ਨਵਾਂਸ਼ਹਿਰ 10 ਜਨਵਰੀ 2019 - ਪੰਜਾਬ ਦੇ ਸਮਾਜਿਕ ਅਤੇ ਆਰ.ਟੀ.ਆਈ. ਕਾਰਕੁੰਨਾਂ ਨੇ 08 ਦਸੰਬਰ 2017 ਨੂੰ ਪੂਰੇ ਪੰਜਾਬ 'ਚ ਜ਼ਿਲ੍ਹਾ ਹੈੱਡ ਕੁਆਰਟਰਾਂ 'ਤੇ ਧਰਨੇ ਦੇ ਕੇ ਟ੍ਰੈਫਿਕ ਜਾਮ ਕਰਨ ਵਾਲੇ ਆਗੂਆਂ ਨੂੰ ਗ੍ਰਿਫਤਾਰ ਕਰਕੇ ਅਦਾਲਤਾਂ ਦੇ ਹੁਕਮਾਂ ਮੁਤਾਬਕ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਡਾ. ਅਮਰਜੀਤ ਸਿੰਘ ਮਾਨ ਸੰਗਰੂਰ, ਕੁਲਦੀਪ ਸਿੰਘ ਖਹਿਰਾ ਲੁਧਿਆਣਾ ਅਤੇ ਪਰਵਿੰਦਰ ਸਿੰਘ ਕਿੱਤਣਾ ਨਵਾਂਸ਼ਹਿਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀ.ਜੀ.ਪੀ. ਪੰਜਾਬ ਅਤੇ ਸਾਰੇ ਜ਼ਿਲ੍ਹਿਆਂ ਦੇ ਐਸ.ਐਸ.ਪੀ. ਸਹਿਬਾਨ ਨੂੰ ਪੱਤਰ ਭੇਜਕੇ ਦੱਸਿਆ ਹੈ ਕਿ ਮਿਤੀ 08 ਦਸੰਬਰ 2017 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵਲੋਂ ਪੂਰੇ ਪੰਜਾਬ 'ਚ ਵੱਖ ਵੱਖ ਥਾਂਵਾਂ 'ਤੇ ਟ੍ਰੈਫਿਕ ਜਾਮ ਕਰਕੇ ਨਾ ਸਿਰਫ ਆਵਾਜਾਈ 'ਚ ਵਿਘਨ ਨਹੀਂ ਪਾਇਆ ਸਗੋਂ ਲੋਕਾਂ ਲਈ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਵੀ ਪੈਦਾ ਕੀਤੀਆਂ ਗਈਆਂ ਸਨ।
ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਇਸਦਾ ਨੋਟਿਸ ਵੀ ਲਿਆ ਗਿਆ ਸੀ ਤੇ ਲਗਭਗ ਸਾਰੇ ਹੀ ਜ਼ਿਲ੍ਹਿਆਂ ਵਿਚ ਟ੍ਰੈਫਿਕ ਜਾਮ ਕਰਨ ਵਾਲੇ ਆਗੂਆਂ ਤੇ ਵਰਕਰਾਂ 'ਤੇ ਮੁਕੱਦਮੇ ਦਰਜ ਕੀਤੇ ਗਏ ਸਨ। ਇਕ ਸਾਲ ਤੋਂ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਵਜੂਦ ਪੰਜਾਬ ਪੁਲਿਸ ਵਲੋਂ ਨਾ ਤਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਨਾ ਹੀ ਉਹਨਾਂ ਨੇ ਸਬੰਧਤ ਅਦਾਲਤਾਂ ਤੋਂ ਜ਼ਮਾਨਤਾਂ ਕਰਵਾਈਆਂ ਹਨ।
ਇਹਨਾਂ ਕਾਰਕੁੰਨਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਉੱਚ ਪੁਲਸ ਅਧਿਕਾਰੀਆਂ ਵਲੋਂ 'ਕਨੂੰਨ ਸਭ ਲਈ ਬਰਾਬਰ' ਹੋਣ ਅਤੇ 'ਕਨੂੰਨ ਅੱਗੇ ਸਭ ਬਰਾਬਰ' ਹੋਣ ਦੇ ਬਿਆਨ ਅਕਸਰ ਦਿੱਤੇਜਾਂਦੇ ਹਨ ਲੇਕਿਨ ਟ੍ਰੈਫਿਕ ਜਾਮ ਕਰਨ ਦੇ ਦੋਸ਼ੇ ਅਕਾਲੀਆਗੂਆਂ/ਵਰਕਰਾਂ ਨੂੰ ਕਨੂੰਨੀ ਕਾਰਵਾਈ ਤੋਂ ਬਚਾ ਕੇ ਰੱਖਣ ਤੋਂਸਰਕਾਰ ਅਤੇ ਪੁਲਸ ਅਧਿਕਾਰੀਆਂ ਦੀ ਪੱਖਪਾਤੀ ਤੇਅਪਰਾਧੀਆਂ ਨੂੰ ਸ਼ਹਿ ਦੇਣ ਵਾਲੀ ਪਹੁੰਚ ਸਾਬਤ ਹੁੰਦੀ ਹੈ।
