ਫਰੀਦਕੋਟ, 15 ਜਨਵਰੀ 2019 (ਦੇਵਾ ਨੰਦ ਸ਼ਰਮਾ ): ਸਟੇਟ ਬੈਂਕ ਆਫ ਇੰਡੀਆਂ ਦੀ ਸ਼ਾਖਾਂ ਫਰੀਦਕੋਟ ਦੁਆਰਾ ਬੀਐਸਐਫ ਦੇ ਸੇਵਾ ਮੁਕਤ ਜਵਾਨਾਂ ਅਤੇ ਅਧਿਕਾਰੀਆਂ ਦਾ ਸਨਮਾਨ ਕਰਨ ਲਈ ਇੱਕ ਸਮਾਰੋਹ ਦਾ ਆਯੋਜਨ ਕੀਤਾ । ਬੀਐਸਐਫ ਆਰਟਿਲਰੀ ਹੈਡ ਕਵਾਰਟਰ ਵਿਖੇ ਆਯੋਜਿਤ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਬੀਐਸਐਫ ਦੇ ਡੀ.ਆਈ. ਜੀ ਸ਼੍ਰੀ ਚਿਤਰਪਾਲ ਮੁੱਖ ਮਹਿਮਾਨ ਵਜੋਂ ਅਤੇ ਫਰੀਦਕੋਟ ਸਟੇਟ ਬੈਂਕਆਫ ਇੰਡੀਆਂ ਦੀ ਮੁੱਖ ਸਾਖਾ ਦੇ ਚੀਫ ਮੈਨੇਜਰ ਸ਼੍ਰੀ ਜੈ ਸੰਕਰ ਸ਼ਰਮਾਂ ਨੇ ਵਿਸੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ । ਇਸ ਸਮਾਰੋਹ ਵਿੱਚ 50 ਦੇ ਕਰੀਬ ਬੀ.ਐਸ.ਐਫ ਦੇ ਸੇਵਾਮੁਕਤ ਜਵਾਨਾਂ/ ਅਧਿਕਾਰੀਆਂ ਨੰੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੀ.ਐਸ.ਐਫ ਦੇ ਡੀ.ਆਈ. ਜੀ ਸ਼੍ਰੀ ਚਿਤਰਪਾਲ ਜੀ ਨੇ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਹੜੇ ਲੋਕਾਂ ਨੇ ਦੇਸ਼ ਦੀ ਅਜਾਦੀ ਅਤੇ ਖੁਸ਼ਹਾਲੀ ਲਈ ਆਪਣਾ ਪੂਰਾ ਜੀਵਨ ਲਗਾ ਦਿੱਤਾ ਦੇਸ਼ ਦੇ ਲੋਕ ਉਹਨਾਂ ਦਾ ਸਨਮਾਨ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਹਨ। ਦੇਸ਼ ਦਾ ਸਭ ਤੋਂ ਵੱਡਾ ਬੈਂਕ , ਸਟੇਟ ਬੈਂਕ ਆਫ ਇੰਡੀਆਂ, ਅਜਿਹੇ ਲੋਕਾਂ ਨੂੰ ਵਿਸ਼ੇਸ਼ ਸਨਮਾਨ ਦੇਣ ਲਈ ਹਮੇਸ਼ਾ ਅੱਗੇ ਰਿਹਾ ਹੈ। ਅੱਜ ਵੀ ਇਸ ਬੈਂਕ ਦੇ ਅਧਿਕਾਰੀ ਦੇਸ਼ ਦੇ ਜਵਾਨਾਂ ਨੂੰ ਸਨਮਾਨਿਤ ਕਰਨ ਲਈ ਉਹਨਾਂ ਕੋਲ ਪਹੁੰਚੇ ਹਨ। ਵਿਸ਼ੇਸ਼ ਕਰਕੇ ਜਿਹੜੇ ਲੋਕ ਆਪਣਾ ਪੂਰਾ ਜੀਵਨ ਦੇਸ਼ ਦੀ ਸੇਵਾ ਵਿੱਚ ਲਗਾ ਕੇ ਹੁਣ ਆਪਣੇ ਆਪਣੇ ਪਰਿਵਾਰਾਂ ਵਿੱਚ ਆਪਣੀ ਜਿੰਦਗੀ ਬਤੀਤ ਕਰ ਰਹੇ ਹਨ ਅਜਿਹੇ ਲੋਕਾਂ ਨੂੰ ਸਨਮਾਨਿਤ ਕਰਕੇ ਬੈਂਕ ਆਪਣੇ ਆਪ ਤੇ ਮਾਣ ਮਹਿਸੂਸ ਕਰਦਾ ਹੈ।
ਚੀਫ ਮੈਨੇਜਰ ਸ਼੍ਰੀ ਜੈ ਸੰਕਰ ਸ਼ਰਮਾਂ ਨੇ ਹਾਜ਼ਰੀਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਬੈਂਕ ਆਪਣੇ ਗਾਹਕਾਂ ਨੂੰ ਪੂਰਾ ਮਾਣ- ਸਨਮਾਨ ਦਿੰਦਾ ਹੈ ਪਰ ਦੇਸ਼ ਦੀ ਰਾਖੀ ਕਰਨ ਵਾਲਿਆਂ ਲਈ ਉਹਨਾਂ ਦਾ ਬੈਂਕ ਹਮੇਸ਼ਾ ਆਪਣੀਆਂ ਸੇਵਾਵਾਂ ਉਚੇਚੇ ਤੌਰ ਤੇ ਪ੍ਰਦਾਨ ਕਰਨ ਲਈ ਤੱਤਪਰ ਰਹਿਦਾਂ ਹੈ। ਉਹਨਾਂ ਨੂੰ ਅਜਿਹੇ ਲੋਕਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰਕੇ ਅਤਿਅੰਤ ਖੁਸ਼ੀ ਹੁੰਦੀ ਹੈ। ਉਹ ਫੌਜੀ ਜਵਾਨ ਅਤੇ ਅਧਿਕਾਰੀ ਜੋ ਸਰਹੱਦਾਂ ਤੇ ਦੁਸ਼ਮਣ ਨਾਲ ਲੋਹਾ ਲੈਂਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰਨ ਤੋਂ ਜਰਾ ਵੀ ਗੁਰੇਜ਼ ਨਹੀ ਕਰਦੇ, ਉਹ ਸਹੀ ਅਰਥਾਂ ਵਿੱਚ ਵਿਸੇਸ਼ ਸਨਮਾਨ ਦੇ ਹੀ ਹੱਕਦਾਰ ਹਨ। ਇਸ ਲਈ ਹੀ ਇਹ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ। ਇਸ ਮੌਕੇ ਸ਼੍ਰੀ ਜੈ ਸੰਕਰ ਸ਼ਰਮਾਂ ਨਾਲ ਉਹਨਾਂ ਦੇ ਸਾਥੀ , ਸਟੇਟ ਬੈਂਕ ਆਫ ਇੰਡੀਆਂ ਦੀ ਸ਼ਾਖਾ ਦੇ ਮੁੱਖ ਪ੍ਰਬੰਧਕ ਸ਼੍ਰੀ ਸੁਨੀਲ ਕੁਮਾਰ ਅਤੇ ਹੋਰ ਅਧਿਕਾਰੀ/ਕਰਮਚਾਰੀਆਂ ਦੇ ਨਾਲ ਨਾਲ ਬੀ.ਐਸ.ਐਫ ਦੇ ਜਵਾਨ ਅਤੇ ਅਧਿਕਾਰੀ ਹਾਜ਼ਰ ਸਨ।