ਫਰੀਦਕੋਟ, 19 ਫਰਵਰੀ 2019 ( ਪਰਵਿੰਦਰ ਸਿੰਘ ਕੰਧਾਰੀ ) ਜੰਮੂ ਕਸ਼ਮੀਰ ਦੇ ਪੁਲਾਮਾ ਵਿਖੇ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕਰਦਿਆਂ ਨੌਜਵਾਨਾਂ ਵੱਲੋਂ ਸ਼ਹਿਰ ਵਿੱਚ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਤੇ ਨੌਜਵਾਨਾਂ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਜੋ ਦੇਸ਼ ਦੇ 44 ਦੇ ਕਰੀਬ ਜਵਾਨ ਸ਼ਹੀਦ ਹੋਏ ਹਨ ਉਨ੍ਹਾਂ ਦਾ ਬਦਲਾ ਭਾਰਤ ਸਰਕਾਰ ਨੂੰ ਜਲਦ ਤੋ ਜਲਦ ਲੈਣਾ ਚਾਹੀਦਾ ਹੈ।ਇਸ ਮੌਕੇ ਮੋਨੂੰ ,ਢੁੱਲ, ਪ੍ਰਸ਼ਾਂਤ, ਰੇਸ਼ਮ, ਰਵੀ, ਜੀਤਾ ਆਦਿ ਹਾਜਰ ਸਨ।