ਜੀ ਐੱਸ ਪੰਨੂ
ਪਟਿਆਲਾ, 4 ਫਰਵਰੀ 2019 - ਪਟਿਆਲਾ ਪੁਲਿਸ ਨੇ 3 ਅਜਿਹੇ ਭਗੌੜੇ ਗੈਂਗਸਟਰਾਂ ਨੂੰ ਮਾਰੂ ਹਥਿਆਰਾਂ ਸਮੇਤ ਪੰਜਾਬ ਅਤੇ ਹਰਿਆਣਾ ਰਾਜ ਦੇ ਬਾਰਡਰ ਦੇ ਨਾਲ ਲੱਗਦੇ ਪਿੰਡ ਦੁੱਲਵਾ (ਪੰਜੋਲਾ ਅਰਨੋਲੀ ਰੋਡ) ਜੋ ਕਿ ਕਵਿੱਡ ਕਾਰ ਨੰਬਰ ਐਚ.ਆਰ.41ਐਚ 1254 ਜਾਅਲੀ ਨੰਬਰ 'ਚ ਸਵਾਰ ਸਨ, ਕਾਬੂ ਕਰਨ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਇਨ੍ਹਾਂ ਤਿੰਨੇ ਜਣਿਆਂ ਦੀ ਪਛਾਣ ਨਵਪ੍ਰੀਤ ਸਿੰਘ ਉਰਫ ਨਵ ਲਾਹੌਰੀਆ ਪੁੱਤਰ ਪਰਮਜੀਤ ਸਿੰਘ ਵਾਸੀ ਜੱਟਾ ਪੱਤੀ ਸਮਾਣਾ, ਅੰਕੁਰ ਸਿੰਘ ਉਰਫ ਮਨੀ ਪੁੱਤਰ ਸਤਵੀਰ ਸਿੰਘ ਅਤੇ ਪ੍ਰਸ਼ਾਤ ਹਿੰਦਰਾਵ ਉਰਫ ਛੋਟੂ ਪੁੱਤਰ ਰਜਿੰਦਰ ਸਿੰਘ ਵਾਸੀਆਨ ਹੱਸੂਪੁਰ ਥਾਣਾ ਸੀਵਨ ਜਿਲਾ ਹਾਪੁੜ (ਯੂ.ਪੀ.) ਵਜੋਂ ਹੋਈ ਹੈ, ਜਿਹੜੇ ਕਿ 4 ਰਾਜਾਂ 'ਚ ਲੋੜੀਂਦੇ ਸਨ
ਇਹ ਤਿੰਨੇ ਜਣੇ ਲਾਰੈਂਸ ਬਿਸਨੋਈ ਗੈਂਗਸਟਰ ਗਿਰੋਹ ਦੇ ਸਰਗਰਮ ਮੈਬਰ ਸਨ ਅਤੇ ਇਨ੍ਹਾਂ ਦੇ 2 ਸਾਥੀ ਪਟਿਆਲਾ ਪੁਲਿਸ ਨੇ 2 ਫ਼ਰਵਰੀ ਨੂੰ ਇਥੋਂ ਰਣਜੀਤ ਨਗਰ ਵਿੱਚੋਂ ਦੁਵੱਲੀ ਗੋਲੀਬਾਰੀ ਦੌਰਾਨ ਕਾਬੂ ਕਰ ਲਏ ਸਨ ਇਨ੍ਹਾਂ ਫੜੇ ਗਏ ਗੈਂਗਸਟਰਾਂ ਦੇ ਮੁਖੀ ਨਵ ਲਾਹੌਰੀਆ ਨੇ ਖੁਲਾਸਾ ਕੀਤਾ ਹੈ ਕਿ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਉਸ ਦੇ ਨਿਸ਼ਾਨੇ 'ਤੇ ਸੀ ਪਰ ਉਸ ਦਿਨ ਉਸ ਦੇ ਪਿਸਤੌਲ 'ਚ ਗੋਲੀ ਫਸ ਗਈ ਸੀ, ਜਿਸ ਕਰਕੇ ਉਹ ਫਾਇਰ ਨਹੀਂ ਸੀ ਕਰ ਸਕਿਆ ਪਟਿਆਲਾ ਪੁਲਿਸ ਨੇ ਇਸ ਗ੍ਰਿਫ਼ਤਾਰੀ ਬਾਰੇ ਇੱਥੇ ਪੁਲਿਸ ਲਾਇਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ .
