ਨਵੀਂ ਦਿੱਲੀ, 19 ਫਰਵਰੀ 2019 - ਐਵਾਰਡ ਜੇਤੂ ਪੱਤਰਕਾਰ ਬਰਖਾ ਦੱਤ ਹੁਣ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਨਫ਼ਰਤ ਮੁਹਿੰਮ ਦਾ ਸ਼ਿਕਾਰ ਹੋਈ ਹੈ। ਦੱਤ ਨੇ ਆਪਣੇ ਫੋਨ, ਟਵਿੱਟਰ ਅਤੇ ਵ੍ਹਟਸਐਪ 'ਤੇ ਧਮਕੀਆਂ ਦੇਣ ਅਤੇ ਇਤਰਾਜ਼ਯੋਗ ਤਸਵੀਰਾਂ ਦੀ ਸ਼ਿਕਾਇਤ ਕੀਤੀ ਹੈ। ਇਕ ਬੇਮਿਸਾਲ ਕਦਮ ਚੁੱਕਦਿਆਂ ਬਰਖਾ ਦੱਤ ਨੇ ਟਵਿੱਟਰ 'ਤੇ ਉਸ ਨੂੰ ਗਲਤ ਸ਼ਬਦਾਵਲੀ, ਧਮਕੀਆਂ ਦੇਣ ਵਾਲਿਆਂ ਦੇ ਫੋਨ ਨੰਬਰ ਸਾਂਝੇ ਕੀਤੇ ਹਨ।
barkha dutt@BDUTT
I had close to 1000 abusive messages and calls in a Cordinated and violent mob attack. These included a message to shoot me, a nude photo, many sexually abusive messages. I outed the men who did this. Twitter locked me till many of the details were taken down. I wroe this to them
ਬਰਖਾ ਦੱਤ ਭਾਜਪਾ ਦੇ ਸਾਬਕਾ ਐਮਪੀ ਤਰੂਣ ਵਿਜੈ ਦੇ ਦੇ ਟਵੀਟ 'ਤੇ ਰੀਟਵੀਟ ਕਰਦਿਆਂ ਕਿਹਾ ਸੀ ਕਿ, 'ਮੇਰੇ ਦਰਵਾਜੇ ਸਾਰੇ ਦੇਸ਼ ਭਗਤ ਭਾਰਤੀਆਂ ਲਈ ਖੁੱਲ੍ਹੇ ਹਨ।' ਕੁਝ ਸਕੂਲਾਂ ਅਤੇ ਕਾਲਜਾਂ ਨੇ ਪੁਲਵਾਮਾ ਅਟੈਕ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਸੀ ਕਿ ਉਹ ਕਸ਼ਮੀਰੀ ਵਿਦਿਆਰਥੀਆਂ ਨੂੰ ਸਕੂਲਾਂ ਕਾਲਜਾਂ 'ਚ ਦਾਖਲ ਨਹੀਂ ਹੋਣ ਦੇਣਗੇ।
ਬੀਤੀ 17 ਫਰਵਰੀ ਦੀ ਰਾਤ ਬਰਖਾ ਦੱਤ ਨੇ ਆਪਣੇ ਟਵਿੱਟਰ 'ਤੇ ਸਿੱਧੇ ਮੈਸੇਜ ਰਿਸੀਵ ਕਰਨ 'ਤੇ ਆਰਜ਼ੀ ਪਾਬੰਦੀ ਲਗਾ ਦਿੱਤੀ ਸੀ। ਬਰਖਾ ਦੱਤ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਵੀ ਆਪਣੇ ਖਿਲਾਫ ਹੋ ਰਹੀ ਦੂਸ਼ਣਬਾਜ਼ੀ 'ਤੇ ਕਾਰਵਾਈ ਕਰਨ ਲਈ ਕਿਹਾ ਸੀ। ਬਾਅਦ ਵਿਚ, ਬਰਖਾ ਨੇ ਟਵਿੱਟਰ ਨੂੰ ਬੋਲਾ ਹੋਣ ਦੀ ਫਿਟਕਾਰ ਲਾਈ ਅਤੇ ਪ੍ਰੇਸ਼ਾਨ ਹੋ ਕੇ ਉਨ੍ਹਾਂ ਲੋਕਾਂ ਦੇ ਫੋਨ ਨੰਬਰ ਸ਼ੋਅ ਕਰਨ ਲਈ ਕਿਹਾ ਸੀ ਜਿਹੜੇ ਉਸਨੂੰ ਡਰਾ ਧਮਕਾ ਰਹੇ ਸਨ।
ਬਰਖਾ ਦੱਤ ਦੇ ਨਾਲ ਅਭਿਸਰ ਸ਼ਰਮਾ ਨੂੰ ਵੀ ਕਈ ਫੋਨਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਵੱਲੋਂ ਇੰਨ੍ਹਾਂ ਨੰਬਰਾਂ ਖਿਲਾਫ ਸ਼ਿਕਾਇਤ ਵੀ ਕਰਾਈ ਗਈ ਹੈ।
Abhisar Sharma@abhisar_sharma
This is the harrassment perpetrated by the Sanskaari IT Cell Check out , my number has been ringing every minute. You think you can intimidate me ? No chance
12:45 AM - 18 Feb 2019