ਨਵਾਂ ਸ਼ਹਿਰ, 15 ਦਸੰਬਰ 2018: ਸਰ੍ਹੋਂ ਜਾਤੀ ਦੀਆਂ ਫ਼ਸਲਾਂ ਜਿਵੇਂ ਕਿ ਤੋਰੀਆ, ਗੋਭੀ ਸਰ੍ਹੋਂ ਅਤੇ ਤਾਰਾਮੀਰਾ ਦੀ ਕਾਸ਼ਤ ਪੰਜਾਬ ਵਿੱਚ ਲਗਭਗ 32 ਹਜ਼ਾਰ ਹੈਕਟੇਅਰ ਵਿੱਚ ਕੀਤੀ ਜਾਂਦੀ ਹੈ, ਜਿਨ੍ਹਾਂ ਵਿਚੋਂ ਗੋਭੀ ਸਰੋਂ ਅਤੇ ਤੋਰੀਆ ਸੇਂਜੂ ਹਾਲਤਾ ਵਿੱਚ ਅਤੇ ਤਾਰਾਮੀਰਾ ਦੀ ਕਾਸ਼ਤ ਬਰਾਨੀ ਹਾਲਤਾਂ ਵਿੱਚ ਕੀਤੀ ਜਾਂਦੀ ਹੈ।
ਇਹ ਜਾਣਕਾਰੀ ਕਿ੍ਰਸ਼ੀ ਵਿਗਿਆਨ ਕੇਂਦਰ ਲੰਗੜੋਆ ਵਿਖੇ ਕੇਂਦਰ ਦੇ ਐਸੋਸੀਏਟ ਡਾਇਰੈਕਟਰ (ਸਿਖਲਾਈ) ਡਾ. ਮਨੋਜ ਸ਼ਰਮਾ ਨੇ ਕਿਸਾਨ ਵੀਰਾਂ ਨਾਲ ਸਾਂਝੀ ਕਰਦਿਆਂ ਦੱਸਿਆ ਕਿ ਗੋਭੀ ਸਰੋਂ ਦੀ ਕਿਸਮ ਜੀ ਐਸ ਸੀ 7 ਕਨੋਲਾ ਦੇ ਗੁਣ ਅੰਤਰਾਸ਼ਟਰੀ ਪੱਧਰ ’ਤੇ ਵੀ ਜਾਣੇ ਜਾਂਦੇ ਹਨ। ਕਨੋਲਾ ਕਿਸਮ ਦੀ ਸਰੋਂ ਜੀ ਐਸ ਸੀ 7 ਦੇ ਤੇਲ ਦੇ ਗੁਣਾਂ ਦਾ ਵਰਨਣ ਕਰਦਿਆਂ ਡਾ. ਸ਼ਰਮਾ ਨੇ ਦੱਸਿਆ ਕਿ ਇਸ ਕਿਸਮ ਦੇ ਤੇਲ ਵਿੱਚ ਹਾਨੀਕਾਰਕ ਤੱਤ ਬਿਲਕੁਲ ਨਹੀ ਹੁੰਦੇ ਹਨ, ਦਿਲ ਦੀਆਂ ਨਾੜੀਆਂ ਨੂੰ ਮਜ਼ਬੂਤੀ ਦੇਣ ਵਾਲੇ ਤੱਤ ਦੂਜੇ ਤੇਲਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੁੰਦੇ ਹਨ, ਜਿਸ ਕਾਰਨ ਇਸ ਕਿਸਮ ਦੀ ਗੋਭੀ ਸਰੋਂ ਦੀ ਕਾਸ਼ਤ ਵੱਲ ਕਿਸਾਨ ਵੀਰ ਬਹੁਤ ਰੁਚੀ ਰੱਖਦੇ ਹਨ।
ਉਨ੍ਹਾਂ ਦੱਸਿਆ ਕਿ ਇਹ ਕਿਸਮ ਲੱਗਭਗ 9 ਕੁਇੰਟਲ ਪ੍ਰਤੀ ਏਕੜ ਦੇ ਕਰੀਬ ਝਾੜ ਦਿੰਦੀ ਹੈ ਅਤੇ ਮੰਡੀ ਵਿੱਚ ਇਸ ਦਾ ਵਧੀਆ ਮੁੱਲ ਮਿਲਣ ਕਰਕੇ ਕਿਸਾਨ ਵੀਰਾਂ ਲਈ ਕਾਫ਼ੀ ਮੁਨਾਫ਼ਾ ਭਰਪੂਰ ਫਸਲ ਗਿਣੀ ਜਾਂਦੀ