ਸਿੱਧੂ ਨੇ ਦੱਸਿਆ ਕਿ ਇਹ ਤਿੰਨੇ ਜਣੇ 2 ਫਰਵਰੀ ਨੂੰ ਉਨ੍ਹਾਂ ਦੀ ਅਗਵਾਈ ਹੇਠ ਰਣਜੀਤ ਨਗਰ ਥਾਣਾ ਤ੍ਰਿਪੜੀ ਵਿੱਚੋਂ ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਹੋਈ ਮੁਠਭੇੜ ਦੌਰਾਨ ਭੱਜਣ 'ਚ ਕਾਮਯਾਬ ਹੋ ਗਏ ਸਨ ਜਦੋਂ ਕਿ ਇਨ੍ਹਾਂ ਦੇ ਦੋ ਸਾਥੀ ਦਲਵੀਰ ਸਿੰਘ ਉਰਫ ਮਨੀ ਪੁੱਤਰ ਮੁਖਤਿਆਰ ਸਿੰਘ ਵਾਸੀ ਦੁੱਲੜ ਥਾਣਾ ਸਦਰ ਸਮਾਣਾ ਤੇ ਨਵਨੀਤ ਸਿੰਘ ਉਰਫ ਨਵੀ ਪੁੱਤਰ ਤੇਜਿੰਦਰ ਸਿੰਘ ਵਾਸੀ ਪਿੰਡ ਹਿੰਮਤਪੁਰ ਥਾਣਾ ਸੀਵਨ ਜਿਲਾ ਕੈਥਲ ਹਰਿਆਣਾ ਨੂੰ ਇੱਕ ਪਿਸਟਲ 30 ਬੋਰ ਅਤੇ ਇੱਕ ਪਿਸਟਲ 315 ਬੋਰ ਸਮੇਂਤ ਰੌਂਦ ਗ੍ਰਿਫਤਾਰ ਕਰ ਲਿਆ ਗਿਆ ਸੀ
ਐਸ.ਐਸ.ਪੀ. ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਸਾਰੇ ਜਣੇ ਗੰਨ ਕਲਚਰ ਦੇ ਸ਼ਿਕਾਰ ਅਤੇ ਐਸ਼ਪ੍ਰਸਤੀ ਨਾਲ ਜਿਉਣ ਦੇ ਸ਼ੌਕੀਨ ਹਨ ਇਨ੍ਹਾਂ 'ਚੋਂ ਨਵ ਲਹੌਰੀਆ ਨੇ ਆਪਣੇ ਉਪਰ ਇੱਕ ਗੀਤ ਵੀ ਫ਼ਿਲਮਾਇਆ ਹੋਇਆ ਹੈ ਜਦੋਂ ਕਿ ਉਹ ਇਸੇ ਤਰ੍ਹਾਂ ਦਾ ਹੀ ਦੂਜਾ ਗਾਣਾ ਵੀ ਬਣਵਾ ਰਿਹਾ ਸੀ ਨਵਪ੍ਰੀਤ ਸਿੰਘ ਉਰਫ ਨਵ ਲਾਹੋਰੀਆ ਦੀ ਤਲਾਸੀ ਕਰਨ ਪਰ ਇਸ ਦੇ ਕਬਜਾ ਵਿਚੋਂ ਇਕ 30 ਬੋਰ ਪਿਸਟਲ ਸਮੇਂਤ 3 ਰੌਂਦ ਤੇ ਅੰਕੁਰ ਸਿੰਘ ਉਰਫ ਛੋਟੂ ਪਾਸੋ ਇਕ 315 ਬੋਰ ਦੇਸੀ ਪਿਸਤੋਲ ਸਮੇਂਤ 02 ਰੌਂਦ 315 ਬੋਰ ਬਰਾਮਦ ਕੀਤੇ ਗਏ ਇਹ ਬਰਾਮਦ ਅਸਲਾ ਉਹੀ ਅਸਲਾ ਸੀ ਜੋ ਇਹਨਾ ਗੈਂਗਸਟਰਾ ਨੇ 2 ਫਰਵਰੀ 2019 ਨੂੰ ਪੁਲਿਸ ਨਾਲ ਹੋਈ ਮੁਠਭੇੜ ਦੌਰਾਨ ਵਰਤਿਆ ਸੀ ਇਸ ਗਿਰੋਹ ਦੇ ਹੋਰ ਮੈਬਰਾਂ ਨਾਲ ਰਲਕੇ ਦਰਜਨ ਦੇ ਕਰੀਬ ਕਤਲ, ਇਰਾਦਾ ਕਤਲ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਪੰਜਾਬ, ਹਰਿਆਣਾ, ਦਿੱਲੀ ਅਤੇ ਯੂ.ਪੀ. ਵਿੱਚ ਅੰਜਾਮ ਦਿੱਤਾ ਹੈ ਉਨ੍ਹਾਂ ਦੱਸਿਆ ਕਿ 1 ਫਰਵਰੀ 2019 ਦੀ ਰਾਤ ਨੂੰ ਪਿਸਟਲ ਪੁਆਇਟ 'ਤੇ ਮਜੀਠੀਆ ਇਨਕਲੇਵ ਰੋਡ 'ਤੇ ਕਵਿਡ ਕਾਰ ਦੀ ਖੋਹ ਕੀਤੀ ਸੀ