ਦੇਵਾ ਨੰਦ ਸ਼ਰਮਾ
ਫਰੀਦਕੋਟ 19 ਫਰਵਰੀ 2019 - 1 ਜੂਨ 2015 ਨੂੰ ਫਰੀਦਕੋਟ ਦੇ ਨੇੜਲੇ ਪਿੰਡ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਸੋਚੀ ਸਮਝੀ ਸਾਜਿਸ ਤਹਿਤ ਕੀਤੀ ਗਈ ਬੇਅਦਬੀ ਤੋਂ ਬਾਅਦ ਪੰਥਕ ਜੱਥੇਬੰਦੀਆਂ
ਸਮੇਤ ਵੱਡੀ ਗਿਣਤੀ 'ਚ ਇਕਜੁੱਟ ਹੋਈਆਂ ਸੰਗਤਾ ਵੱਲੋਂ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕੋਟਕਪੂਰਾ ਚੌਕ ਅਤੇ ਬਹਿਬਲ ਕਲਾਂ ਵਿਖੇ ਜਿਓ ਹੀ ਸਾਤਮਈ ਧਰਨਾ
ਪ੍ਰਦਰਸ਼ਨ ਸੁਰੂ ਕੀਤਾ ਤਾਂ ਉਸ ਵੇਲੇ ਦੀ ਅਕਾਲੀ ਭਾਜਪਾ ਸਰਕਾਰ ਘਭਰਾ ਗਈ ਅਤੇ ਧਰਨਕਾਰੀਆਂ ਨੂੰ ਧਰਨਾ ਸਥਾਨ ਤੋਂ ਹਟਾਉਣ ਲਈ ਪੁਲਿਸ ਪ੍ਰਸਾਸਨ ਵੱਲੋਂ ਜਾਪ ਕਰਦੀਆਂ
ਸੰਗਤਾ 'ਤੇ ਅਥਰੂ ਗੈਸ ਦੇ ਗੋਲੇ ਅਤੇ ਲਾਠੀਚਾਰਜ ਕਰਨ ਦੇ ਨਾਲ ਨਾਲ ਅੰਨੇਵਾਹ ਗੋਲੀਆਂ ਚਲਾਈਆਂ ਗਈਆਂ,ਇਸੇ ਗੋਲੀਬਾਰੀ ਦੌਰਾਨ ਦੋਂ ਸਿੰਘ ਸਹੀਦ ਅਤੇ 100 ਤੋਂ ਵੱਧ ਲੋਕਾਂ ਦੇ ਫੱਟੜ ਹੋ ਜਾਣ ਦੇ ਬਾਵਜੂਦ ਬੀਤੀ ਸਰਕਾਰ ਨੇ ਗੋਲੀਕਾਂਡ ਸਮੇਤ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਫੜਨ ਲਈ ਕੋਈ ਯਤਨ ਨਹੀ ਕੀਤੇ, ਸੱਤਾ ਬੱਦਲਦੇ ਸਾਰ ਹੀ ਕਾਂਗਰਸ ਸਰਕਾਰ
ਵੱਲੋਂ ਬੇਅਦਬੀ ਅਤੇ ਗੋਲੀਕਾਂਡ ਨਾਲ ਸਬੰਧਤ ਮਾਮਲੇ ਦੀ ਜਾਂਚ ਕਰਨ ਲਈ ਜੋਰਾ ਸਿੰਘ ਕਮਿਸਨ ਦਾ ਗਠਨ ਕੀਤੇ ਜਾਣ ਤੋਂ ਬਾਅਦ ਰਿਪੋਰਟ ਦੇ ਅਧਾਰ ਤੇ ਪੁਲਿਸ ਦੀ ਵਿਸੇਸ ਜਾਂਚ
ਟੀਮ ਐਸ.ਆਈ.ਟੀ.ਦਾ ਗਠਨ ਕੀਤਾ ਗਿਆ, ਇਸੇ ਟੀਮ ਵੱਲੋਂ ਸਾਬਕਾ ਮੁੱਖ ਮੰਤਰੀ ਤੋਂ ਲੈ ਕੇ ਫਿਲਮੀ ਸਟਾਰ ਅਤੇ ਅਨੇਂਕਾ ਪੁਲਿਸ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਜੋ
ਗੋਲੀਕਾਂਡ ਦੀ ਸਚਾਈ ਸਾਹਮਣੇ ਆ ਸਕੇ। ਇਸੇ ਲੜ੍ਹੀ ਤਹਿਤ ਹੀ ਐਸ.ਆਈ.ਟੀ ਵੱਲੋਂ ਸੋਮਵਾਰ ਕੋਟਕਪੂਰਾ ਗੋਲੀਕਾਂਡ ਨਾਲ ਸਬੰਧਤ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਗ੍ਰਿਫਤਾਰ ਕਰਕੇ ਮੰਗਲਵਾਰ ਕਰੀਬ 2 ਵਜੇ ਫਰੀਦਕੋਟ ਦੀ ਅਦਾਲਤ 'ਚ ਪੇਸ ਕੀਤੇ ਜਾਣ ਤੋਂ ਬਾਅਦਵਿਸ਼ੇਸ਼ ਜਾਂਚ ਟੀਮ ਨੇ 10 ਦਾ ਪੁਲਿਸ ਰਿਮਾਂਡ ਮੰਗਿਆ, ਪਰ ਡਿਊਟੀ ਮਜਿਸਟ੍ਰੇਟ ਏਕਤਾ ਉੱਪਲ ਨੇ ਉਮਰਾਨੰਗਲ ਦਾ ਚਾਰ ਦਿਨ ਲਈ ਪੁਲਿਸ ਰਿਮਾਂਡ ਦੇ ਦਿੱਤਾ, ਹੁਣ ਪੁਲਿਸ ਉਮਰਾਨੰਗਲ ਤੋਂ 23 ਫਰਵਰੀ ਤੱਕ ਪੁੱਛਗਿੱਛ ਕਰੇਗੀ। ਦੱਸਣਯੋਗ ਹੈ ਕਿ ਉਮਰਾਨੰਗਲ ਦੀ ਗ੍ਰਿਫ਼ਤਾਰੀ ਨਾਲ ਪੁਲਿਸ 'ਤੇ ਸਿਆਸੀ ਹਲਕਿਆਂ ਵਿੱਚ ਭੂਚਾਲ ਆਇਆ ਹੋਇਆ ਹੈ,ਚਰਚਾ ਹੈ ਕਿ ਹੁਣ ਹੋਰ ਵੱਡੇ ਅਫਸਰਾਂ ਦੀ ਵੀ ਸ਼ਾਮਤ ਆ ਸਕਦੇ ਹੈ। ਸਿੱਟ ਨੇ ਦਾਅਵਾ ਕੀਤਾ ਸੀ ਕਿ ਉਮਰਾਨੰਗਲ ਨੇ ਪੁੱਛਗਿੱਛ ਵਿੱਚ ਕੋਈ ਸਹਿਯੋਗ ਨਹੀਂ ਦਿੱਤਾ,ਉਨ੍ਹਾਂ ਨੇ ਸਾਰੇ ਸਵਾਲਾਂ ਦਾ ਜਵਾਬ ਗੋਲਮੋਲ ਦਿੱਤਾ ਹੈ,ਇਸ ਕਰਕੇ ਹਾਲਤ ਹੋਰ ਸ਼ੱਕੀ ਹੋ ਗਈ ਹੈ। ਉਮਰਾਨੰਗਲ 'ਤੇ ਸਭ ਤੋਂ ਵੱਡਾ ਸਵਾਲ ਉਹ ਹੀ ਹੈ ਕਿ ਉਹ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਹੁੰਦਿਆਂ ਫਰੀਦਕੋਟ ਕਿਉਂ ਗਏ, ਉਨ੍ਹਾਂ ਨੇ ਹੀ ਬਹਿਬਲ ਗੋਲੀ ਕਾਂਡ ਵੇਲੇ ਪੁਲਿਸ ਦੀ ਕਮਾਨ ਕਿਉਂ
ਸੰਭਾਲੀ,ਇਸ ਤੋਂ ਇਲਾਵਾ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ,ਇਹ ਵੀ ਵੱਡਾ ਸਵਾਲ ਹੈ।
ਦੱਸਣਯੋਗ ਹੈ ਕਿ ਸੋਮਵਾਰ ਨੂੰ ਉਮਰਾਨੰਗਲ ਨੂੰ ਕੋਟਕਪੂਰਾ ਗੋਲੀ ਕਾਂਡ ਨਾਲ ਸਬੰਧਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ,ਆਈਜੀ ਰੈਂਕ ਦੇ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ
ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਬੇਅਦਬੀ 'ਤੇ ਗੋਲੀ ਕਾਂਡ ਦੇ ਮਾਮਲਿਆਂ ਨਾਲ ਜੁੜੇ ਇਸ ਵਿਵਾਦਤ ਪੁਲਿਸ ਅਧਿਕਾਰੀ ਨੂੰ ਚੰਡੀਗੜ੍ਹ ਦੇ ਸੈਕਟਰ-9 ਵਿਚਲੇ ਪੁਲਿਸ ਹੈੱਡਕੁਆਰਟਰ ਦੀ ਇਮਾਰਤ 'ਚੋਂ ਸੋਮਵਾਰ ਦੁਪਹਿਰੇ 12 ਵਜੇ ਦੇ ਕਰੀਬ ਮੀਟਿੰਗ ਤੋਂ ਬਾਅਦ ਹਿਰਾਸਤ ਵਿੱਚ ਲਿਆ ਸੀ। ਉਮਰਾਨੰਗਲ ਨੂੰ ਹਿਰਾਸਤ 'ਚ ਲੈਣ ਤੋਂ ਬਾਅਦ ਐਸਆਈਟੀ ਉਸ ਨੂੰ ਸੋਮਵਾਰ ਦੇਰ ਰਾਤ ਫ਼ਰੀਦਕੋਟ ਲੈ ਆਈ ਸੀ ਅਤੇ ਸਦਰ ਥਾਣੇ 'ਚ ਰਾਤ ਭਰ ਰੱਖ ਕੇ ਪੁੱਛਗਿੱਛ ਦਾ ਸਿਲਸਿਲਾ ਜਾਰੀ ਰੱਖਦਿਆਂ ਮੰਗਲਵਾਰ ਅਦਾਲਤ 'ਚ ਪੇਸ ਕਰਕੇ ਰਿਮਾਂਡ ਹਾਸਿਲ ਕੀਤਾ,ਜਿਸ ਤੋਂ ਬਾਅਦ ਸੂਤਰਾ ਦੇ ਦੱਸਣ ਮੁਤਾਬਿਕ ਆਉਣ ਵਾਲੇ ਦੋਂ ਚਾਰ ਦਿਨ੍ਹਾਂ 'ਚ ਸਿੱਟ ਵੱਲੋਂ ਵੱਡੇ ਖੁਲਾਸੇ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ। ਊਧਰ ਦੂਜੇ ਪਾਸੇ ਬਚਾਅ ਪੱਖ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁਵਕਲ ਨੂੰ ਸਰਕਾਰ ਰਾਜਨੀਤਿਕ ਰੰਜਿਸ ਦੇ ਤਹਿਤ ਬਲੀ ਦਾ ਬੱਕਰਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਐਫ.ਆਈ.ਆਰ.ਦੇ ਅਧਾਰ 'ਤੇ ਪਰਮਰਾਜ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਸ ਵਿੱਚ ਨਾ ਤਾਂ ਸਕਾਇਤ ਕਰਤਾ ਨੇ ਪਰਮਰਾਜ ਸਿੰਘ ਉਮਰਾਨੰਗਲ ਦਾ ਨਾਮ ਲਿਆ ਹੈ ਅਤੇ ਨਾ ਹੀ ਮੁਕਦਮੇ ਵਿੱਚ ਪਰਮਰਾਜ ਸਿੰਘ ਦਾ ਨਾਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਸ ਹੋਏ ਵਕੀਲ ਨੇ ਕੋਰਟ ਵਿੱਚ ਮੰਨਿਆਂ ਕਿ ਉਹ ਤਾਂ ਉਮਰਾਨੰਗਲ ਤੋਂ ਰਾਜਸੀ ਨੇਤਾਵਾਂ ਜਾਂ ਵੱਡੇ