ਕਾਰਕੁੰਨਾਂ ਨੇ ਲਿਖਿਆ ਹੈ ਕਿ 08 ਦਸੰਬਰ 2017 ਨੂੰ ਟ੍ਰੈਫਿਕਜਾਮ ਕਰਨ ਸਬੰਧੀ ਪੰਜਾਬ ਦੇ ਵੱਖ ਵੱਖ ਥਾਣਿਆਂ 'ਚ ਦਰਜਮੁਕੱਦਮਿਆਂ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਗਲੇਰੀਕਾਰਵਾਈ ਸਬੰਧਤ ਅਦਾਲਤਾਂ ਦੇ ਹੁਕਮਾਂ ਮੁਤਾਬਕ ਹੋਣੀਚਾਹੀਦੀ ਹੈ ਤਾਂ ਜੋ ਆਮ ਲੋਕਾਂ ਦਾ ਕਨੂੰਨ 'ਚ ਵਿਸ਼ਵਾਸ਼ ਬਣਿਆਰਹਿ ਸਕੇ।
ਇਥੇ ਦੱਸਣਯੋਗ ਹੈ ਕਿ ਕੈਪਟਨ ਸਰਕਾਰ ਦੀਆਂ ਕਥਿਤਜ਼ਿਆਦਤੀਆਂ ਖਿਲਾਫ ਸ੍ਰੋਮਣੀ ਅਕਾਲੀ ਦਲ ਵਲੋਂ ਪੂਰੇ ਪੰਜਾਬ 'ਚ ਜ਼ਿਲ੍ਹਾ ਪੱਧਰ 'ਤੇ ਟ੍ਰੈਫਿਕ ਜਾਮ ਕੀਤਾ ਗਿਆ ਸੀ ਜਿਸਦੇਚਲਦਿਆਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘਬਾਦਲ, ਸਾਬਕਾ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ 'ਤੇਫਿਰੋਜ਼ਪੁਰ ਦੇ ਮੱਖੂ ਥਾਣੇ 'ਚ ਭਾਰਤੀ ਦੰਡਾਵਲੀ ਦੀ ਧਾਰਾ 341, 283, 431, 188, 148 ਅਤੇ ਨੈਸ਼ਨਲ ਹਾਈਵੇ ਐਕਟ 1956ਦੀ ਧਾਰਾ 8-ਬੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।ਇਸੇਤਰ੍ਹਾਂ ਲਗਭਗ ਸਾਰੇ ਜ਼ਿਲ੍ਹਿਆਂ 'ਚ ਅਕਾਲੀ ਦਲ ਦੇ ਸੀਨੀਅਰਆਗੂਆਂ ਖਿਲਾਫ ਮੁਕੱਦਮੇ ਦਰਜ ਹੋਏ ਸਨ ਲੇਕਿਨ ਅਗਲੇਰੀਕਾਰਵਾਈ ਨੂੰ ਪੁਲਸ ਨੇ ਠੰਡੇ ਬਸਤੇ 'ਚ ਪਾਇਆ ਹੋਇਆ ਹੈ।
ਤਰਨਤਾਰਨ ਦੇ ਐਸ.ਐਸ.ਪੀ. ਦਫਤਰ ਵਲੋਂ ਇਕਆਰ.ਟੀ.ਆਈ. ਦੇ ਜਵਾਬ 'ਚ ਦੱਸਿਆ ਗਿਆ ਸੀ ਕਿ ਇਸਮਾਮਲੇ ਦੇ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀਹੈ।ਦਿਲਚਸਪ ਗੱਲ ਹੈ ਕਿ ਇਥੇ ਦੋਸ਼ੀ ਕੋਈ ਹੋਰ ਨਹੀਂ ਸਗੋਂਸਾਬਕਾ ਐਮ.ਐਲ.ਏ. ਵਿਰਸਾ ਸਿੰਘ ਵਲਟੋਹਾ, ਸਾਬਕਾਐਮ.ਐਲ.ਏ. ਹਰਮੀਤ ਸਿੰਘ ਸੰਧੂ ਤੇ ਉਹਨਾਂ ਦੇ ਸਾਥੀ ਸਨ।
ਪਰਵਿੰਦਰ ਸਿੰਘ ਕਿੱਤਣਾ ਨੇ ਦੱਸਿਆ ਕਿ ਜੇਕਰ ਕੁਝ ਸਮਾਂ ਹੋਰਪੁਲਸ ਵਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਕਨੂੰਨੀ ਚਾਰਾਜੋਈਕੀਤੀ ਜਾਵੇਗੀ।