੇ ਜਾਮ ਨੂੰ ਅਜੇ ਤੱਕ ਨਹੀਂ ਖੋਲਿਆ ਗਿਆ। ਗੰਨਾ ਉਤਪਾਦਕ ਚਾਲੂ ਸਾਲ ਦੌਰਾਨ ਗੰਨੇ ਦੀ ਕੀਮਤ ਬਾਰੇ ਵੀ ਤੁਰੰਤ ਅਦਾਇਗੀ ਦੀ ਮੰਗ ਕਰ ਰਹੇ ਹਨ।
Capt.Amarinder Singh@capt_amarinder
@capt_amarinder
Have arrived at settlement with private sugar mill owners to clear payments of sugarcane farmers. My Government has prevailed upon mill owners to immediately commence operations. State Government will ensure farmers are duly compensated by paying a subsidy of Rs. 25/qtl.