ਨਵੀਂ ਦਿੱਲੀ, 9 ਦਸੰਬਰ 2018 - ਸਾਲ 2018 ਦਾ ਵਿਸ਼ਵ ਸੁੰਦਰੀ ਦਾ ਖਿਤਾਬ ਅਜਿਹੇ ਮੁਲਕ ਦੀ ਸੁੰਦਰੀ ਨੂੰ ਗਿਆ ਹੈ ਜਿਸ ਮੁਲਕ ਦਾ ਨਾਂਅ ਗੈਰਕਾਨੂੰਨੀ ਕਾਰਨਾਮਿਆਂ ਕਰਕੇ ਪੂਰੀ ਦੁਨੀਆ 'ਚ ਮਸ਼ਹੂਰ ਹੈ। ਪਰ ਇਸ ਮੁਲਕ 'ਚ ਕੇਵਲ ਗੈਰਕਾਨੂੰਨੀ ਧੰਦੇ ਹੀ ਨਹੀਂ ਮਸ਼ਹੂਰ, ਸਗੋਂ ਇਥੋਂ ਦੀਆਂ ਮੁਟਿਆਰਾਂ ਦੀ ਸੁੰਦਰਤਾ ਵੀ ਕਾਫੀ ਮਸ਼ਹੂਰ ਹੈ। ਇਸ ਵਾਰ ਦਾ ਵਿਸ਼ਵ ਸੁੰਦਰੀ ਦਾ ਖਿਤਾਬ ਮੈਕਸਿਕੋ ਦੀ ਸੁੰਦਰੀ ਵੇਨੀਸਾ ਪੋਨਸ ਡਿ ਲਿਓਨ ਨੇ ਜਿੱਤਿਆ। ਚੀਨ ਦੇ ਸ਼ਹਿਰ 'ਚ ਕਰਵਾਏ ਗਏ ਪ੍ਰੋਗਰਾਮ 'ਚ ਪਿਛਲੇ ਸਾਲ ਦੀ ਜੇਤੂ ਮਾਨੁਸ਼ੀ ਛਿੱਲਰ ਨੇ ਵਨੀਸਾ ਨੂੰ ਮਿਸ ਵਰਲਡ-2018 ਦਾ ਤਾਜ ਪਹਿਨਾਇਆ। ਥਾਈਲੈਂਡ ਦੀ ਨਿਕੋਲਿਨ ਪਿਚਪਾ ਲਿਮਸਨੁਕਨ (20) ਦੂਜੇ ਨੰਬਰ 'ਤੇ ਰਹੀ। ਮਿਸ ਇੰਡੀਆ ਅਨੁਯਿਤੀ ਵਾਸ ਨੇ ਟਾਪ 30 ਵਿਚ ਤਾਂ ਥਾਂ ਬਣਾਈ ਪਰ ਉਹ ਅੰਤਿਮ 12 ਵਿਚ ਨਾ ਪੁੱਜ ਸਕੀ।
ਭਾਰਤ ਦੀ ਮਾਨੁਸ਼ੀ ਨੇ ਪਿਛਲੇ ਸਾਲ ਮਿਸ ਵਰਲਡ ਦਾ ਖ਼ਿਤਾਬ ਜਿੱਤਿਆ ਸੀ। ਉਨ੍ਹਾਂ ਤੋਂ ਪਹਿਲਾਂ 2000 'ਚ ਪ੍ਰਿਅੰਕਾ ਚੋਪੜਾ ਨੇ ਮਿਸ ਵਰਲਡ ਦਾ ਖ਼ਿਤਾਬ ਜਿੱਤਿਆ ਸੀ। ਟੌਪ ਪੰਜ ਵਿਚ ਥਾਂ ਬਣਾਉਣ ਵਾਲੀਆਂ ਸੁੰਦਰੀਆਂ ਵਿਚ ਬੇਲਾਰੂਸ, ਜਮਾਇਕਾ ਤੇ ਯੁਗਾਂਡਾ ਦੀਆਂ ਸੁੰਦਰੀਆਂ ਵੀ ਸ਼ਾਮਲ ਸਨ।
ਇਸ ਤੋਂ ਪਹਿਲਾਂ ਭਾਰਤ ਦੇ ਇਸ ਗੁਆਂਢੀ ਦੇਸ਼ ਦੀ ਕੋਈ ਬਿਊਟੀ ਕਵੀਨ ਇਥੇ ਤੱਕ ਨਹੀਂ ਪਹੁੰਚੀ ਸੀ। ਮਿਸ ਵਰਲਡ 2018 ਦੀ ਮੁੱਖ 30 ਵਿਚ ਜਿਨ੍ਹਾਂ ਦੇਸ਼ਾਂ ਦੀ ਬਿਊਟੀ ਕਵੀਨਾਂ ਨੇ ਜਗ੍ਹਾ ਬਣਾਈ, ਉਹ ਹਨ, ਭਾਰਤ, ਚਿਲੀ, ਫ਼੍ਰਾਂਸ, ਬੰਗਲਾਦੇਸ਼, ਜਾਪਾਨ, ਮਲੇਸ਼ੀਆ, ਮੌਰੀਸ਼ਿਸ, ਮੈਕਸੀਕੋ, ਨਿਪਾਲ, ਨਿਊਜ਼ੀਲੈਂਡ, ਸਿੰਗਾਪੁਰ, ਥਾਈਲੈਂਡ, ਯੁਗਾਂਡਾ, ਅਮਰੀਕਾ, ਵੇਨੇਜ਼ੁਏਲਾ ਅਤੇ ਵੀਅਤਨਾਮ ਹਨ। ਦੱਸ ਦਈਏ ਕਿ 17 ਸਾਲਾਂ ਬਾਅਦ ਸਾਲ 2017 ਵਿਚ ਮਾਨੁਸ਼ੀ ਨੇ ਮਿਸ ਵਰਲਡ ਦਾ ਖਿਤਾਬ ਜਿੱਤਿਆ ਸੀ। ਉਤ ਤੋਂ ਪਹਿਲਾਂ ਭਾਰਤ ਦੀ ਪ੍ਰਿਅੰਕਾ ਚੋਪੜਾ ਨੇ 2000 ਵਿਚ ਮਿਸ ਵਰਲਡ ਦਾ ਖਿਤਾਬ ਜਿੱਤੀਆ ਸੀ।