ਦੇਵਾ ਨੰਦ ਸ਼ਰਮਾ
ਫ਼ਰੀਦਕੋਟ, 22 ਜਨਵਰੀ 2019- ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਫ਼ਰੀਦਕੋਟ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਇੱਕ ਦੋਸ਼ੀ ਸੰਜੀਵ ਸਿੰਘ ਵਾਸੀ ਬਾਜਾਖਾਨਾ ਪਾਸੋਂ ਸ਼ਰਾਬ ਦੀਆਂ 96 ਬੋਤਲਾਂ ਬਰਾਮਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ। ਜਾਣਕਾਰੀ ਅਨੁਸਾਰ ਉਕਤ ਦੋਸ਼ੀ ਦੀ ਗ੍ਰਿਫ਼ਤਾਰੀ ਪੁਲਸ ਪਾਰਟੀ ਵੱਲੋਂ ਪਿੰਡ ਬਾਜਾਖਾਨਾ ਵਿਖੇ ਮਿਲੀ ਇਸ ਗੁਪਤ ਇਤਲਾਹ 'ਤੇ ਕਿ ਇਹ ਵਿਅਕਤੀ ਬਾਹਰਲੀਆ ਸਟੇਟਾਂ ਤੋਂ ਸ਼ਰਾਬ ਲਿਆ ਕੇ ਵੇਚਣ ਦਾ ਆਦੀ ਹੈ 'ਤੇ ਰੇਡ ਮਾਰਕੇ ਕੀਤੀ ਗਈ।
ਨਸ਼ੀਲੀ ਗੋਲੀਆਂ ਬਰਾਮਦਗੀ ਸਮੇਂ ਮੌਕੇ ਤੋਂ ਭੱਜਿਆ ਦੋਸ਼ੀ ਕਾਬੂ
ਫ਼ਰੀਦਕੋਟ - ਥਾਣੇਦਾਰ ਰਣਜੀਤ ਸਿੰਘ ਫ਼ਰੀਦਕੋਟ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਵੱਲੋਂ ਨਸ਼ੀਲੀ ਗੋਲੀਆਂ ਬਰਾਮਦਗੀ ਮਾਮਲੇ ਵਿੱਚ ਮੌਕੇ ਤੋਂ ਫ਼ਰਾਰ ਹੋਏ ਕਥਿੱਤ ਦੋਸ਼ੀ ਮਨਪ੍ਰੀਤ ਸਿੰਘ ਵਾਸੀ ਹਰੀਕੇਕਲਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਦੱਸਣਯੋਗ ਹੈ ਕਿ ਬੀਤੇ ਸਾਲ ਜਦ ਸਹਾਇਕ ਥਾਣੇਦਾਰ ਕੁਲਬੀਰ ਸਿੰਘ ਸੀ.ਆਈ.ਏ ਸਟਾਫ਼ ਜੈਤੋ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਪਿੰਡ ਮੜ੍ਹਾਕ ਵਿਖੇ ਕੀਤੀ ਗਈ ਨਾਕਾਬੰਦੀ ਸਮੇਂ ਇੱਕ ਔਰਤ ਪਰਮਜੀਤ ਕੌਰ ਵਾਸੀ ਹਰੀਕੇਕਲਾਂ ਨੂੰ 1400
ਨਸ਼ੀਲੀ ਗੋਲੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦਕਿ ਉਕਤ ਕਥਿੱਤ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ ਸੀ।