ਅਧਿਕਾਰੀਆਂ ਦਾ ਨਾਮ ਪਤਾ ਕਰਨਾ ਚਾਹੰਦੇ ਹਨ, ਇਸੇ ਲਈ ਗ੍ਰਿਫਤਾਰ ਉਪਰੰਤ ਅਦਾਲਤ 'ਚ ਪੇਸ ਕੀਤਾ ਗਿਆ ਹੈ।
ਅਦਾਲਤ ਦੇ ਬਾਹਰ ਉਮਰਾਨੰਗਲ ਦੇ ਹਮਾਇਤੀ ਅਤੇ ਪੁਲਿਸ ਬਲ ਰਿਹਾ ਤਾਇਨਾਤ :
ਐਸ.ਆਈ.ਟੀ.ਵੱਲੋਂ ਸੋਮਵਾਰ ਗ੍ਰਿਫਤਾਰੀ ਕੀਤੇ ਪਰਮਰਾਜ ਸਿੰਘ ਉਮਰਾਨੰਗਲ ਨੂੰ ਮੰਗਲਵਾਰ ਫਰੀਦਕੋਟ ਅਦਾਲਤ 'ਚ ਜਿਓ ਹੀ ਪੇਸ ਕਰਨ ਲਈ ਲਿਆਂਦਾ ਗਿਆ ਤਾਂ ਜਿੱਥੇ ਵੱਡੀ ਗਿਣਤੀ 'ਚ ਚੱਪੇ ਚੱਪੇ ਤੇ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ ਉੱਥੇ ਹੀ ਆਈ.ਜੀ.ਉਮਰਾਨੰਗਲ ਦੇ ਹਮਾਇਤੀ ਵੀ ਪਹੁੰਚੇ ਹੋਏ ਸਨ। ਗੋਲੀਕਾਂਡ 'ਚ ਅਣਪਛਾਤੀ ਪੁਲਿਸ ਦੀ ਹੋਣ ਲੱਗੀ ਪਹਿਚਾਣ : ਸਿੱਟ ਵੱਲੋਂ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲੇ ਨੂੰ ਲੈ ਕੇ ਸੁਰੂ ਕੀਤੀ ਜਾਂਚ ਦੌਰਾਨ ਇੱਕ ਗੱਲ ਉਭਰ ਕੇ ਸਾਹਮਣੇ ਆਈ ਹੈ,ਜਿਸ ਦੇ ਅਨੁਸਾਰ ਸੰਗਤਾ ਤੇ ਗੋਲੀ ਚਲਾਉਣ ਤੋਂ ਬਾਅਦ ਐਫ.ਆਈ.ਆਰ.'ਚ ਅਣਪਛਾਤੀ ਪੁਲਿਸ ਬਾਰੇ ਦੱਸਿਆ ਗਿਆ ਹੈ ਪ੍ਰੰਤੂ ਐਸ.ਆਈ.ਟੀ.ਵੱਲੋਂ ਗੋਲੀਕਾਂਡ ਮਾਮਲੇ ਨੂੰ ਲੈ ਕੇ ਕੀਤੀ ਜਾ ਰਹੀ ਜਾਂਚ 'ਚ ਪਹਿਲੀ ਗ੍ਰਿਫਤਾਰੀ ਸਾਬਕਾ ਐਸ.ਐਸ.ਪੀ.ਚਰਨਜੀਤ ਸਿੰਘ ਦੀ ਹੋਈ ਅਤੇ ਫਿਰ ਤਿੰਨ ਪੁਲਿਸ ਮੁਲਾਜਮਾਂ ਨੂੰ ਸੰਮਨ ਭੇਜੇ ਗਏ,ਜਿਨ੍ਹਾਂ ਵਿਚੋਂ 2 ਪੁਲਿਸ ਮੁਲਾਜਮਾ ਗ੍ਰਿਫਤਾਰੀ ਤੋਂ ਬਚਨ ਲਈ ਹਾਈਕੋਰਟ ਪਹੁੰਚੇ ਅਤੇ ਹਾਈਕੋਰਟ ਵੱਲੋਂ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ ਗਈ, ਇਸੇ ਗੋਲੀਕਾਂਡ ਮਾਮਲੇ ਨੂੰ ਲੈ ਕੇ ਐਸ.ਆਈ.ਟੀ.ਵੱਲੋਂ ਸੋਮਵਾਰ ਉਮਰਾਨੰਗਲ ਨੂੰ ਗ੍ਰਿਫਤਾਰ ਕਰਕੇ ਗੋਲੀਕਾਂਡ ਨਾਲ ਸਬੰਧਤ ਸਵਾਲ ਪੁੱਛੇ ਗਏ